ਡਾਕਟਰ ਪ੍ਰਸ਼ੋਤਮ ਜਿੰਦਲ ਨੇ ਪਾਰਕ ਵਿੱਚ ਲਗਾਏ 100 ਬੂਟੇ

 


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ 5 ਮਈ /ਸੈਂਟਰਲ ਪਾਰਕ ਮਾਨਸਾ ਵਿੱਚ ਡਾਕਟਰ ਰਣਜੀਤ ਰਾਏ ਦੇ ਯਤਨਾਂ ਸਦਕਾ ਡਾਕਟਰ ਪ੍ਰਸ਼ੋਤਮ ਜਿੰਦਲ ਨੇ 100 ਬੂਟੇ ਲਗਾਏ। ਉਨ੍ਹਾਂ ਦਾ ਧੰਨਵਾਦ ਕਰਦਿਆਂ ਪਾਰਕ ਕਮੇਟੀ ਦੇ ਸਕੱਤਰ ਸਰਪੰਚ ਮੇਜਰ ਸਿੰਘ ਗਿੱਲ ਨੇ ਕਿਹਾ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਲਈ ਅਜਿਹੇ ਬੂਟੇ ਲਗਾਏ ਜਾਣਾ ਸਮੇਂ ਦੀ ਲੋੜ ਹੈ। ਰਾਜਵਿੰਦਰ ਰਾਣਾ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਉਹ ਵੀ ਆਪਣਾ ਯੋਗਦਾਨ ਪਾਉਣ। ਸੁਖਚੈਨ ਭਲਵਾਨ ਨੇ ਕਿਹਾ ਕਿ ਡਾਕਟਰ ਵਰਗ ਦਾ ਇਸ ਮਿਸ਼ਨ ਨਾਲ ਜੁੜਨਾ ਹੋਰ ਵੀ ਬਹੁਤ ਵਧੀਆ ਗੱਲ ਹੈ। ਇਸ ਮੌਕੇ ਡਾਕਟਰ ਕੇ.ਪੀ. ਸਿੰਗਲਾ, ਡਾ. ਰੁਪਿੰਦਰ ਸਿੰਗਲਾ, ਡਾ. ਰਮੇਸ਼ ਸਿੰਗਲਾ, ਡਾ. ਰਮੇਸ਼ ਕਟੌਦੀਆ, ਵਿਜੇ ਆਰੇ ਵਾਲਾ, ਗੁਰਸੇਵਕ ਸਿੰਘ ਜਵਾਹਰਕੇ, ਸੁਰੇਸ਼ ਨੰਦਗੜ੍ਹੀਆ, ਰਾਹੁਲ ਕੁਮਾਰ, ਮਨਦੀਪ ਸਿੰਘ, ਨਰੇਸ਼ ਕੁਮਾਰ, ਮੇਜਰ ਸਿੰਘ ਗੇਹਲੇ, ਗੁਰਮੰਤਰ ਸਿੰਘ, ਕੁਲਦੀਪ ਸਿੰਘ, ਬਿੰਦਰਪਾਲ ਸ਼ਰਮਾ ਆਦਿ ਹਾਜਰ ਸਨ।

Post a Comment

0 Comments