ਪੰਜਾਬ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਟਰਮ-1 ਪ੍ਰੀਖਿਆ ਦਾ ਨਤੀਜਾ ਸਕੂਲਾਂ ਦੀ ਲਾਗਇਨ ਆਈ. ਡੀ. ਤੇ ਕੀਤਾ ਜਾਰੀ


 ਪੰਜਾਬ ਇੰਡੀਆ ਨਿਊਜ਼.

ਐੱਸ. ਏ. ਐੱਸ. ਨਗਰ,  -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ 13 ਦਸੰਬਰ ਤੋਂ 22 ਦਸੰਬਰ ਤੱਕ ਕਰਵਾਈ ਟਰਮ-1 ਦੀ ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲਾਗਇਨ ਆਈ. ਡੀ. ਤੇ ਜਾਰੀ ਕਰ ਦਿੱਤਾ ਗਿਆ ਹੈ। ਜਿਸ ਨੂੰ ਸਕੂਲ ਮੁਖੀ ਬੋਰਡ ਦੀ ਵੈੱਬਸਾਈਟ ਤੇ ਸਕੂਲ ਦੀ ਲਾਗਇਨ ਆਈ. ਡੀ. ਤੇ ਪਾਸਵਰਡ ਭਰਨ ਉਪਰੰਤ ਆਪਣੇ ਸਕੂਲ ਵਿਦਿਆਰਥੀਆਂ ਦਾ ਟਰਮ 1 ਦਾ ਨਤੀਜਾ ਦੇਖ ਸਕਣਗੇ ਤੇ ਪ੍ਰਿੰਟ ਕਰ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨਤੀਜਾ ਕੇਵਲ ਸਕੂਲਾਂ ਦੀ ਲਾਗਇਨ ਆਈ. ਡੀ. ਤੇ ਹੀ ਜਾਰੀ ਕੀਤਾ ਗਿਆ ਹੈ, ਇਸ ਨੂੰ ਵਿਦਿਆਰਥੀ ਆਪਣੇ ਪੱਧਰ ਤੇ ਨਹੀਂ ਵੇਖ ਸਕਣਗੇ, ਕੇਵਲ ਸਕੂਲ ਮੁਖੀਆਂ ਤੋਂ ਹੀ ਟਰਮ-1 ਪ੍ਰੀਖਿਆ ਦੇ ਪ੍ਰੀਖਿਆਵਾਂ ਵਿਚੋਂ ਵਿਸ਼ੇ ਵਾਰ ਪ੍ਰਾਪਤ ਅੰਕਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਣਗੇ। ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵਲੋਂ ਦਸੰਬਰ ਮਹੀਨੇ ਦੀ ਕਿਸੇ ਕਾਰਨ ਟਰਮ 1 ਪ੍ਰੀਖਿਆ ਨਾ ਦੇ ਸਕਣ ਵਾਲੇ ਪ੍ਰੀਖਿਆਰਥੀਆਂ ਲਈ 24 ਮਾਰਚ ਤੋਂ 30 ਮਾਰਚ ਤੱਕ ਮੁੜ ਟਰਮ 1 ਪ੍ਰੀਖਿਆ ਕਰਵਾਈ ਗਈ ਸੀ ਜਿਸ ਦਾ ਨਤੀਜਾ ਵੀ ਲਾਗਇੰਨ ਆਈ. ਡੀ. ਤੇ ਪਾ ਦਿੱਤਾ ਗਿਆ ਹੈ।

Post a Comment

0 Comments