ਹਰਸਿਮਰਤ ਕੌਰ ਬਾਦਲ ਨੇ ਬੱਤਰਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ।


 ਬੁਢਲਾਡਾ 13 ਮਈ --ਦਵਿੰਦਰ ਕੋਹਲੀ- ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਬੁਢਲਾਡਾ ਵਿਖੇ ਜਥੇਦਾਰ ਮਨਮੋਹਨ ਸਿੰਘ ਅਤੇ ਸੋਨੂੰ ਬੱਤਰਾ ਦੀ ਮਾਤਾ ਸੁਰਿੰਦਰ ਕੌਰ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਪਰਿਵਾਰਕ ਮੈਂਬਰਾਂ ਨਾਲ ਅਫਸੋਸ ਕਰਨ ਤੋਂ ਬਾਅਦ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ 5ਵੀਂ ਕਲਾਸ ਦੀ ਪ੍ਰੀਖਿਆ ਵਿੱਚੋਂ ਸੂਬੇ ਭਰ ਵਿੱਚੋਂ ਅਵੱਲ ਆਈ ਪਿੰਡ ਧਰਮਪੁਰਾ ਦੀ ਸੁਖਮਨ ਕੌਰ ਨੂੰ ਸਨਮਾਨਿਤ ਕੀਤਾ ਅਤੇ ਉਤਸ਼ਾਹਿਤ ਵਜੋਂ ਸਹਿਯੋਗ ਵੀ ਦਿੱਤਾ।  ਸੁਖਮਨ ਕੌਰ ਦੀ ਪ੍ਰਾਪਤੀ ਨੂੰ ਹਲਕਾ ਬੁਢਲਾਡਾ ਲਈ ਮਾਣ ਵਾਲੀ ਗੱਲ ਦੱਸਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਬੱਚੀ ਨੇ 100 ਫੀਸਦੀ ਨੰਬਰ ਲੈ ਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ।  ਆਸ ਹੈ ਕਿ ਬੱਚੀ ਅੱਗੇ ਜਾ ਕੇ ਵੱਡੀਆਂ ਪ੍ਰਾਪਤੀਆਂ ਕਰਕੇ ਇਸ ਇਲਾਕੇ ਦਾ ਹੀ ਨਹੀਂ, ਬਲਕਿ ਦੇਸ਼ ਦਾ ਨਾਮ ਰੋਸ਼ਨ ਕਰੇਗੀ।  ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸੁਖਮਨ ਨੂੰ ਸਾਰੇ ਮੌਕੇ ਪ੍ਰਦਾਨ ਕੀਤੇ ਜਾਣਗੇ।  ਪਰ ਉਹ ਆਪਣੀ ਮਿਹਨਤ ਤੇ ਲਗਨ ਨਾ ਛੱਡੇ।  ਇੱਕ ਦਿਨ ਮੰਜਿਲ ਉਸ ਦੇ ਪੈਰਾਂ ਵਿੱਚ ਹੋਵੇਗੀ।  ਉਨ੍ਹਾਂ ਨੇ ਬੱਚੀ ਨੂੰ ਆਪਣੇ ਵੱਲੋਂ ਨਕਦ ਇਨਾਮ ਵੀ ਦਿੱਤਾ ਅਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਵੀ ਦਿੱਤੀ। ਸੁਖਮਨ ਕੌਰ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਵੀ ਬੀਬੀ ਬਾਦਲ ਨੂੰ ਬੇਨਤੀ ਕੀਤੀ ਕਿ ਵਾਈ.ਪੀ.ਐੱਸ ਨਾਭਾ ਸਕੂਲ ਵਿੱਚ 6ਵੀਂ ਕਲਾਸ ਵਿੱਚ ਦਾਖਲਾ ਦਿਵਾਇਆ ਜਾਵੇ।  ਇਸ ਮੌਕੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ, ਸੀਨੀਅਰੀ ਅਕਾਲੀ ਆਗੂ ਸ਼ਾਮ ਲਾਲ ਧਲੇਵਾਂ, ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਪ੍ਰਧਾਨ ਸੁਖਵਿੰਦਰ ਕੌਰ ਸੁੱਖੀ, ਮੀਤ ਪ੍ਰਧਾਨ ਰਾਜਿੰਦਰ ਸਿੰਘ ਝੰਡਾ, ਜਥੇਦਾਰ ਗੁਰਮੀਤ ਸਿੰਘ, ਜਥੇਦਾਰ ਮਨਮੋਹਨ ਸਿੰਘ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਜਥੇਦਾਰ ਜੋਗਾ ਸਿੰਘ ਬੋਹਾ, ਦਿਲਰਾਜ ਸਿੰਘ ਰਾਜੂ, ਰਣਜੀਤ ਸਿੰਘ ਧਰਮਪੁਰਾ, ਪ੍ਰਧਾਨ ਪਰਮਜੀਤ ਕੌਰ ਬੁਢਲਾਡਾ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਗੁਰਦਿਆਲ ਸਿੰਘ ਅਚਾਨਕ, ਜਥੇਦਾਰ ਤਾਰਾ ਸਿੰਘ, ਸੁਰਿੰਦਰ ਠੇਕੇਦਾਰ, ਗੁਰਮੀਤ ਬੱਤਰਾ, ਤਜਿੰਦਰ ਸਿੰਘ ਨੀਟਾ, ਜਸਪਾਲ ਬੱਤਰਾ, ਵਿੱਕੀ ਬੱਤਰਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Post a Comment

0 Comments