ਬਜ਼ੁਰਗ ਸਾਹਿਤਕਾਰ ਸਤਬਰਗ ਦਾ ਸਨਮਾਨ ਸਮਾਗਮ 14 ਮਈ ਨੂੰ

 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ, 7 ਮਈ /ਬਜ਼ੁਰਗ ਪੰਜਾਬੀ ਸਾਹਿਤਕਾਰ ਅਤੇ ਇਨਕਲਾਬੀ ਸੰਗਰਾਮੀਏ ਬਾਰੂ ਸਤਬਰਗ ਦੇ ਸਨਮਾਨ ਵਿਚ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ 14 ਮਈ ਨੂੰ ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।

       'ਬਾਰੂ ਸਤਬਰਗ ਦੀ ਘਾਲਣਾ ਨੂੰ ਸਲਾਮ' ਬੈਨਰ ਹੇਠ ਇਹ ਸਮਾਗਮ ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਵਲੋਂ ਕਰਵਾਇਆ ਜਾਵੇਗਾ। ਇਸ ਵਿਚ ਨਰਭਿੰਦਰ ਸਿੰਘ ਅਤੇ ਪ੍ਰੋ. ਅਜਾਇਬ ਸਿੰਘ ਟਿਵਾਣਾ ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਜਥੇਬੰਦਕ ਦੇਣ ਬਾਰੇ ਪੇਪਰ ਪੜ੍ਹਨਗੇ। ਵੱਖ ਵੱਖ ਉਘੇ ਵਿਦਵਾਨ ਅਤੇ ਜਥੇਬੰਦਕ ਆਗੂ ਇਸ ਸਨਮਾਨ ਸਮਾਗਮ ਅਤੇ ਵਿਚਾਰ ਚਰਚਾ ਵਿਚ ਸ਼ਾਮਲ ਹੋਣਗੇ। ਸਮੂਹ ਸਾਹਿਤਕ ਪ੍ਰੇਮੀਆਂ ਨੂੰ ਇਸ ਸਮਾਗਮ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।

Post a Comment

0 Comments