ਪਿੰਡ ਸੇਚਾਂ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ 14 ਪ੍ਰਾਣੀ ਗੁਰੂ ਵਾਲੇ ਬਣੇ

 


ਸੁਲਤਾਨਪੁਰ ਲੋਧੀ 13 ਮਈ (ਪ੍ਰਨੀਤ ਕੌਰ ) 

ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਅਮਰਨਾਥ ਜੀ, ਪਿੰਡ ਸੇਚ ਜ਼ਿਲ੍ਹਾ ਕਪੂਰਥਲਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਤੇ ਇਸ ਮੌਕੇ 14 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਇਸ ਮੌਕੇ  ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਇੰਚਾਰਜ ਮਾਝਾ ਜੋਨ ਕਥਾਵਾਚਕ ਨੇ ਹਾਜ਼ਰੀ ਭਰੀ ਅਤੇ ਪੰਜ ਪਿਆਰੇ ਸਾਹਿਬਾਨ ਦਾ ਪ੍ਰਬੰਧਕ ਵੀਰਾਂ ਅਤੇ ਸੰਗਤਾਂ ਵਲੋਂ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕਕਾਰ ਭੇਟਾ ਰਹਿਤ ਦਿੱਤੇ ਗਏ ਅਤੇ ਸਿੱਖ ਰਹਿਤ ਮਰਯਾਦਾ ਅਤੇ ਧਾਰਮਿਕ ਲਿਟਰੇਚਰ ਦਿੱਤਾ ਗਿਆ। ਇਸ ਮੌਕੇ ਪੰਜ ਪਿਆਰੇ ਸਾਹਿਬਾਨ ਦਾ ਸਮੂਹ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਬਾਬਾ ਬਲਾਕਾ ਸਿੰਘ ਮੁੱਖ ਸੇਵਾਦਾਰ,ਜਗਪ੍ਰੀਤ ਸਿੰਘ ਸੈਕਟਰੀ,ਜੋਗਾ ਸਿੰਘ ਮੈਂਬਰ, ਭਾਈ ਦਲੀਪ ਸਿੰਘ ਸਾਬਕਾ ਸਰਪੰਚ, ਸ  ਬਲਵਿੰਦਰ ਸਿੰਘ ਸਰਪੰਚ,  ਗੁਰਲਾਲ ਸਿੰਘ, ਜਥੇ ਵਿਰਸਾ ਸਿੰਘ, ਗੁਰਦੀਪ ਸਿੰਘ, ਮੇਜਰ ਸਿੰਘ,ਬੂਟਾ ਸਿੰਘ, ਬਾਬਾ ਮਸਤਾਨਾ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਹਰਮੇਲ ਸਿੰਘ,  ਭਾਈ ਪਰਮਜੀਤ ਸਿੰਘ, ਆਦਿ ਹਾਜਰ ਸਨ।

Post a Comment

0 Comments