ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਜੋੜ ਮੇਲਾ 15 ਨੂੰ ਯੂਕੇ ਵਿੱਚ ਮਨਾਇਆ ਜਾਵੇਗਾ


 ਸੁਤਾਨਪੁਰ ਲੋਧੀ 11ਮਈ (ਸੁਲਤਾਨਪੁਰ ਲੋਧੀ )

 ਧੰਨ ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦਾ ਸ਼ਹੀਦੀ ਜੋੜ ਮੇਲਾ ਗੁਰੂ ਨਾਨਕ ਗੁਰਦੁਆਰਾ ਸਾਹਿਬ 9   ਹੋਲੀਬੋਨਸ  LE1 4LJ ਲੈਂਸ਼ਟਰ ਯੂਕੇ ਵਿਖੇ 15 ਮਈ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਗਿਆਨੀ ਗੁਰਦੇਵ ਸਿੰਘ ਠੱਟਾ ਟਿੱਬਾ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਗੁਰਚਰਨ ਸਿੰਘ ਸਚਖੰਡ ਜਾਣ ਤੋਂ 25 ਦਿਨ ਪਹਿਲਾਂ ਇਸ ਜੋੜ ਮੇਲੇ ਦੀ ਤਰਤੀਬ ਉਲੀਕ ਗਏ ਸਨ ਤੇ ਹੁਣ ਮਹਾਂਪਰਸ਼ ਸੰਤ ਬਾਬਾ ਹਰਜੀਤ ਸਿੰਘ ਦੇ ਹੁਕਮ,  ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਅਸ਼ੀਸ਼ ਸਦਕਾ  ਇਹ ਸਤਾਈਆਂ ਦੇ ਸਮਾਗਮ ਕਰਵਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਅਜਮੇਰ ਸਿੰਘ ਬਸਰਾ ਅਤੇ ਮੀਤ ਪ੍ਰਧਾਨ ਭਾਈ ਜੁਗਿੰਦਰ ਸਿੰਘ, ਸਰਵਣ ਸਿੰਘ ਚੱਠਾ  ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੰਗਲੈਂਡ ਵਿੱਚ ਵਸਦੀਆਂ ਦੁਆਬੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ  13 ਮਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 15 ਮਈ ਨੂੰ ਸਵੇਰੇ 10 ਵੱਜੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਪ੍ਰਸਿਧ ਕੀਰਤਨੀਏ,  ਕਥਾਵਾਚਕ, ਢਾਡੀ ਜਥੇ ਹਾਜਰੀਆਂ ਭਰ ਕੇ ਸੰਗਤਾਂ ਨੂੰ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦਾ  ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਦੁਪਹਿਰ 3 ਵੱਜੇ ਗੱਤਕੇ ਅਤੇ ਤੀਰ ਅੰਦਾਜੀ ਦੇ ਜੌਹਰ ਦਿਖਾਏ ਜਾਣਗੇ ਜਿਸ ਵਿੱਚ ਇੰਗਲੈਂਡ ਦੀਆਂ ਨਿਹੰਗ ਸਿੰਘ ਜੱਥੇਬੰਦੀਆਂ , ਸੰਤ ਸੰਪਰਦਾਵਾਂ ਦੇ ਮੁਖੀ, ਮਹਾਂਪਰਸ਼ ਹਾਜਰੀਆਂ  ਭਰ ਕੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿੱਚ ਅਥਾਹ ਸ਼ਰਧਾ ਪਾਈ ਜਾ ਰਹੀ ਹੈ। ਇਸ ਸਮੇਂ ਸਮੂਹ ਲੈਂਸ਼ਟਰ ਦੇ ਨੌਜਵਾਨ ਜੱਥਾ ਤਰਸੇਮ ਸਿੰਘ ਬਸਰਾ, ਮੁਖ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ, ਗਿਆਨੀ ਗੁਰਦੇਵ ਸਿੰਘ ਠੱਠਾ ਟਿੱਬਾ,  ਗਿਆਨੀ ਰਣ ਸਿੰਘ ਮਹੱਲਾ ਸੈਕਟਰੀ ਸਮੂਹ ਨਿਹੰਗ ਸਿੰਘ ਜੱਥੇਬੰਦੀਆਂ, ਗਿਆਨੀ  ਅਰਸ਼ਦੀਪ ਸਿੰਘ ਹੋਰ ਪਤਵੰਤੇ ਹਾਜਰ ਸਨ।

Post a Comment

0 Comments