ਚੈਕ ਦੇ ਕੇਸ ਵਿੱਚ ਮੁਲਜ਼ਮ ਨੂੰ 2 ਸਾਲ ਦੀ ਸਜ਼ਾ


ਬਰਨਾਲਾ 11,ਮਈ /ਕਰਨਪ੍ਰੀਤ ਧੰਦਰਾਲ /-ਮਾਨਯੋਗ ਅਦਾਲਤ ਸ਼੍ਰੀ ਚੇਤਨ ਸ਼ਰਮਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਰਾਣੀ ਕੌਰ ਪਤਨੀ ਚਮਕੌਰ ਸਿੰਘ ਵਾਸੀ ਰਾਏਕੋਟ ਰੋਡ, ਬਰਨਾਲਾ ਨੂੰ ਚੈਕ ਦੇ ਕੇਸ ਵਿੱਚ 2 ਸਾਲ ਦੀ ਸਖਤ ਸਜ਼ਾ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਦਨ ਲਾਲ ਪੁੱਤਰ ਦੁਰਗਾ ਦਾਸ ਵਾਸੀ ਬਰਨਾਲਾ ਨੇ ਮਿਤੀ 29-12-2015 ਨੂੰ 3,00,000/- ਰੁਪਏ ਰਾਣੀ ਕੌਰ ਨੂੰ ਉਧਾਰ ਦਿੱਤੇ ਸਨ ਅਤੇ ਰਕਮ ਵਾਪਸ ਕਰਨ ਦੀ ਇਵਜ਼ ਵਿੱਚ ਰਾਣੀ ਕੌਰ ਨੇ ਇੱਕ ਚੈਕ ਨੰਬਰੀ 629528 ਮਿਤੀ 27-11-2017 ਨੂੰ 4,38,000/- ਰੁਪਏ ਦਾ ਜਾਰੀ ਕਰ ਦਿੱਤਾ ਜੋ ਖਾਤਾ ਬੰਦ ਹੋਣ ਕਾਰਨ ਚੈਕ ਡਿਸਆਨਰ ਹੋ ਗਿਆ। ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਮਦਨ ਲਾਲ ਸਾਬਕਾ ਐਮ.ਸੀ. ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਰਾਣੀ ਕੌਰ ਦੇ ਖਿਲਾਫ ਇੱਕ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਪਾਸ ਦਾਇਰ ਕੀਤੀ ਗਈ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਰਾਣੀ ਕੌਰ ਨੇ ਜਾਣਬੁੱਝ ਕੇ ਖਾਤਾ ਬੰਦ ਹੋਣ ਦੇ ਬਾਵਜ਼ੂਦ ਚੈਕ ਜਾਰੀ ਕਰਕੇ ਜ਼ੁਰਮ ਕੀਤਾ ਹੈ, ਮੁਲਜ਼ਮਾ ਰਾਣੀ ਕੌਰ ਨੂੰ ਉਕਤ ਕੇਸ ਵਿੱਚ 2 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਗਿ
ਆ।

Post a Comment

0 Comments