ਕਾਰਗਿਲ ਲੜਾਈ ਦੇ ਯੋਧੇ ਸਹੀਦ ਸਿਪਾਹੀ ਧਰਮਵੀਰ ਸਿੰਘ ਕਰਮਗੜ ਦੀ 20ਵੀ ਬਰਸੀ ਪਰਵਾਰ ਅਤੇ ਸਾਬਕਾ ਸੈਨਿਕਾ ਨੇ ਸਰਧਾ ਨਾਲ ਮੰਨਾਈ- ਇੰਜ ਸਿੱਧੂ


 ਬਰਨਾਲਾ 4 ਮਈ/ਕਰਨਪ੍ਰੀਤ ਧੰਦਰਾਲ /- ਸਥਾਨਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਕਾਰਗਿਲ ਦੇ ਮਹਾਨ ਯੋਧੇ  ਸ਼ਹੀਦ ਸਿਪਾਹੀ ਧਰਮਵੀਰ ਸਿੰਘ ਕਰਮਗਡ਼੍ਹ ਦੀ 20ਵੀ ਬਰਸੀ ਬੜੀ ਸ਼ਰਧਾ ਨਾਲ ਮਨਾਈ ਵੱਖ ਵੱਖ ਰਾਜਨੀਤਕ ਪਾਰਟੀਆਂ ਨੇ ਅਤੇ ਸਾਬਕਾ ਸੈਨਿਕਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਮੂਹ ਸ਼ਹੀਦ ਪਰਿਵਾਰਾਂ ਨੂੰ ਸ਼ਹੀਦ ਦੀ ਮਾਤਾ ਸ਼ਿਮਲਾ ਦੇਵੀ ਅਤੇ ਸਮੂਹ ਸਾਬਕਾ ਸੈਨਿਕਾਂ ਵੱਲੋਂ   ਸਨਮਾਨਿਤ ਕੀਤਾ   ਇਹ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੀਨੀਅਰ ਬੀਜੇਪੀ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਸਹੀਦ ਧਰਮਵੀਰ ਕਾਰਗਿਲ ਦੇ ਯੁੱਧ ਸਮੇਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ  ਉਨ੍ਹਾਂ ਨੂੰ ਆਰਮੀ ਜੈਨ ਕੀਰਤਨ ਸਿਰਫ਼ ਤਿੰਨ ਸਾਲ ਹੀ ਹੋਏ ਸਨ ਅਤੇ ਉਨ੍ਹਾਂ ਦੀ ਸ਼ਾਦੀ ਵੀ ਨਹੀਂ ਸੀ ਹੋਈ  ਵੀਹ ਸਾਲ ਦੀ ਉਮਰ ਵਿਚ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਏ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਉਹ ਜਲਦੀ ਤੋਂ ਜਲਦੀ ਦਿੱਤੀ ਜਾਵੇ  ਇਸ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਕਿਹਾ ਕਿ ਸਮੂਹ ਫੌਜੀ ਭਰਾਵਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਇਹ ਇਕ ਸਹੀਦ ਨੂੰ  ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਅਜਿਹਾ ਕਰਨ ਨਾਲ ਫੌਜੀਆਂ ਦਾ ਵੀ ਫਾਇਦਾ ਹੋਵੇਗਾ ਸੂਬੇਦਾਰ ਚਮਕੌਰ ਸਿੰਘ ਪ੍ਰਧਾਨ ਸਹਿਣਾ ਬਲਾਕ ਸੂਬੇਦਾਰ ਸੰਪੂਰਨ ਸਿੰਘ ਨੇ ਭੀ ਸਬੋਧਨ ਕੀਤਾ ਅਤੇ ਸਰਧਾਜਲੀ ਭੇਟ ਕੀਤੀ ਖਤਰੀ ਸਭਾ ਵੱਲੋ ਸੁਖਵਿੰਦਰ ਸਿੰਘ ਭਡਾਰੀ ਨੇ ਸਰਧਾ ਦੇ ਫੁੱਲ ਭੇਟ ਕੀਤੇ ਗਿਆਨੀ ਕਰਮ ਸਿੰਘ ਭਡਾਰੀ ਅਤੇ ਖਤਰੀ ਸਭਾ ਦੇ ਮੈਬਰਾ ਨੇ ਮਾਤਾ ਸਿਮਲਾ ਦੇਵੀ ਨੂੰ ਸਨਮਾਨਿਤ ਕੀਤਾ ਸਮੂਹ ਸਾਬਕਾ ਸੈਨਿਕਾ ਨੇ ਭੀ ਮਾਤਾ ਨੂੰ ਸਨਮਾਨਿਤ ਕੀਤਾ ਕਾਗਰਸ ਪਾਰਟੀ ਦੇ ਜਿਲ੍ਹਾ ਪ੍ਧਾਨ ਲੱਖੀ ਪੱਖੋ ਅਤੇ ਸੁਖਜੀਤ ਕੌਰ ਸੁਖੀ ਐਮ ਸੀ ਨੇ ਭੀ ਸਰਧਾਜਲੀ ਭੇਟ ਕੀਤੀ ਬੀਜੇਪੀ ਵੱਲੋ ਰੋਹਨ ਸਿੰਗਲਾ ਨੇ ਸਰਧਾ ਦੇ ਫੁੱਲ ਭੇਟ ਕੀਤੇ ਇਸ ਮੋਕੇ ਕੈਪਟਨ ਗੁਰਦੇਵ ਸਿੰਘ ਕੈਪਟਨ ਹਰਨੇਕ ਸਿੰਘ ਵਰੰਟ ਅਫਸਰ ਬਲਵਿੰਦਰ ਢੀਡਸਾ ਸੂਬੇਦਾਰ ਸਰਭਜੀਤ ਸਿੰਘ ਸੁਨੀਤਾ ਰਾਣੀ ਬੀਬੀ ਨਸੀਬ ਕੌਰ ਹੋਲਦਾਰ ਗੁਰਦੀਪ ਸਿੰਘ ਆਦਿ ਆਗੂ ਹਾਜਰ ਸਨ

Post a Comment

0 Comments