ਬ੍ਰਹਮਗਿਆਨੀ ਮਹਾਨ ਤਪੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਦੀ 25 ਵੀ ਬਰਸੀ ਸਮਾਗਮ ਕਰਵਾਏ ਗਏ


 ਹਰਪ੍ਰੀਤ ਬੇਗਮਪੁਰੀ

ਫਗਵਾੜਾ / 13 ਮਈ 2022 / ਬ੍ਰਹਮਗਿਆਨੀ ਮਹਾਨ ਤਪੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਦੀ 25 ਵੀਂ ਬਰਸੀ ਸਮਾਗਮ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ੍ਹ ਸਾਹਿਬ  ਹੁਸ਼ਿਆਰਪੁਰ ਤੋਂ ਫਗਵਾੜਾ ਰੋਡ ਪਿੰਡ ਭੋਗਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਏ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ 11 ਮਈ ਨੂੰ ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ 13 ਮਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਗੁਰਦੇਵ ਸਿੰਘ ਕੋਹਾੜਕਾ, ਭਾਈ ਪਰਮਿੰਦਰ ਸਿੰਘ ਗਾਲਿਬ, ਭਾਈ ਗੁਰਦੀਪ ਸਿੰਘ ਦੀਪਕ ਢਾਡੀ ਜੱਥਾ, ਭਾਈ ਗੁਰਦਿਆਲ ਸਿੰਘ ਲੱਖਪੁਰ ਢਾਡੀ ਜੱਥਾ ਇੰਟਰਨੈਸ਼ਨਲ ਗੋਲਡ ਮੈਡਲਿਸਟ,ਸਾਰੇ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਲ ਦੀ ਸੇਵਾ  ਕਲਗੀਧਰ ਨੌਜਵਾਨ ਸਭਾ ਜਗਪਾਲਪੁਰ, ਰਾਣੀਪੁਰ ਵਾਲਿਆਂ ਟਰਾਂਸਪੋਰਟ ਵਲੋਂ ਕੀਤੀ ਗਈ, ਸਾਇਕਲ ਤੇ ਸਕੂਟਰ ਸਟੈਂਡ ਦੀ ਸੇਵਾ ਕਲਗੀਧਰ ਨੌਜਵਾਨ ਸਭਾ ਜਗਜੀਤ ਪੁਰ, ਜੋੜਿਆ ਦੀ ਸੇਵਾ ਰਿਹਾਣਾ ਜੱਟਾਂ, ਪਿੰਡ ਚੰਚਰਾੜੀ ਅਤੇ ਸੀਕਰੀ ਦੀ ਸੰਗਤ, ਲੰਗਰ ਦੀ ਸੇਵਾ ਨੌਜਵਾਨ ਸਭਾ ਸੰਧਵਾਂ ਤੇ ਖੁਰਮਪੁਰ ਵਲੋਂ ਨਿਭਾਈ ਗਈ ਫ੍ਰੀ


 ਬੱਸ ਸਰਵਿਸ ਅਮਰ ਦੁਆਬਾ ਤੇ ਵਾਲੀਆਂ ਬੱਸ ਸਰਵਿਸ ਵੱਲੋਂ ਨਿਭਾਈ ਗਈ ਇਸ ਮੌਕੇ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼ ਪਹੁੰਚੇ ਜਿਨ੍ਹਾਂ ਵਿੱਚ ਸੰਤ ਗੁਰਚਰਨ ਸਿੰਘ, ਸੰਤ ਹਰਿਕਿਸ਼ਨ ਸੋਡੀ , ਸੰਤ ਸੁਖਵੰਤ ਸਿੰਘ,ਸੰਤ ਮੱਖਣ ਸਿੰਘ, ਸੰਤ ਬਲਵੀਰ ਸਿੰਘ, ਸੰਤ ਕੇਸਰ ਸਿੰਘ, ਸੰਤ ਬਲਵੀਰ ਸਿੰਘ, ਸੰਤ ਕਸ਼ਮੀਰ ਸਿੰਘ ਅਤੇ ਹੋਰ ਮਹਾਂਪੁਰਸ਼ ਪਹੁੰਚੇ ਜਿਨ੍ਹਾਂ ਦਾ ਸਤਿਕਾਰ ਪ੍ਰਬੰਧਕਾਂ ਵੱਲੋਂ ਕੀਤਾਂ ਗਿਆ ਇਹ ਸਮਾਗਮ ਮੁੱਖ ਸੇਵਾਦਾਰ ਜਥੇਦਾਰ ਤਲਵਿੰਦਰ ਸਿੰਘ (ਬਾਬਾ ਪਰਮੇਸ਼ਰ ਸਿੰਘ ) ਜੀ ਦੀ  ਦੇਖ ਰੇਖ ਵਿੱਚ ਹੋਇਆ ਇਸ ਮੌਕੇ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬ , ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀ ਸਹਿਬਾਨ,ਮਹਾਂਪੁਰਸ਼ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਬਣ ਕਰਵਾਈਆਂ ਸੰਗਤਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਇਹ ਸਮਾਗਮ ਇਲਾਕ਼ਾ ਨਿਵਾਸੀ, ਸਮੂਹ ਸੰਗਤਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ  ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments