ਵਾਰਡ ਨੰਬਰ 26 ਦੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਲਈ ਹਨ ਮਜ਼ਬੂਰ - ਐਡਵੋਕੇਟ ਗਗਨਦੀਪ ਤਨੇਜਾ

 


ਕੋਟਕਪੂਰਾ 6 ਮਈ (ਪੁਨੀਤ ਗਰੋਵਰ) ਸ਼ਹਿਰ ਕੋਟਕਪੂਰਾ ਦੇ ਦੁਆਰੇਆਣਾ ਰੋਡ ਸ਼ਹੀਦ ਭਗਤ ਸਿੰਘ ਗਲੀ ਨੂੰ -1 ਜੌ ਕਿ ਗੁਰਦੁਆਰਾ ਵਾਲੀ ਗਲੀ ਕੋਲ ਜਾਕੇ ਖਤਮ ਹੁੰਦੀ ਹੈ। ਇਸ ਗਲੀ ਦੇ ਲੋਗ ਪਿਛਲੇ ਕਈ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ, ਇਸ ਗਲੀ ਦੀ ਪਹਿਲਾ ਹੀ ਹਾਲਤ ਬਹੁਤ ਮਾੜੀ ਸੀ, ਉਸ ਤੋਂ ਬਾਅਦ ਇਸ ਗਲੀ ਵਿੱਚ ਸੀਵਰੇਜ ਦਾ ਕੰਮ ਚਲ ਪਇਆ। ਸੀਵਰੇਜ ਪਾਉਣ ਤੋਂ ਬਾਅਦ ਇਸ ਗਲੀ ਦੀ ਹਾਲਤ ਹੋਰ ਵੀ ਬਹੁਤ ਮਾੜੀ ਹੋਣ ਗਈ ਇਸ ਗਲੀ ਵਿੱਚ ਬਹੂਤ ਵੱਡੇ ਵੱਡੇ ਟੋਏ ਹਨ ਜਿੱਥੇ ਵਿਅਕਤੀਆਂ ਦਾ ਡਿੱਗ ਕੇ ਆਮ ਤੌਰ ਤੇ ਅਕਸਰ ਮਾਲੀ ਨੁਕਸਾਨ ਹੁੰਦਾ ਹੈ। ਨਾਲੀਆ ਵਿੱਚੋ ਪਾਣੀ ਨਿਕਲ ਕੇ ਇੱਕ ਥਾਂ ਇਕੱਠਾ ਹੋ ਰਿਹਾ ਹੈ ਅਤੇ ਛੱਪੜ ਦਾ ਰੂਪ ਥਾਰ ਚੁੱਕਾ ਹੈ , ਜਿਸ ਕਰਕੇ ਮੱਛਰ ਬਹੁਤ ਇਕੱਠਾ ਹੋ ਰਿਹਾ ਹੈ ਜਿਸ ਤੋਂ ਡੇਂਗੂ , ਮਲੇਰੀਆ,ਵਰਗੀਆਂ ਬਿਮਾਰੀਆਂ ਦਾ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਸਬੰਧ ਵਿੱਚ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਇਹ ਕਮੇਟੀ ਦੇ ਅੰਦਰ ਆਂਦੀ ਹੈ ਸਾਡਾ ਕੰਮ ਸੀ ਸੀਵਰੇਜ ਪਾਨਾ ਅਸੀ ਸੀਵਰੇਜ ਪਾ ਚੁੱਕੇ ਹਾਂ, ਜੈ ਕਮੇਟੀ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਅਸੀ ਇਸ ਦਾ ਠੇਕਾ ਦਿੱਤਾ ਹੋਇਆ ਹੈ, ਹੁਣ ਸਰਕਾਰਾਂ ਇਹ ਦੱਸੇ ਕਿ ਇਸ ਵਿੱਚ ਏਥੇ ਰਹਿ ਰਹੇ ਲੋਕਾਂ ਦਾ ਕੀ ਕਸੂਰ ਹੈ,ਇਸ ਤੋਂ ਇਲਾਵਾ ਇਸ ਗਲੀ ਵਿੱਚ ਕੁੜੇ ਦੇ ਬਹੁਤ ਵੱਡੇ ਵੱਡੇ ਢੈਰ ਲੱਗੇ ਹੋਏ ਹਨ ਜਿੱਥੋਂ ਲੋਕਾਂ ਦਾ ਲੱਗਣਾ ਬਹੁਤ ਔਖਾਂ ਹੈਂ, ਬਰਸਾਤੀ ਮੌਸਮ ਵਿੱਚ ਇਸ ਕੁੜੇ ਵਿੱਚੋਂ ਹੌਰ ਵੀ ਜ਼ਿਆਦਾ ਮੁਸ਼ਕ ਮਾਰਦਾ ਹੈ ਅਤੇ ਲੋਕਾਂ ਦਾ ਲੱਗਣਾ ਵੀ ਔਖਾ ਹੋ ਜਾਂਦਾ ਹੈ। ਬਾਰਿਸ਼ ਆਉਣ ਤੇ ਇਹ ਗਲੀ ਮੀਂਹ ਵਾਲੇ ਪਾਣੀ ਨਾਲ ਭਰ ਜਾਂਦੀ ਹੈ, ਜਿਸ ਕਾਰਨ ਇਸ ਗਲੀ ਵਿੱਚੋਂ ਲੱਗਣਾ ਹੌਰ ਵੀ ਔਖਾ ਹੋ ਜਾਂਦਾ ਹੈ, ਗਲੀ ਖਰਾਬ ਹੋਣ ਕਾਰਨ ਅਨੇਕਾਂ ਲੋਕ ਇਸ ਗਲੀ ਵਿਚ ਡਿੱਗ ਚੁੱਕੇ ਹਨ, ਐਡਵੋਕੇਟ ਗਗਨਦੀਪ ਤਨੇਜਾ ਜੀ ਨੇ ਦੱਸਿਆ ਕਿ ਉਹ ਖੁੱਦ ਇਸ ਗਲੀ ਵਿੱਚੋਂ 2 ਵਾਰ ਡਿੱਗ ਚੁੱਕੇ ਹਨ ਥੋੜ੍ਹੀ ਬਹੁਤ ਸੱਟ ਵੀ ਲੱਗ ਗਈ ਸੀ, ਪਤਾ ਨਹੀਂ ਸਰਕਾਰ ਇਸ ਗਲੀ ਮੁਹੱਲੇ ਦੀ ਕਿਉਂ ਦੁਸ਼ਮਨ ਬਣੀ ਹੋਈ ਹੈ, ਹੁਣ ਤਾਂ ਸਰਕਾਰ ਵੀ ਬਦਲ ਚੁੱਕੀ ਹੈ ਪਰ ਇਸ ਗਲੀ ਦਾ ਹਾਲ ਪਹਿਲਾਂ ਵਰਗਾ ਹੀ ਹੈ, ਜਦੋਂ ਇਸ ਦੇ ਸੰਬੰਧ ਵਿੱਚ ਸ਼ਹਿਰੀ ਪ੍ਰਧਾਨ ਸੰਜੀਵ ਕਾਲੜਾ ਨਾਲ ਗੱਲ ਕੀਤੀ ਤਾਂ ਉਸ ਨੇ ਸਾਨੂੰ ਗੱਲਾਂ ਦਾ ਕੜਾਹ ਬਣਾ ਕੇ ਸਿਰਫ ਤੇ ਸਿਰਫ ਗੁਮਰਾਹ ਹੀ ਕੀਤਾ ਹੈ ਜਾਂ ਕਹਿ ਲਵੋ ਮੁੱਦਾ ਠੰਡਾ ਕਰਨ ਲਈ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਇਸ ਗਲੀ ਵਿਚ ਕੰਮ ਸ਼ੁਰੂ ਹੋ ਜਾਵੇਗਾ, ਪਰ ਅਜੇ ਤੱਕ ਨਾ ਤਾਂ ਕਿਸੇ ਗੱਲ ਉਪਰ ਅਮਲ ਹੋਇਆ ਹੈ ਅਤੇ ਨਾ ਹੀ ਇਸ ਗਲੀ ਦੀ ਕੋਈ ਸੁਣਵਾਈ ਹੋਈ, ਮੈਨੂੰ ਲੱਗਦਾ ਹੈ ਕਿ ਇਸ ਗਲੀ ਦੇ ਲੋਕਾਂ ਨੇ ਸਰਕਾਰ ਨੂੰ ਵੋਟਾਂ ਨਹੀਂ ਪਾਈਆਂ ਇਸ ਕਰਕੇ ਇਹ ਗਲੀ ਨਹੀਂ ਬਣ ਰਹੀ, ਪ੍ਰਸ਼ਾਸਨ ਨੂੰ, ਸਿਵਰੇਜ ਬੋਰਡ , ਕਮੇਟੀ ਘਰ ਨੂੰ, ਸਹਿਰੀ ਪ੍ਧਾਨ ਨੂੰ ਬੇਨਤੀ ਹੈ ਕਿ ਇਸ ਗਲੀ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ  ਤਾਂ ਕੇ ਏਥੇ ਰਹਿ ਰਹੇ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ। ਅਤੇ ਇਸ ਨਰਕ ਭਰੀ ਵਿੱਚੋਂ ਨਿਕਲ ਕੇ ਵਧੀਆ ਜ਼ਿੰਦਗੀ ਜਿਊ ਸਕਣ।

Post a Comment

0 Comments