ਬਰਨਾਲਾ ਐਸ.ਪੀ.ਡੀ ਅਨਿਲ ਕੁਮਾਰ ਸ਼ਰਮਾ ਅਤੇ ਡੀ ਐਸ ਪੀ ਰਾਜੇਸ਼ ਸਨੇਹੀ ਨੇ ਪ੍ਰੈਸ ਕਾਨਫਰੰਸ ਤਹਿਤ ਦੱਸਿਆ ਬਰਨਾਲਾ ਪੁਲਿਸ ਨੇ 4 ਨਸ਼ਾ ਤਸਕਰ ਦਬੋਚੇ, ਕਾਰ, ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ

45 ਨਸੀਲੀਆਂ ਸੀਸੀਆਂ ਮਾਰਕਾ ਰੈਕਸਕੋਫ ਅਤੇ 2500 ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ 


ਬਰਨਾਲਾ 11 ਮਈ (ਕਰਨਪ੍ਰੀਤ ਧੰਦਰਾਲ ) ਬਰਨਾਲਾ ਪੁਲਿਸ ਮੁੱਖੀ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਪੀ ਡੀ ਡਿਟੈਕਟਿਵ ਸ਼੍ਰੀ ਅਨਿਲ ਕੁਮਾਰ ਸ਼ਰਮਾ ਅਤੇ ਸਿਟੀ ਡੀ ਐਸ ਪੀ ਰਾਜੇਸ਼ ਸਨੇਹੀ ਨੇ ਪ੍ਰੈਸ ਕਾਨਫਰੰਸ ਤਹਿਤ ਦੱਸਿਆ ਕਿ  ਬਰਨਾਲਾ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦੋਂ ਇਕ ਕਿੱਸਾਨੀ ਯੂਨੀਅਨ ਨਾਲ ਸੰਬੰਧਿਤ ਕਈ ਕੇਸਾਂ ਚ ਲੋੜੀਂਦਾ ਤਸਕਰ ਜਗਦੀਪ ਸਿੰਘ ਵਾਸੀ ਧਨੌਲਾ ਅਤੇ ਗੋਗਾ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਖਿਲਾਫ ਮੁਖਬਰ ਦੀ ਇਤਲਾਹ ਤੇ ਦਰਜ ਕੀਤੇ ਮੁਕੱਦਮਾ ਨੰਬਰ 48 ਮਿਤੀ 10/5/2022 ਅ/ਧ 21,22,25/61/85 ਐਨ ਡੀ ਪੀ ਐਸ ਐਕਟ ਥਾਣਾ ਸਦਰ ਬਰਨਾਲਾ ਤਹਿਤ ਕਾਰਵਾਈ ਕਰਦਿਆਂ ਉਕਤ ਦੋਸੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋ ਕਰੂਜ ਕਾਰ ਨੰਬਰ ਪੀ ਬੀ 72-ਬੀ 2061 ਰੰਗ ਕਾਲਾ ਵਿੱਚੋਂ 45 ਨਸੀਲੀਆਂ ਸੀਸੀਆਂ ਮਾਰਕਾ ਰੈਕਸਕੋਫ ਅਤੇ 2500 ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।  ਗਿਰਫਤਾਰ ਕੀਤੇ ਦੋਸੀ ਗੋਗਾ ਸਿੰਘ ਤੇ ਪਹਿਲਾਂ ਵੀ ਮੁੱਕਦਮੇ ਦਰਜ ਹਨ।ਮੁਕੱਦਮਾ ਨੰਬਰ 267 ਮਿਤੀ 3/9/2004 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਬਰਨਾਲਾ ਅਤੇ ਮੁਕੱਦਮਾ ਨੰਬਰ 185ਮਿਤੀ 18/7/2013 ਅ/ਧ 15/61/85 ਐਨ  ਡੀ ਪੀ ਐਸ ਐਕਟ ਥਾਣਾ ਸਿਟੀ ਬਰਨਾਲਾ ਚ ਦਰਜ ਹਨ।ਇਸਤੇ ਤਰਾਂ। ਮਿਤੀ 3/5/2022 ਨੂੰ ਇੱਕ ਦਰਖਾਸਤ ਕਰਮਜੀਤ ਸਿੰਘ ਪੁੱਤਰ ਲਛਮਣ ਦਾਸ ਵਾਸੀ ਚੀਮਾਂ ਪੱਤੀ ਚੀਮਾਂ ਵੱਲੋਂ ਆਪਣੇ ਲੜਕੇ ਨਵਨੀਤ ਸਿੰਘ ਉਮਰ ਕਰੀਬ 30 ਸਾਲ ਜੋ ਵਿਕਾਸ ਕੰਬਾਇਨ ਫੈਕਟਰੀ ਨੇੜੇ 16 ਦਾ ਮਠ ਸੋਹਲ ਪੱਤੀ ਖੁੱਡੀ ਕਲਾਂ ਵਿਖੇ ਨੌਕਰੀ ਕਰਦਾ ਸੀ ਦੀ ਗੁੰਮਸੁੰਦਗੀ ਸਬੰਧੀ ਥਾਣਾ ਬਰਨਾਲਾ ਵਿਖੇ ਮਸੂਲ ਹੋਈ ਸੀ। ਮਿਤੀ 30-4-2022 ਨੂੰ ਰੋਜਾਨਾ ਦੀ ਤਰਾਂ ਫੈਕਟਰੀ ਵਿਖੇ ਕੰਮ ਤੇ ਗਿਆ ਸੀ ਜੋ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ। ਪੜਤਾਲ ਦੌਰਾਨ ਮਿਤੀ 5-5-22 ਨੂੰ ਨਾਮੂਲਮ ਵਿਅਕਤੀ ਦੀ ਲਾਸ਼ ਡਰੇਨ ਪੱਤੀ ਸੇਖਵਾ ਤੋਂ ਬਰਾਮਦ ਹੋਈ। ਜਿਸ ਦੀ ਸਖਨਾਖਤ ਨਵਨੀਤ ਸਿੰਘ ਵਜੋਂ ਹੋਈ ਸੀ। ਇਸ ਸਬੰਧੀ ਕਰਮਜੀਤ ਸਿੰਘ ਦੇ ਬਿਆਨਾਂ ਤੇ ਮੁਕੱਦਮਾ ਨੰਬਰ 43 ਮਿਤੀ 6-5-22 ਅ/ਧ 302, ਆਈ.ਪੀ.ਸੀ ਥਾਣਾ ਬਰਨਾਲਾ ਬਰਖਿਲਾਫ ਪਰਮਿੰਦਰ ਸਿੰਘ ਉਰਫ ਪਿੰਦੀ ਵਾਸੀ ਦੁਲਮਸਰ ਕੋਠੇ, ਮੌੜ ਨਾਭਾ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਤੇ ਐਸ.ਐਚ.ਓ ਗੁਰਤਾਰ ਸਿੰਘ ਮੁਖ ਅਫਸਰ ਥਾਣਾ ਸਦਰ ਬਰਨਾਲਾ ਵੱਲੋਂ ਉਕਤ ਦੋਸ਼ੀ ਨੂੰ ਗਿ੍ਰਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸੀ ਪਰਮਿੰਦਰ ਸਿੰਘ ਦੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹ ਅਤੇ ਮਿ੍ਰਤਕ ਨਵਨੀਤ ਸਿੰਘ ਦੋਨੋ ਜਣੇ ਪਰਮਜੀਤ ਕੌਰ ਵਾਸੀ ਸ਼ੇਰਪੁਰ ਹਾਲ ਸਹਿਸੀ ਬਸਤੀ ਬਸ ਸਟੈਡ ਦੀ ਬੈਡ ਸਾਇਡ ਬਰਨਾਲਾ ਅਤੇ ਮਮਤਾ ਉਰਫ ਪੂਜਾ ਸਹਿਸੀ ਬਸਤੀ ਬਸ ਸਟੈਡ ਦੀ ਬੈਡ ਸਾਇਡ ਬਰਨਾਲਾ ਪਾਸੋ ਨਸ਼ੀਲਾ ਚਿੱਟਾ ਪਦਾਰਥ ਲੈ ਕੇ ਨਸ਼ਾ ਕਰਦੇ ਸਨ। ਜਿਸ ਦੇ ਅਧਾਰ ਤੇ ਉਕਤ ਦੋਨਾਂ ਮਹਿਲਾਵਾਂ ਨੂੰ ਨਮਜਦ ਕਰਕੇ ਗਿ੍ਰਫਤਾਰ ਕੀਤਾ ਗਿਆ ਅਤੇ ਮੁਕੱਦਮਾ ਵਿੱਚ ਜੁਰਮ 21,27,29/61/85 ਐਨ.ਡੀ.ਪੀਐਸ ਐਕਟ ਦਾ ਵਾਧਾ ਕੀਤਾ ਗਿਆ।  ਉਨਾਂ ਦੱਸਿਆ ਕਿ ਉਕਤ ਦੋਸ਼ਣਾਂ ਪਾਸੋਂ 10 ਗ੍ਰਾਪ ਹੈਰੋਈਨ ਅਤੇ 90 ਗਰੱਡ ਮਨੀ ਬਹਰਾਮਦ ਹੋਈ ਹੈ। ਉਨਾਂ ਦੱਸਿਆ ਕਿ ਅੱਗੇ ਤਫਤੀਸ ਜਾਰੀ ਹੈ ਤੇ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Post a Comment

0 Comments