ਨਗਰ ਕੌਂਸਲ ਵੱਲੋਂ ਹਰੇਕ ਗਲੀ ਦੇ ਮੋੜਾਂ ਤੇ ਇੱਕ ਸਾਈਨ ਬੋਰਡ 7400 ਰੁਪਏ ਦੀ ਕੀਮਤ ਦਾ ਲਾਇਆ ਗਿਆ ਸੀ ਜਿਹੜੇ ਸ਼ਰਾਰਤੀ ਤੱਤਾਂ ਨੇ ਤੋੜੇ ।

 ਨਗਰ ਕੌਂਸਲ ਦੇ ਪ੍ਰਧਾਨ ਰਾਮਨਵਾਸੀਆ ਤੇ ਕਰਮਚਾਰੀਆਂ  ਨੂੰ ਸਰਕਾਰੀ ਲੱਖਾਂ ਰੁਪਏ ਦੀ ਕੀਤੀ ਜਾ ਰਹੀ ਬੇ ਕਦਰੀ ਦੀ ਕੋਈ ਪ੍ਰਵਾਹ ਨਹੀਂ


ਬਰਨਾਲਾ,12 ,ਮਈ (ਕਰਨਪ੍ਰੀਤ ਧੰਦਰਾਲ )- ਨਗਰ ਕੌਂਸਲ ਬਰਨਾਲਾ ਦਾ ਸਬ ਤੋਂ ਵੱਡਾ ਤੇ ਉਜਾਗਰ ਹੋਇਆ ਭ੍ਰਿਸਟਾਚਾਰੀ ਸਾਈਨ ਬੋਰਡ ਮਾਮਲਾ ਜਿਸ ਨੂੰ 7400 ਰੁਪਏ ਇਕ ਬੋਰਡ ਦੀ ਕੀਮਤ ਪਾ ਕੇ ਲੱਖਾਂ ਰੁਪਏ ਦੇ ਜਾਅਲੀ ਬਿੱਲ ਪਾ ਕੇ  ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਜਿਹ੍ਹਨਾ ਨੂੰ ਸ਼ਹਿਰ ਦੇ ਗਲੀਆਂ ਮੁਹੱਲਿਆਂ ਦੇ ਸਿਰਿਆਂ ਤੇ ਸਾਈਨ ਬੋਰਡ ਲਗਾਏ ਗਏ ਸਨ।  ਉਹ ਸਾਈਨ ਬੋਰਡ ਗਲੀਆਂ ਦੇ ਨਾਵਾਂ ਤੇ  ਐਮ ਸੀਆਂ ਦੇ ਗਲੀ ਨੰਬਰ ਨੂੰ ਦਰਸਾਉਂਦੇ ਸਨ । ਰਾਹਗੀਰਾਂ ਅਤੇ ਅਣਜਾਣ ਲੋਕਾਂ ਨੂੰ ਗਲੀ ਮੁਹੱਲਿਆਂ ਨੂੰ ਲੱਭਣ ਚ ਸੌਖ ਹੁੰਦੀ ਸੀ । ਇਹ ਸਾਈਨ ਬੋਰਡ  ਲਗਪਗ ਸਾਰੇ ਸ਼ਹਿਰ ਦੇ ਵਿਚੋਂ ਹੀ ਤੋੜ ਦਿੱਤੇ ਗਏ ਹਨ। ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਦੀ ਅਗਵਾਈ ਚ  ਕ੍ਰਿਸ਼ਨਾ ਗਲੀ ਦੇ ਵਸਨੀਕਾਂ ਨੇ ਸਾਈਨ ਬੋਰਡ ਤੋੜੇ ਜਾਣ  ਤੇ ਸਖ਼ਤ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਰੋਸ ਪ੍ਰਗਟ ਕੀਤਾ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ  ਕਿ ਵੱਖ ਵੱਖ ਥਾਵਾਂ ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾਵੇ ਤਾਂ ਜੋ ਕੋ ਜਿਹੜੇ ਬੋਰਡ ਤੋੜੇ ਗਏ ਹਨ , ਉਨ੍ਹਾਂ ਬੋਰਡਾਂ ਨੂੰ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਇਆ ਜਾ ਸਕੇ । ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਕਿ ਲੋਕਾਂ ਦੇ ਪੈਸੇ ਨਾਲ ਲਗਾਏ ਗਏ ਸਾਈਨ ਬੋਰਡਾਂ ਨੂੰ ਤੋੜ ਕੇ ਇਕ ਬਹੁਤ ਹੀ ਗਲਤ ਕੰਮ ਕੀਤਾ ਹੈ । ਅਜਿਹੇ ਸ਼ਰਾਰਤੀ ਤੱਤਾਂ ਨੂੰ ਲੱਭ ਕੇ ਉਨ੍ਹਾਂ ਤੇ ਜਨਤਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਐਕਟ ਅਧੀਨ ਪਰਚਾ ਦਰਜ ਕਰਕੇ ਸਖਤ ਸਜ਼ਾ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸ  ਸਬੰਧੀ ਕਈ ਲੋਕਾਂ ਨੇ ਦੱਸਿਆ ਹੈ ਕਿ ਸ਼ਹਿਰ ਵਿੱਚ ਇੱਕ ਮਾਨਸਿਕ ਰੋਗੀ ਵਿਅਕਤੀ ਘੁੰਮਦਾ ਫਿਰਦਾ ਹੈ ਤੇ ਜਿਹੜਾ ਇੰਨ੍ਹਾਂ ਬੋਰਡਾਂ ਨੂੰ ਇੱਟਾਂ ਮਾਰ ਕੇ ਤੋੜ ਦਿੰਦਾ ਹੈ । ਲੇਕਿਨ ਫਿਰ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਕੰਮ ਕਰ ਰਹੀ।ਕਿ ਨਗਰ ਕੌਂਸਲ ਦੇ ਕਰਮਚਾਰੀ ਤੇ ਸੁੱਤੇ ਪਏ ਪ੍ਰਧਾਨ ਨੂੰ ਸਰਕਾਰੀ ਲੱਖਾਂ ਰੁਪਏ ਦੀ ਕੀਤੀ ਜਾ ਰਹੀ ਬੇ ਕਦਰੀ ਦੀ ਕੋਈ ਪ੍ਰਵਾਹ ਨਹੀਂ!  ਇਸ ਮੌਕੇ ਸੰਜੇ ਕੁਮਾਰ ਮਕੈਨਿਕ,ਪਿਆਰਾ ਸਿੰਘ, ਸਤਵੰਤ ਸਿੰਘ ਚਹਿਲ ਉਰਫ ਮੰਗਾ, ਗੁਰਦੇਵ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ
ਸਨ।

Post a Comment

0 Comments