*7 ਮਈ ਨੂੰ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ ਬੀ.ਡੀ.ਪੀ.ਓ ਦਫਤਰਾਂ ’ਚ ਲੱਗਣਗੇ ਵਿਸ਼ੇਸ ਕੈਂਪ


ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ, 5 ਮਈ: ਰਾਜ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਚਲਾਈਆਂ ਭਲਾਈ ਯੋਜਨਾਵਾਂ ਦਾ ਲਾਭ ਯੋਗ ਲਾਭਪਤਾਰੀਆਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਮਾਨਸਾ ਵਿਖੇ ਬਲਾਕ ਪੱਧਰ ’ਤੇ ਵਿਸ਼ੇਸ ਕੈਂਪ ਰਾਹੀ ਲੋਕਾ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਜ਼ਿਲ੍ਹੇ ਦੇ ਹਰ ਵਰਗ ਦੇ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਹੋ ਸਕੇ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ’ਤੇ ਕੈਂਪ ਲਗਾਉਣ ਦਾ ਮੰਤਵ ਲੋਕਾਂ ਨੂੰ ਸੁਖਾਵੇਂ ਢੰਗ ਨਾਲ ਭਲਾਈ ਯੋਜਨਾਵਾਂ ਦਾ ਲਾਭ ਮੁਹੱਈਆ ਕਰਵਾਉਣਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਸੁਵਿਧਾ ਲਈ ਲਗਾਏ ਜਾ ਰਹੇ ਕੈਂਪਾਂ ਤਹਿਤ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ 7 ਮਈ, 2022 ਨੂੰ ਸਵੇਰੇ 10 ਤੋਂ 12 ਵਜੇ ਤੱਕ ਬੀ.ਡੀ.ਪੀ.ਓ. ਦਫ਼ਤਰਾਂ ਵਿਖੇ ਬਲਾਕ ਪੱਧਰੀ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਵਿਕਾਸ ਪੰਚਾਇਤ ਦਫ਼ਤਰ ਮਾਨਸਾ ਵਿਖੇ ਪਿੰਡ ਅਸਪਾਲ, ਅਸਪਾਲ ਕੋਠੇ, ਬੁਰਜ ਢਿੱਲਵਾਂ, ਬੁਰਜ ਹਰੀ, ਬੁਰਜ ਰਾਠੀ, ਚਕੇਰੀਆਂ, ਦਲੇਲ ਸਿੰਘ ਵਾਲਾ, ਡੇਲੂਆਣਾ, ਗਾਗੋਵਾਲ, ਬਰਨਾਲਾ ਦੇ ਵਸਨੀਕ ਕੈਂਪ ਦਾ ਲਾਭ ਲੈ ਸਕਦੇ ਹਨ। ਇਸੇ ਤਰ੍ਹਾਂ ਬੀ.ਡੀ.ਪੀ.ਓ. ਦਫ਼ਤਰ ਭੀਖੀ ਵਿਖੇ ਪਿੰਡ ਅਕਲੀਆ, ਅਲੀਸ਼ੇਰ ਖੁਰਦ, ਅਲੀਸ਼ੇਰ ਕਲਾਂ, ਅਨੂਪਗੜ੍ਹ, ਅਤਲਾ ਖੁਰਦ, ਬੱਪੀਆਣਾ, ਬੁਰਜ ਝੱਬਰ, ਧਲੇਵਾਂ, ਫਫੜੇ ਭਾਈਕੇ ਅਤੇ ਗੁਰਥੜੀ ਦੇ ਵਸਨੀਕਾਂ ਲਈ ਕੈਂਪ ਲਗਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ ਦੇ ਪਿੰਡ ਆਦਮਕੇ, ਆਹਲੂਪੁਰ, ਆਲੀਕੇ, ਬਰਮ, ਭੱਲਣਵਾੜਾ, ਭੂੰਦੜ, ਚੋਟੀਆਂ, ਚੂੜੀਆਂ, ਢੀਂਗਣਾਂ, ਫੱਤਾ ਮਾਲੋਕਾ ਦੇ ਵਸਨੀਕ ਬੀ.ਡੀ.ਪੀ.ਓਜ਼ ਦਫ਼ਤਰ ਸਰਦੂਲਗੜ੍ਹ ਵਿਖੇ ਲੱਗਣ ਵਾਲੇ ਕੈਂਪ ’ਚ ਪਹੁੰਚ ਕਰ ਸਕਦੇ ਹਨ।
ਬਲਾਕ ਝੁਨੀਰ, ਉੱਲਕ, ਬਾਜੇਵਾਲਾ, ਬਣਾਂਵਾਲਾ, ਬੀਰੇਵਾਲਾ ਜੱਟਾਂ, ਬਹਿਣੀਵਾਲ, ਭਲਾਈਕੇ, ਭੰਮੇ ਕਲਾਂ, ਝੇਰਿਆਂਵਾਲੀ, ਬੁਰਜ ਭਲਾਈ, ਚਹਿਲਾਂਵਾਲਾ ਦੇ ਵਸਨੀਕ ਬੀ.ਡੀ.ਪੀ.ਓਜ਼ ਦਫ਼ਤਰ ਝੁਨੀਰ ਵਿਖੇ ਅਤੇ ਪਿੰਡ ਅਚਾਨਕ, ਅਚਾਨਕ ਖੁਰਦ, ਅੱਕਾਂਵਾਲੀ, ਅਕਬਰਪੁਰ ਖੁਡਾਲ, ਆਲਮਪੁਰ ਬੋਦਲਾ, ਆਲਮਪੁਰ ਮੰਦਰਾਂ, ਆਂਡਿਆਂਵਾਲੀ, ਬੱਛੋਆਣਾ, ਬਹਾਦਰਪੁਰ ਅਤੇ ਬਖਸ਼ੀਵਾਲਾ ਦੇ ਵਸਨੀਕ ਬੀ.ਡੀ.ਪੀ.ਓਜ਼ ਦਫ਼ਤਰ ਬੁਢਲਾਡਾ ਵਿਖੇ ਕੈਂਪ ਵਿਚ ਪਹੁੰਚ ਕੇ ਬੁਢਾਪਾ ਪੈਨਸ਼ਨ ਅਤੇ ਰਾਜ ਸਰਕਾਰ ਦੀਆਂ ਹੋਰ ਵਿੱਤੀ ਸਹਾਇਤਾ ਯੋਜਨਾਵਾਂ ਲਈ ਫਾਰਮ ਭਰ ਸਕਦੇ ਹਨ।
ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਫਾਰਮ ਭਰਨ ਲਈ ਵੋਟਰ ਕਾਰਡ, ਅਧਾਰ ਕਾਰਡ, ਬੈਂਕ ਖਾਤਾ ਅਤੇ ਇੱਕ ਫੋਟੋ ਨਾਲ ਲੈ ਕੇ ਆਵੇ। ਅਪੰਗ ਪੈਨਸ਼ਨ ਲਈ ਯੂ.ਡੀ.ਆਈ.ਡੀ. ਕਾਰਡ ਨਾਲ ਲੈ ਕੇ ਆਉਣਾ ਲਾਜਮੀ ਹੋਵੇਗਾ।

Post a Comment

0 Comments