ਯੰਗ ਇਨੋਵੇਟਿਵ ਫਾਰਮਰ ਗਰੁੱਪ ਦੀ 8ਵੀਂ ਵਰ੍ਹੇਗੰਢ ਦਾ ਰਾਜ ਪੱਧਰੀ ਸਮਾਰੋਹ 7 ਮਈ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ..ਯਾਦਵਿੰਦਰ ਸਿੰਘ

👉ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦੀ ਰਹਿਨੁਮਾਈ ਹੇਠ ਵਾਤਾਵਰਨ ਪਾਣੀ ਮਿੱਟੀ ਨੂੰ ਸਮਰਪਿਤ ਹੋਵੇਗਾ ਪ੍ਰੋਗਰਾਮ  


ਸੁਲਤਾਨਪੁਰ ਲੋਧੀ 5 ਮਈ (ਪ੍ਰਨੀਤ ਕੌਰ)
ਵਾਤਵਰਣ ,ਮਿੱਟੀ ਅਤੇ  ਪਾਣੀ ਦੀ ਸੰਭਾਲ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਜੀ ਦੀ ਪ੍ਰੇਰਨਾ ਸਦਕਾ ਯੰਗ ਇਨੋਵੇਟਿਵ ਫਾਰਮਰ ਵਟਸਐਪ ਸਮੂਹ ਦੀ  8ਵੀਂ ਵਰ੍ਹੇਗੰਢ 

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਜਾ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਯਾਦਵਿੰਦਰ ਸਿੰਘ ਬਲਾਕ ਤਕਨਾਲੋਜੀ ਮੈਨੇਜਰ ਸੁਲਤਾਨਪੁਰ ਲੋਧੀ ਨੇ ਕੀਤਾ ।ਉਨ੍ਹਾਂ ਨੂੰ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਰਦਾਰ ਕਾਹਨ ਸਿੰਘ ਪੰਨੂੰ ਸਾਬਕਾ ਖੇਤਰੀ ਸਕੱਤਰ ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ ਗੁਰਿੰਦਰ ਸਿੰਘ ਖ਼ਾਲਸਾ ਵੀ ਸ਼ਾਮਲ ਹੋਣਗੇ ਇਸ ਪ੍ਰੋਗਰਾਮ ਦਾ ਮਕਸਦ  ਵਾਤਾਵਰਨ ਮਿੱਟੀ ਅਤੇ ਪਾਣੀ ਨੂੰ ਬਚਾਉਣਾ ਹੈ ।  ਬਾਬਾ ਸੇਵਾ ਸਿੰਘ ਜੀ ਕਾਰਸੇਵਾ ਖਡੂਰ ਸਾਹਿਬ ਦੇ ਸਹਿਯੋਗ ਨਾਲ ਆਪਣੀਆਂ ਜ਼ਮੀਨਾਂ ਦੇ ਕੁੱਝ ਰਕਬੇ ਵਿਚ ਜਾਂ ਫਿਰ ਪੰਚਾਇਤੀ ਜ਼ਮੀਨਾਂ ਵਿੱਚ ਵਾਤਾਵਰਨ ਨੂੰ ਬਚਾਉਣ ਵਾਸਤੇ ਸਾਨੂੰ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਉਣੇ ਚਾਹੀਦੇ ਹਨ ।ਜਿਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਅਤੇ ਪੰਛੀਆਂ ਜੀਵ ਜੰਤੂਆਂ ਦੇ ਰੈਣ ਬਸੇਰੇ ਦਾ ਵੀ ਪ੍ਰਬੰਧ ਹੋ ਸਕੇਗਾ ।ਉਨ੍ਹਾਂ ਦੱਸਿਆ ਕਿ ਮਿੱਟੀ ਦੀ ਸਿਹਤ ਬਣਾਉਣ ਵਾਸਤੇ ਸਾਨੂੰ ਫਸਲਾਂ ਦੀ ਰਹਿੰਦ ਖੂੰਹਦ ਜਿਵੇਂ ਕਿ ਪਰਾਲੀ ,ਨਾੜ ਅਤੇ ਮੱਕੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਈ ਦਬਾਉਣਾ ਚਾਹੀਦਾ ਹੈ ਅਤੇ ਇਸ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਅੱਗ ਲਗਾਉਣ ਦੇ ਨਾਲ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਉਸ ਦੀ ਉਪਜਾਊ ਸ਼ਕਤੀ ਘਟਦੀ ਹੈ ।ਉਨ੍ਹਾਂ ਦੱਸਿਆ ਕਿ ਪਾਣੀ ਨੂੰ ਬਚਾਉਣ ਲਈ ਸਾਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਸਾਡੇ ਕੋਲ ਧਰਤੀ ਹੇਠਾਂ ਸਿਰਫ 17 ਸਾਲਾਂ ਦਾ ਹੀ ਪਾਣੀ ਬਚਿਆ ਹੈ । ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਖਾਤਰ ਸਾਨੂੰ ਝੋਨੇ ਦੀ ਸਿੱਧੀ ਬਿਜਾਈ  ,ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਰੀਚਾਰਜ ਸਿਸਟਮ ਲਗਾਉਣੇ ਚਾਹੀਦੇ ਹਨ ।ਉਨਾਂ ਦੱਸਿਆ ਕਿ ਸਮੂਹ ਦੇ ਅਗਾਂਹਵਧੂ ਸੋਚ ਦੇ ਧਾਰਨੀ   ਡਾ ਅਮਰੀਕ ਸਿੰਘ ,ਡਾ ਜਸਵੀਰ ਸਿੰਘ ਗਿੱਲ, ਡਾ ਮੱਖਣ ਸਿੰਘ ਭੁੱਲਰ,  ਅਵਤਾਰ ਸਿੰਘ ਸੰਧੂ, ਗੁਰਬਿੰਦਰ ਸਿੰਘ ਬਾਜਵਾ ,ਪਲਵਿੰਦਰ ਸਿੰਘ ਸਹਾਰੀ ਗੁਰਦਿਆਲ ਸਿੰਘ ਸੱਲੋਪੁਰ ਦਿਲਬਾਗ ਸਿੰਘ ਚੀਮਾ ,ਹਰਿੰਦਰ ਸਿੰਘ ਰਿਆੜ, ਚੰਨਣ ਸਿੰਘ ਸੰਰਾਂ ਕਰਤਾਰ ਸਿੰਘ ਸੱਦਾ, ਨਾਨਕ ਸਿੰਘ ਭਾਗੋਵਾਲ ,ਨਿਸ਼ਾਨਦੀਪ ਸਿੰਘ ਪੱਟੀ,

ਜਸਕਰਨ ਸਿੰਘ ਖੋਸਾ, ਜਗਦੀਪ ਸਿੰਘ ਰਾਜੋਆਣਾ ,ਭੁਪਿੰਦਰ ਸਿੰਘ ਬਰਗਾੜੀ, ਹਰਪ੍ਰੀਤ ਸਿੰਘ ਭੱਟੀ , ਰਮੇਸ਼ਵਰ ਸਿੰਘ ਗੌਰਵ ਮੰਤਰੀ ਨਿਖਿਲ ਮਹਿਤਾ,ਬਾਗਬਾਨੀ ਵਿਭਾਗ ਤੋਂ ਡਾ ਸੁਖਦੀਪ ਸਿੰਘ ਹੁੰਦਲ ਡਾ ਸੁਖਪਾਲ ਸਿੰਘ  ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ

Post a Comment

0 Comments