ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਬਰਨਾਲਾ ਵੱਲੋਂ ਲਗਾਇਆ ਗਿਆ 80 ਵਾਂ ਖੂਨਦਾਨ ਕੈਂਪ


ਬਰਨਾਲਾ, 5 ,ਮਈ/ਕਰਨਪ੍ਰੀਤ ਧੰਦਰਾਲ
/   ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ 80 ਵਾਂ ਖੂਨਦਾਨ ਕੈਂਪ ਲਗਾਇਆ ਗਿਆ।  ਸੰਸਥਾ ਦੇ ਪ੍ਰਧਾਨ ਜਗਵਿੰਦਰ ਸਿੰਘ ਭੰਡਾਰੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਨਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਅੱਸੀ ਮਹੀਨਿਆਂ ਤੋਂ  ਲਗਾਤਾਰ ਖ਼ੂਨਦਾਨ ਥੈਲੇਸੀਮੀਆ ਰੋਗ ਦੇ ਬੱਚਿਆਂ , ਕੈਂਸਰ ਪੀਡ਼ਤਾਂ ,  ਐਕਸੀਡੈਂਟ ਦੇ ਕੇਸਾਂ ਅਤੇ ਗਰਭਵਤੀ ਔਰਤਾਂ ਦੇ ਲਈ ਖੂਨਦਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਇੱਕ 20 ਸਾਲਾ ਲੜਕੀ ਸਮ੍ਰਿਤੀ ਨੇ ਖ਼ੂਨਦਾਨ ਕਰਕੇ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ 35 ਯੂਨਿਟ ਖੂਨਦਾਨ ਕੀਤਾ ਗਿਆ । ਇਸ ਮੌਕੇ  ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਮੌਕੇ ਤੇ ਪਹੁੰਚ ਗਏ ਕੈਂਪ ਦੇ ਪ੍ਰਬੰਧਕਾਂ ਅਤੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਮਹਾ ਦਾਨ ਹੈ। ਉਨ੍ਹਾਂ ਪ੍ਰਸ਼ੰਸਾ ਮੈਡਲ ਭੇਂਟ ਕਰਕੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਖੁਸ਼ਵੰਤ ਪ੍ਰਭਾਕਰ, ਮਨਦੀਪ ਕੌਰ ਸਟਾਫ਼ ਨਰਸ, ਪੂਰਨ ਸਿੰਘ ਰਾਗੀ, ਸੁਖਜਿੰਦਰ ਸਿੰਘ ਮਹਿਲ, ਜਸਮੇਲ ਸਿੰਘ, ਬਲਵਿੰਦਰ ਸਿੰਘ, ਧਿਆਨ ਸਿੰਘ, ਮਨਪ੍ਰੀਤ ਸਿੰਘ, ਜਗਦੀਸ਼ ਸਿੰਘ ਅਤੇ ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।

Post a Comment

0 Comments