ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਯੰਗ ਇਨੋਵੇਟਿਵ ਫਾਰਮਰ ਵਟਸਐਪ ਸਮੂਹ ਦੀ 8ਵੀ ਵਰੇਗੰਢ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਗਈ

 

👉  ਵਾਤਾਵਰਨ ,ਮਿੱਟੀ, ਪਾਣੀ ਨੂੰ ਸਮਰਪਿਤ ਅਜਿਹੇ ਪ੍ਰੋਗਰਾਮਾਂ ਦੀ ਪੰਜਾਬ ਨੂੰ ਬਹੁਤ ਲੋੜ- ਸੰਤ ਬਲਬੀਰ ਸਿੰਘ ਸੀਚੇਵਾਲ  


ਸੁਲਤਾਨਪੁਰ ਲੋਧੀ :- 7 ਮਈ (ਪ੍ਰਨੀਤ ਕੌਰ )

ਵਾਤਵਰਣ ,ਮਿੱਟੀ ਅਤੇ  ਪਾਣੀ ਦੀ ਸੰਭਾਲ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਜੀ ਦੀ ਪ੍ਰੇਰਨਾ ਸਦਕਾ ਯੰਗ ਇਨੋਵੇਟਿਵ ਫਾਰਮਰ ਵਟਸਐਪ ਸਮੂਹ ਦੀ  8ਵੀਂ ਵਰ੍ਹੇਗੰਢ 

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਗਈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ ਪਠਾਨਕੋਟ ਅਤੇ ਯਾਦਵਿੰਦਰ ਸਿੰਘ ਬਲਾਕ ਤਕਨਾਲੋਜੀ ਮੈਨੇਜਰ ਸੁਲਤਾਨਪੁਰ ਲੋਧੀ ਨੇ ਕੀਤਾ ।ਸਰਦਾਰ ਕਾਹਨ ਸਿੰਘ ਪੰਨੂੰ ਸਾਬਕਾ ਖੇਤਰੀ ਸਕੱਤਰ ਪੰਜਾਬ ਸਰਕਾਰ ਨੀਂ ਕਿਸਾਨਾਂ ਨੂੰ ਸਿੱਧੀ ਬਿਜਾਈ ਨੂੰ ਅਪਨਾਉਣ ਉਪਰ ਜ਼ੋਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਸਿੱਧੀ ਬਿਜਾਈ ਕਾਮਯਾਬ ਤਕਨੀਕ ਹੈ ਅਤੇ ਸਾਨੂੰ ਝੋਨੇ ਨੂੰ ਕੱਦੂ ਕਰਨਾ ਘੱਟ ਕਰਨਾ ਚਾਹੀਦਾ ਹੈ। ਸਿੱਧੀ ਬਿਜਾਈ ਕਰਕੇ ਵਾਤਾਵਰਨ ਮਿੱਟੀ ਅਤੇ ਪਾਣੀ ਨੂੰ ਬਚਾਉਣਾ ਹੈ ।ਵਾਤਾਵਰਨ ਨੂੰ ਬਚਾਉਣ ਵਾਸਤੇ ਕਾਰਸੇਵਾ ਖਡੂਰ ਸਾਹਿਬ ਤੋਂ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਗੁਰੂ ਨਾਨਕ ਯਾਦਗਾਰੀ ਜੰਗਲ ਆਪਣੀਆਂ ਜ਼ਮੀਨਾਂ ਅਤੇ ਕੁੱਝ ਹਿੱਸੇ ਵਿਚ ਜਾਂ ਫਿਰ ਪੰਚਾਇਤੀ ਜ਼ਮੀਨਾਂ ਵਿੱਚ ਲਗਵਾਉਣੇ ਚਾਹੀਦੇ ਹਨ ।ਜਿਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਅਤੇ ਪੰਛੀਆਂ ਜੀਵ ਜੰਤੂਆਂ ਦੇ ਰੈਣ ਬਸੇਰੇ ਦਾ ਵੀ ਪ੍ਰਬੰਧ ਹੋ ਸਕੇਗਾ ।ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ  ਮਿੱਟੀ ਦੀ ਸਿਹਤ ਬਣਾਉਣ ਵਾਸਤੇ ਸਾਨੂੰ ਫਸਲਾਂ ਦੀ ਰਹਿੰਦ ਖੂੰਹਦ ਜਿਵੇਂ ਕਿ ਪਰਾਲੀ ਨਾੜ ਅਤੇ ਮੱਕੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਦਬਾਉਣਾ ਚਾਹੀਦਾ ਹੈ ਅਤੇ ਇਸ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਅੱਗ ਲਗਾਉਣ ਦੇ ਨਾਲ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਉਸ ਦੀ ਉਪਜਾਊ ਸ਼ਕਤੀ ਘਟਦੀ ਹੈ ।ਉਨ੍ਹਾਂ ਦੱਸਿਆ ਕਿ ਪਾਣੀ ਨੂੰ ਬਚਾਉਣ ਲਈ ਸਾਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਸਾਡੇ ਕੋਲ ਧਰਤੀ ਹੇਠਾਂ ਸਿਰਫ 15 ਸਾਲਾਂ ਦਾ ਹੀ ਪਾਣੀ ਬਚਿਆ ਹੈ । ਮਾਤਾ ਗੁਜਰੀ ਕਾਲਜ ਫਤਿਹਗਡ਼੍ਹ ਸਾਹਿਬ ਤੋਂ ਸਹਾਇਕ ਪ੍ਰੋਫੈਸਰ ਗੁਰਿੰਦਰ ਰੂਬੀ ਨੇ  ਕਿਹਾ ਕਿ ਪਾਣੀ ਨੂੰ ਬਚਾਉਣ ਖਾਤਰ ਸਾਨੂੰ ਝੋਨੇ ਦੀ ਸਿੱਧੀ ਬਿਜਾਈ  ,ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਰੀਚਾਰਜ ਸਿਸਟਮ ਲਗਾਉਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਬਾਰਸ਼ਾਂ ਦੌਰਾਨ ਜੋ ਸਰਕਾਰੀ ਅਦਾਰੇ ਅਠੱਤੀ ਬਿਲਡਿੰਗਾਂ ਹਨ ਉਨ੍ਹਾਂ ਦਾ ਸਾਫ ਪਾਣੀ ਧਰਤੀ ਹੇਠਾਂ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਉੱਚਾ ਆ ਸਕੇ ।ਡਾ ਅਮਰੀਕ ਸਿੰਘ ਖੇਤੀਬਾਡ਼ੀ ਅਫਸਰ ਪਠਾਨਕੋਟ ਨੇ  ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾ ਕੇ ਕੱਦੂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।ਇਸ ਸਮਾਰੋਹ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਝੋਨੇ ਦੀ ਸਿੱਧੀ ਬਿਜਾਈ ਦੇ ਮਾਹਿਰ ਡਾਕਟਰ ਡਾ ਮੱਖਣ ਸਿੰਘ ਭੁੱਲਰ ਅਤੇ ਜਸਵੀਰ ਸਿੰਘ ਗਿੱਲ ਵਿਸ਼ੇਸ਼ ਤੌਰ ਪਹੁੰਚੇ ਅਤੇ ਉਨ੍ਹਾਂ ਨੇ  ਝੋਨੇ ਦੀ ਸਿੱਧੀ ਬਿਜਾਈ ਦੇ ਤਕਨੀਕੀ ਨੁਕਤੇ ਸਾਂਝੇ ਕੀਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਸੰਬੰਧਤ ਮਸ਼ੀਨਾਂ ਦੀ ਨੁਮਾਇਸ਼ ਵੀ ਲਗਾਈ ਗਈ । ਸਟੇਜ ਦਾ ਸੰਚਾਲਨ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਸੁਲਤਾਨਪੁਰ ਲੋਧੀ ਅਤੇ ਗੁਰਬਿੰਦਰ ਸਿੰਘ ਬਾਜਵਾ ਨੇ ਕੀਤਾ ।ਉਨ੍ਹਾਂ ਦੱਸਿਆ ਕਿ ਸਮੂਹ ਦੇ ਅਗਾਂਹਵਧੂ ਸੋਚ ਦੇ ਧਾਰਨੀ   ਅਵਤਾਰ ਸਿੰਘ ਸੰਧੂ,  ,ਪਲਵਿੰਦਰ ਸਿੰਘ ਸਹਾਰੀ ਗੁਰਦਿਆਲ ਸਿੰਘ ਸੱਲੋਪੁਰ ਦਿਲਬਾਗ ਸਿੰਘ ਚੀਮਾ ,ਹਰਿੰਦਰ ਸਿੰਘ ਰਿਆੜ, ਚੰਨਣ ਸਿੰਘ ਸੰਰਾਂ ਕਰਤਾਰ ਸਿੰਘ ਸੱਦਾ, ਨਾਨਕ ਸਿੰਘ ਭਾਗੋਵਾਲ ,ਕਮਲਜੀਤ ਸਿੰਘ ਬਰਾੜ, ਨਰਦੇਵ ਸਿੰਘ ,ਰਮਨਦੀਪ ਸਿੰਘ, ਦਿਲਸ਼ਾਦ ਸਿੰਘ,ਗੁਰਵਿੰਦਰ ਕੌਰ ਸਰਪੰਚ ਮੁਕਟ ਰਾਮ ਵਾਲਾ, ਪਰਵੀਨ ਬਤਰਾ ਸੁਲਤਾਨਪੁਰ ਲੋਧੀ ,ਬਲਕਾਰ ਸਿੰਘ ਸਵਾਲ ,ਸੁਖਦੇਵ ਸਿੰਘ ਦੋਦਾ ਵਜ਼ੀਰ, ਹਰਿੰਦਰ ਸਿੰਘ ਕਾਲੇਵਾਲ, ਕੁਲਦੀਪ ਸਿੰਘ ਸਾਂਗਰਾ , ਨਿਸ਼ਾਨਦੀਪ ਸਿੰਘ ਪੱਟੀ,

ਜਸਕਰਨ ਸਿੰਘ ਖੋਸਾ, ਜਗਦੀਪ ਸਿੰਘ ਰਾਜੋਆਣਾ ,ਭੁਪਿੰਦਰ ਸਿੰਘ ਬਰਗਾੜੀ, ਹਰਪ੍ਰੀਤ ਸਿੰਘ ਭੱਟੀ , ਰਮੇਸ਼ਵਰ ਸਿੰਘ ਗੌਰਵ ਮੰਤਰੀ ਨਿਖਿਲ ਮਹਿਤਾ ।ਪ੍ਰੈਸ ਕਲੱਬ ਤੋਂ ਇਸ ਸਮਾਰੋਹ ਲਖਵੀਰ ਸਿੰਘ ਲੱਖੀ,ਤਰਸੇਮ ਸਿੰਘ, ਜਗਮੋਹਨ ਸਿੰਘ, ਲਵਪ੍ਰੀਤ ਮੋਮੀ, ਵਰੁਨ ਕੁਮਾਰ ਸੁਰਿੰਦਰ ਸਿੰਘ ਬੱਬੂ ,ਨਰੇਸ਼ ਹੈਪੀ ਨਿਰਮਲ ਸਿੰਘ ਹਾਜ਼ਰ ਸਨ ।

Post a Comment

0 Comments