ਮਾਨਸਾ ਪੁਲਿਸ ਨੇ ਆਈ,ਪੀ,ਐਲ, ਕ੍ਰਿਕਟ ਮੈਚਾਂ *ਤੇ ਪੈਸੇ ਲਗਾ ਕੇ ਭੋੋਲੇ ਭਾਲੇ ਲੋੋਕਾਂ ਨਾਲ ਠੱਗੀ ਮਾਰਨ ਵਾਲੇ 9 ਜੂਆਬਾਜ ਕੀਤੇ ਕਾਬੂੂ

 2,68,500/^ਰੁਪਏ ਦੇ ਟੋੋਕਨ, 56,500/^ਰੁਪਏ ਦੀ ਨਗਦੀ, 1 ਲੈਪਟਾਪ, 5 ਮੋੋਬਾਇਲ ਫੋੋਨ ਆਦਿ ਸਮਾਨ ਕੀਤਾ ਬਰਾਮਦ


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ, 8 ਮਈ /ਸ੍ਰੀ ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਸਮਾਜ ਵਿਰੋੋਧੀ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋੋਏ ਸੀ,ਆਈ,ਏ, ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਮੁਖਬਰੀ ਦੇ ਆਧਾਰ ਤੇ 9 ਮੁਲਜਿਮਾਂ ਨੂੰ ਆਈ,ਪੀ,ਐਲ,ਕ੍ਰਿਕਟ ਮੈਚਾਂ *ਤੇ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ ਮੌੌਕਾ ਪਰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋੋਂ 2,68,500/^ਰੁਪਏ ਦੇ ਟੋੋਕਨ, 56,500/^ਰੁਪਏ ਦੀ ਨਗਦੀ, 1 ਲੈਪਟੋੋਪ, 1 ਗਿਲਾਸ ਲੈਦਰ, 20 ਲੁਡੋੋ, 1 ਰਜਿਸਟਰ ਸਮੇਤ ਬਾਲ ਪੈਨ ਅਤੇ 5 ਮੋੋਬਾਇਲ ਫੋੋਨ ਆਦਿ ਸਮਾਨ ਦੀ ਬਰਾਮਦਗੀ ਕੀਤੀ ਗਈ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਸੀ,ਆਈ,ਏ, ਸਟਾਫ ਮਾਨਸਾ ਦੀ ਪੁਲਿਸ ਪਾਰਟੀ ਦੌੌਰਾਨੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਸੈਂਟਰਲ ਪਾਰਕ ਮਾਨਸਾ ਮੌੌਜੂਦ ਸੀ ਤਾਂ ਇਤਲਾਹ ਮਿਲੀ ਕਿ ਕੁਝ ਜੂਆਬਾਜ ਵਿਅਕਤੀ ਭੋਲੇ ਭਾਂਲੇ ਲੋੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਈ,ਪੀ,ਐਲ, ਕ੍ਰਿਕਟ ਮੈਂਚਾ ਦੀ ਚੱਲ ਰਹੀ ਸੀਰੀਜ *ਤੇ ਲੈਪਟਾਪ ਅਤੇ ਮੋੋਬਾਇਲ ਫੋੋਨਾਂ ਰਾਹੀ ਵੱਡੇ ਪੱਧਰ ਤੇ ਮੈਚ ਤੇ ਪੈਸੇ ਲਗਾ ਕੇ ਜੂਆ ਖੇਡ ਕੇ ਉਹਨਾਂ ਨਾਲ ਠੱਗੀ ਮਾਰਦੇ ਹਨ। ਜਿਸਤੇ 9 ਮੁਲਜਿਮਾਂ ਦੀਪਕ ਕੁਮਾਰ ਪੁੱਤਰ ਰੁਲਦੂ ਰਾਮ, ਰੋਹਿਤ ਜਿੰਦਲ ਪੁੱਤਰ ਜੋੋਗਿੰਦਰਪਾਲ, ਅਸ਼ਵਨੀ ਕੁਮਾਰ ਪੁੱਤਰ ਮਦਨ ਲਾਲ, ਰਾਮੇਸ਼ ਕੁਮਾਰ ਪੁੱਤਰ ਦੇਸ ਰਾਜ, ਦੀਪਕ ਕੁਮਾਰ ਪੁੱਤਰ ਗਨੇਸ਼ ਚੰਦ, ਰਾਜਿੰਦਰ ਕੁਮਾਰ ਪੁੱਤਰ ਤਰਸੇਮ ਲਾਲ, ਓਮ ਪ੍ਰਕਾਸ਼ ਪੁੱਤਰ ਹਰੀ ਚੰਦ, ਭੂਸ਼ਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਅਤੇ ਅਜੇ ਕੁਮਾਰ ਪੁੱਤਰ ਬੱਬਰ ਮਿੱਤਲ ਵਾਸੀਅਨ ਮਾਨਸਾ ਵਿਰੁੱਧ ਮੁਕੱਦਮਾ ਨੰਬਰ 83 ਮਿਤੀ 07^05^2022 ਅ$ਧ 13/3/67 ਜੂਆ ਐਕਟ ਅਤੇ 420 ਹਿੰ:ਦੰ: ਥਾਣਾ ਸਿਟੀ^1 ਮਾਨਸਾ ਦਰਜ਼ ਰਜਿਸਟਰ ਕਰਾਇਆ ਗਿਆ।

ਸ:ਥ: ਗੁਰਤੇਜ ਸਿੰਘ ਸੀ,ਆਈ,ਏ, ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੌੌਕਾ ਪਰ ਰੇਡ ਕਰਕੇ ਉਕਤ 9 ਮੁਲਜਿਮਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਆਈ,ਪੀ,ਐਲ, ਕ੍ਰਿਕਟ ਮੈਂਚਾ ਤੇ ਪੈਸੇ ਲਗਵਾ ਕੇ ਜੂਆ ਖੇਡਦਿਆਂ ਨੂੰ ਮੌੌਕਾ ਪਰ ਕਾਬੂ ਕੀਤਾ ਗਿਆ। ਜਿਹਨਾਂ ਪਾਸੋੋਂ 1 ਗਿਲਾਸ ਲੈਦਰ, 20 ਲੁਡੋੋ, 1000 ਰੁਪਏ ਵਾਲੇ 170 ਲਾਲ ਟੋੋਕਨ, 500 ਰੁਪਏ ਵਾਲੇ 190 ਹਰੇ ਟੋੋਕਨ, 100 ਰੁਪਏ ਵਾਲੇ 35 ਯੈੈਲੋੋ ਟੋੋਕਨ, 1 ਲੈਪਟੌੌਪ, 1 ਰਜਿਸਟਰ ਸਮੇਤ ਬਾਲ ਪੈਨ, 5 ਮੋੋਬਾਇਲ ਫੋੋਨ ਅਤੇ 56,500$^ਰੁਪਏ ਦੀ ਨਗਦੀ ਬਰਾਮਦ ਕੀਤੀ ਗਈ। 

ਐਸ,ਐਸ,ਪੀ, ਮਾਨਸਾ ਵੱਲੋੋਂ ਦੱਸਿਆ ਗਿਆ ਕਿ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਧੰਦਾ ਕਦੋੋ ਤੋੋਂ ਚਲਾਇਆ ਹੋਇਆ ਸੀ ਅਤੇ ਇਹਨਾਂ ਨਾਲ ਹੋੋਰ ਕਿਹਨਾਂ ਕਿਹਨਾਂ ਦੀ ਸਮੂਲੀਅਤ ਹੈ, ਜਿਹਨਾ ਪਾਸੋੋਂ ਹੋੋਰ ਖੁਲਾਸੇ ਹੋੋਣ ਦੀ ਸੰਭਾਂਵਨਾ ਹੈ।

Post a Comment

0 Comments