ਬੁਢਲਾਡਾ ਸਥਾਨਕ ਕੋਰਟ ਕੰਪਲੈਕਸ ਵਿਚ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਜਿਸ ਵਿਚ 91 ਕੇਸਾਂ ਦਾ ਫੈਸਲਾ ਕਰਦੇ ਹੋਏ 1 ਕਰੋੜ 90 ਲੱਖ ਤੋਂ ਵੱਧ ਦੇ ਅਵਾਰਡ ਪਾਸ ਕੀਤੇ ਗਏ ।

 


 ਮਾਨਸਾ 14 ਮਈ ਗੁਰਜੰਟ ਸਿੰਘ ਬਾਜੇਵਾਲੀਆ/ ਸਿਵਲ ਜੱਜ (ਜੁਨੀਅਰ ਡਵੀਜ਼ਨ)  ਸ੍ਰੀ ਅਮਰਜੀਤ ਸਿੰਘ ਪੀ.ਸੀ.ਐਸ.  ਦੀ ਅਗਵਾਈ ਵਿਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ । ਇਸ ਨੈਸ਼ਨਲ ਲੋਕ ਅਦਾਲਤ ਵਿਚ ਕੋਰਟਾਂ ਵਿਚ ਚਲ ਰਹੇ ਕੇਸਾਂ ਚੋਂ ਅੱਜ  118 ਕੇਸਾਂ ਦੀ ਸੁਣਵਾਈ ਕੀਤੀ ਗਈ । ਜਿੰਨਾਂ ਵਿਚੋਂ 91 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 1 ਕਰੋੜ 90 ਲੱਖ 70 ਹਜਾਰ 796 ਦੇ ਅਵਾਰਡ ਪਾਸ ਕੀਤੇ ਗਏ। ਇਸੇ ਤਰਾਂ ਹੀ ਪ੍ਰੀ ਲਿਟੀਗੇਸ਼ਨ ਕੇਸ ਜੋਂ ਪਹਿਲਾਂ ਤੋ ਕੋਰਟ ਵਿਚ ਪੈਂਡਿੰਗ ਨਹੀਂ ਸਨ 88 ਕੇਸ ਲਗਾਏ ਗਏ ਜਿੰਨਾਂ ਵਿਚੋਂ ਦੋ ਦਾ ਫੈਸਲਾ ਕਰਕੇ 2249 ਰੁਪਏ ਦੇ ਐਵਾਰਡ ਪਾਸ ਕੀਤੇ ਗਏ । ਲੋਕ ਅਦਾਲਤ ਬੈਂਚ ਦੇ ਮੁੱਖੀ ਜੱਜ ਸਾਹਿਬ ਸ੍ਰੀ ਅਮਰਜੀਤ ਸਿੰਘ ਪੀ.ਸੀ.ਐਸ ਨੇ ਕਿਹਾ ਕਿ ਇਹ ਨੈਸ਼ਨਲ ਲੋਕ ਅਦਾਲਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਈ ਸੀ, ਜਿਸ ਵਿਚ ਲੋਕਾਂ ਦੇ ਮਸਲੇ ਦਾ ਹੱਲ ਪਾਰਟੀਆਂ ਦੀ ਸਹਿਮਤੀ ਨਾਲ ਕੱਢਿਆ ਗਿਆ ਹੈ। ੳੁਹਨਾਂ ਕਿਹਾ ਕਿ ਲੋਕ ਅਦਾਲਤਾਂ 'ਚ ਨਿਬੜੇ ਕੇਸਾਂ ਰਾਹੀਂ ਲੋਕਾਂ ਵਿਚ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਲੋਕ ਅਦਾਲਤ ਰਾਹੀਂ ਕੀਤੇ ਨਿਬੇੜੇ 'ਚ ਨਾ ਕੋਈ ਧਿਰ ਹਾਰਦੀ ਹੈ ਅਤੇ ਨਾ ਹੀ ਜਿੱਤਦੀ ਹੈ ਸਗੋਂ ਮਾਮਲੇ ਨੂੰ ਆਪਸੀ ਸਹਿਮਤੀ ਨਾਲ ਹੱਲ ਕੀਤਾ ਜਾਂਦਾ ਹੈ ਅਤੇ ਧਿਰਾਂ ਵਿਚ ਕੋਈ ਹਾਰਨ ਜਿਤਣ ਦੀ ਭਾਵਨਾ ਨਹੀਂ ਰਹਿੰਦੀ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਆਪਣੇ ਮਸਲੇ ਲੋਕ ਅਦਾਲਤਾਂ ਰਾਹੀਂ ਹੱਲ ਕਰਨ।

Post a Comment

0 Comments