ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ

 👉ਅੱਜ ਹੋਵੇਗੀ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਅਰੰਭ। 


ਸੁਲਤਾਨਪੁਰ ਲੋਧੀ 5 ਮਈ (ਪ੍ਰਨੀਤ ਕੌਰ) 

ਧੰਨ ਧੰਨ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ਵਿਚ 178ਵਾਂ ਸਲਾਨਾ ਸ਼ਹੀਦੀ ਜੋੜ ਮੇਲਾ (ਸਤਾਈਆਂ ) ਦੇ ਸਬੰਧ ਵਿਚ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਬਾਬਾ ਹਰਜੀਤ ਸਿੰਘ ਦੀ ਅਗਵਾਈ ਵਿਚ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਇੱਕਤਰ ਹੋਏ ਗੁਰੂ ਘਰ ਦੇ ਸੇਵਾਦਾਰਾਂ ਨੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਅਤੇ ਬਾਬਾ ਬੀਰ ਸਿੰਘ ਨੌਰੰਗਾਬਾਦ ਦੇ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦਾ ਸ਼ਹੀਦੀ ਦਿਹਾੜਾ 10 ਮਈ ਨੂੰ ਸੰਤਾਂ ਮਹਾਂਪੁਰਸ਼ਾਂ, ਪ੍ਰਵਾਸੀ ਭਾਰਤੀ, ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੱਜ ਸ੍ਰੀ ਆਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਆਰੰਭ ਹੋਣਗੀਆਂ, ਜੋ 12 ਮਈ ਤੱਕ ਚੱਲਣਗੀਆਂ। 

8 ਮਈ ਨੂੰ ਪੈਦਲ ਯਾਤਰਾ ਗੁਰਦੁਆਰਾ ਧਰਮਸ਼ਾਲਾ ਕਪੂਰਥਲਾ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸਮਾਪਤ ਹੋਵੇਗੀ।ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ 9 ਤਰੀਕ ਨੂੰ ਰਾਤ ਦੇ ਸੁੰਦਰ ਦੀਵਾਨ ਸਜਾਏ ਨਾਲ ਜਾਣਗੇ, ਜਿਸ ਵਿਚ ਭਾਈ ਜਤਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ, ਭਾਈ ਸਰਬਜੀਤ ਸਿੰਘ ਕਥਾਵਾਚਕ ਲੁਧਿਆਣੇ ਵਾਲੇ, ਭਾਈ ਭਗਵੰਤ ਭਗਵਾਨ ਸਿੰਘ ਸੁਰ ਸਿੰਘ ਵਾਲਿਆਂ ਦਾ ਕਵੀਸ਼ਰੀ ਜਥਾ ਬਾਬਾ ਬੀਰ ਸਿੰਘ ਦੇ ਇਤਿਹਾਸ ਨਾਲ ਸਬੰਧਿਤ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। 10 ਮਈ ਨੂੰ ਆਖੰਡ ਪਾਠ ਦੇ ਭੋਗ ਪੈਣ ਉਪਰੰਤ ਸਵੇਰ 9 ਤੋਂ ਸ਼ਾਮ 3 ਵਜੇ ਤੱਕ ਸੁੰਦਰ ਦੀਵਾਨ ਸਜਾਏ ਜਾਣਗੇ, ਜਿਸ ਵਿਚ ਬੀਬੀ ਜਸਵੀਰ ਕੌਰ, ਬੀਬੀ ਬਲਵਿੰਦਰ ਕੌਰ, ਭਾਈ ਧਰਮਵੀਰ ਸਿੰਘ ਸੌਂਕੀ ਢਾਡੀ ਜਥੇ ਅਤੇ ਭਾਈ ਅਵਤਾਰ ਸਿੰਘ ਦੂਲੋਵਾਲ ਕਵੀਸ਼ਰੀ ਜਥਾ ਕਵੀਸ਼ਰੀ ਸੁਣਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਦੀ ਸਾਂਝ ਪਾਉਣਗੇ। ਸਟੇਜ ਸਕੱਤਰ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਠੱਟਾ ਨਵਾਂ ਕਰਨਗੇ। ਗੁਰੂ ਕੇ ਲੰਗਰਾਂ ਦੀ ਸੇਵਾ ਗੁਰੂ ਨਾਨਕ ਸੇਵਕ (ਬਾਹਰਾ) ਠੱਟਾ, ਟਿੱਬਾ,ਦੰਦੂਪੁਰ, ਸੈਦਪੁਰ, ਮਹੀਜੀਤਪੁਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਕੀਤੀ ਜਾਵੇਗੀ।ਇਸ ਮੌਕੇ ਠੱਟਾ ਪੁਰਾਣਾ ਅਤੇ ਠੱਟਾ ਨਵਾਂ ਤੇ ਹੋਰ ਸੰਗਤਾਂ ਵਲੋਂ ਗੰਨੇ ਦਾ ਰਸ ਅਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾਈਆਂ ਜਾਣਗੀਆਂ। ਇਸ ਸ਼ਹੀਦੀ ਜੋੜ ਮੇਲੇ ਸਬੰਧੀ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਅਥਾਹ ਸ਼ਰਧਾ ਭਾਵਨਾ ਪਾਈ ਜਾ ਰਹੀ ਹੈ ਅਤੇ ਦਿਨ ਰਾਤ ਸੰਗਤਾਂ ਨਿਸ਼ਕਾਮ ਸੇਵਾ ਕਰਕੇ ਆਪੋ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਲਈ ਕਾਰਜ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕਿ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਇਨ੍ਹਾਂ ਸਮਾਗਮਾਂ ਨੂੰ ਸੰਤਾਂ ਮਹਾਂਪੁਰਸ਼ਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ  ਬਾਬਾ ਬਲਵਿੰਦਰ ਸਿੰਘ ਰੱਬ ਜੀ, ਭਾਈ ਸਤਿੰਦਰ ਸਿੰਘ ਹਜੂਰੀ ਰਾਗੀ, ਇੰਦਰਜੀਤ ਸਿੰਘ ਸੈਕਟਰੀ, ਕਰਮਜੀਤ ਸਿੰਘ, ਦਿਲਬਾਗ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ, ਗੁਰਦਿਆਲ ਸਿੰਘ ਪ੍ਰਧਾਨ , ਸੁਖਵਿੰਦਰ ਸਿੰਘ ਸਾਬਾ, ਸੁਖਦੇਵ ਸਿੰਘ ਸੋਢੀ, ਸੁਖਵੰਤ ਸਿੰਘ, ਸੁਖਚੈਨ ਸਿੰਘ, ਸੂਰਤ ਸਿੰਘ ਸਾਬਕਾ ਸਰਪੰਚ ਅਮਰਕੋਟ, ਮਾ. ਨਿਰੰਜਣ ਸਿੰਘ, ਮਾਸਟਰ ਪ੍ਰੀਤਮ ਸਿੰਘ, ਮਾਸਟਰ ਬਲਬੀਰ ਸਿੰਘ, ਬਖਸ਼ੀਸ਼ ਸਿੰਘ ਪ੍ਰਧਾਨ,ਹਰਜਿੰਦਰ ਸਿੰਘ ਠੱਟਾ, ਭਾਈ ਜੋਗਾ ਸਿੰਘ, ਭਾਈ ਜਤਿੰਦਰ ਸਿੰਘ, ਨਿਰਮਲ ਸਿੰਘ, ਨੰਬਰਦਾਰ, ਪ੍ਰਧਾਨ ਸੰਤੋਖ ਸਿੰਘ ਬਿਧੀਪੁਰ, ਜਗੀਰ ਸਿੰਘ, ਜੋਗਿੰਦਰ ਸਿੰਘ ਦੰਦੂਪੁਰ,  ਚਰਨ ਸਿੰਘ ਦਰੀਏਵਾਲ, ਬਾਬਾ ਮੰਗਲ ਸਿੰਘ, ਬਲਜਿੰਦਰ ਸਿੰਘ ਦਰੀਏਵਾਲ, ਲਖਵੀਰ ਸਿੰਘ ਖਿੰਡਾ, ਸੁਖਜਿੰਦਰ ਸਿੰਘ ਸੈਦਪੁਰ, ਜਗਜੀਤ ਸਿੰਘ ਸ਼ਿਕਾਰਪੁਰ, ਪਰਮਜੀਤ ਸਿੰਘ ਝੰਡ, ਸੁਖਦੇਵ ਸਿੰਘ ਥਿੰਦ ਵਲਣੀ, ਪਰਮਜੀਤ ਸਿੰਘ, ਰਵਿੰਦਰ ਸਿੰਘ ਅਮਰਕੋਟ, ਨਿਰਮਲ ਸਿੰਘ , ਜਗਦੀਸ਼ ਸਿੰਘ ਦਰੀਏਵਾਲ,ਸਤਪਾਲ ਸਿੰਘ ਚੰਦੂਪੁਰ,ਗੁਰਦੀਪ ਸਿੰਘ ਠੱਟਾ ,ਬਲਬੀਰ ਸਿੰਘ ਬਲਦੇਵ ਸਿੰਘ ਦੰਦੂਪੁਰ, ਗੁਰਦੀਪ ਸਿੰਘ ਅਤੇ ਸੰਗਤਾਂ ਹਾਜ਼ਰ ਸਨ।

Post a Comment

0 Comments