ਰੂਰਲ ਐਨ ਜੀ ਓ ਮੋਗਾ ਨੇ ਆਪਣੀਆਂ ਬਲਾਕ ਪੱਧਰੀ ਚੋਣਾਂ ਦਾ ਪ੍ਰੋਗਰਾਮ ਉਲੀਕਿਆ।

ਬਲਾਕ ਚੋਣਾਂ ਤੋਂ ਪਹਿਲਾਂ ਬਲਾਕਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ - ਲੂੰਬਾ 


ਹਰਪਾਲ ਸਿੰਘ 

 ਮੋਗਾ 8 ਮਈ : ਮੋਗਾ ਜਿਲ੍ਹੇ ਦੀਆਂ ਪੇਂਡੂ ਕਲੱਬਾਂ ਦੇ ਜਿਲ੍ਹਾ ਪੱਧਰੀ ਸੰਗਠਨ ਜਿਲ੍ਹਾ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਆਪਣੀਆਂ ਬਲਾਕ ਪੱਧਰੀ ਚੋਣਾਂ ਦਾ ਪ੍ਰੋਗਰਾਮ ਉਲੀਕਣ ਸਬੰਧੀ ਅੱਜ ਆਪਣੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿਖੇ ਜਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਬਲਾਕਾਂ ਦੇ ਪ੍ਰਧਾਨ, ਜਨਰਲ ਸਕੱਤਰ, ਕੈਸ਼ੀਅਰ ਅਤੇ ਜਿਲ੍ਹਾ ਕਮੇਟੀ ਮੈਂਬਰ ਸ਼ਾਮਲ ਹੋਏ।


ਮੀਟਿੰਗ ਦਾ ਮੁੱਖ ਏਜੰਡਾ ਬਲਾਕਾਂ ਦੀਆਂ ਚੋਣਾਂ ਕਰਵਾਉਣ ਸਬੰਧੀ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਹਰ ਦੋ ਸਾਲ ਬਾਅਦ ਸੰਸਥਾ ਵੱਲੋਂ ਪੰਜਾਂ ਬਲਾਕਾਂ ਦੀਆਂ ਚੋਣਾਂ ਕਰਵਾਉਣ ਉਪਰੰਤ ਜਿਲ੍ਹੇ ਦੀ ਚੋਣ ਮਾਰਚ ਮਹੀਨੇ ਵਿੱਚ ਕਰਵਾਈ ਜਾਂਦੀ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਇਹ ਚੋਣਾਂ ਕਰੀਬ ਦੋ ਮਹੀਨੇ ਲੇਟ ਹੋ ਗਈਆਂ ਹਨ। ਉਹਨਾਂ ਸਭ ਹਾਜਰ ਮੈਂਬਰਾਂ ਨੂੰ ਚੋਣਾਂ ਸਬੰਧੀ ਸੁਝਾਅ ਪੇਸ਼ ਕਰਨ ਲਈ ਕਿਹਾ, ਸਭ ਹਾਜਰ ਜਿਲ੍ਹਾ ਅਤੇ ਬਲਾਕ ਅਹੁਦੇਦਾਰਾਂ ਨੇ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ, ਜਿਸ ਤੋਂ ਬਾਅਦ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਬਲਾਕਾਂ ਦੀਆਂ ਮੀਟਿੰਗਾਂ ਕਰਵਾਈਆਂ ਜਾਣ।

ਉਨ੍ਹਾਂ ਮੀਟਿੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 21 ਮਈ ਨੂੰ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਸਵੇਰੇ 10 ਵਜੇ ਬਾਬਾ ਭਾਈ ਰੂਪ ਚੰਦ ਸਮਾਧ ਪਿੰਡ ਸਮਾਧ ਭਾਈ ਵਿਖੇ ਅਤੇ ਇਸੇ ਦਿਨ ਦੁਪਹਿਰ 12.30 ਵਜੇ ਬਲਾਕ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਸੀ ਪੀ ਆਈ ਦਫਤਰ ਨਿਹਾਲ ਸਿੰਘ ਵਾਲਾ ਵਿਖੇ ਹੋਵੇਗੀ। ਮਿਤੀ 22 ਮਈ ਨੂੰ ਬਲਾਕ ਮੋਗਾ - 1 ਦੀ ਮੀਟਿੰਗ ਮਾਤਾ ਦੁਰਗਾ ਮੰਦਰ ਬੁੱਘੀਪੁਰਾ ਵਿਖੇ ਸਵੇਰੇ 10 ਵਜੇ, ਬਲਾਕ ਮੋਗਾ-2 ਦੀ ਮੀਟਿੰਗ ਗੁਰਦੁਆਰਾ ਹਜਾਰਾ ਸਿੰਘ ਪਿੰਡ ਘੱਲਕਲਾਂ ਵਿਖੇ ਦੁਪਹਿਰ 12.30 ਵਜੇ ਅਤੇ ਬਲਾਕ ਧਰਮਕੋਟ ਦੀ ਮੀਟਿੰਗ ਦੁਪਹਿਰ 3.30 ਵਜੇ ਗੁਰਦੁਆਰਾ ਕਲਗੀਧਰ ਕੋਟ ਈਸੇ ਖਾਂ ਵਿਖੇ ਹੋਵੇਗੀ। ਉਹਨਾਂ ਬਲਾਕਾਂ ਵਿੱਚ ਪਹਿਲਾਂ ਤੋਂ ਹੀ ਸੰਸਥਾ ਨਾਲ ਜੁੜੀਆਂ ਕਲੱਬਾਂ ਅਤੇ ਨਵੀਆਂ ਜੁੜਨ ਦੀਆਂ ਚਾਹਵਾਨ ਕਲੱਬਾਂ ਦੇ ਨੁਮਾਇੰਦਿਆਂ ਨੂੰ ਇਨ੍ਹਾਂ ਮੀਟਿੰਗਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਮੀਤ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਕੈਸ਼ੀਅਰ ਗੋਕਲ ਚੰਦ ਬੁੱਘੀਪੁਰਾ, ਬਲਾਕ ਮੋਗਾ-1 ਦੇ ਪ੍ਰਧਾਨ ਜਸਵਿੰਦਰ ਸਿੰਘ ਹੇਅਰ, ਬਲਾਕ ਮੋਗਾ-2 ਦੇ ਪ੍ਰਧਾਨ ਜਸਵਿੰਦਰ ਸ਼ਰਮਾ ਲੱਕੀ, ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਦੀਨਾ, ਬਲਾਕ ਬਾਘਾ ਪੁਰਾਣਾ ਦੇ ਸਕੱਤਰ ਰਣਜੀਤ ਸਿੰਘ ਧਾਲੀਵਾਲ, ਬਲਾਕ ਧਰਮਕੋਟ ਦੇ ਸਕੱਤਰ ਪ੍ਰੇਮ ਸ਼ਰਮਾ, ਰਾਮ ਸਿੰਘ ਜਾਨੀਆਂ, ਡਾ ਜਸਵੰਤ ਸਿੰਘ, ਕੁਸਮ ਰਾਣੀ, ਗੁਰਨਾਨਕ ਸਿੰਘ, ਬਲਜੀਤ ਸਿੰਘ, ਪ੍ਰੈਸ ਸਕੱਤਰ ਭਵਨਦੀਪ ਪੁਰਬਾ, ਕੁਲਵਿੰਦਰ ਸਿੰਘ, ਜਸਵੰਤ ਸਿੰਘ ਪੁਰਾਣੇਵਾਲਾ ਅਤੇ ਪ੍ਰੋਮਿਲਾ ਕੁਮਾਰੀ ਆਦਿ ਹਾਜ਼ਰ ਸਨ।


Post a Comment

0 Comments