ਚੋਣ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਤ


ਸ਼ਾਹਕੋਟ 04 ਮਈ (ਲਖਵੀਰ ਵਾਲੀਆ)
:- ਪੰਜਾਬ ਵਿਧਾਨਸਭਾ ਚੋਣਾਂ ਦਰਮਿਆਨ ਡਿਊਟੀ ਨਿਭਾਉਣ ਵਾਲੇ ਸਿਹਤ ਵਿਭਾਗ ਦੇ ਮੀਡੀਆ ਵਿੰਗ ਦੇ ਕਰਮਚਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਕੀਤਾ ਗਿਆ ਹੈ। ਬੁੱਧਵਾਰ ਨੂੰ ਜਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਹੋਏ ਇੱਕ ਪ੍ਰੋਗਰਾਮ ਦੇ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਹਨਾਂ ਕਰਮਚਾਰੀਆਂ ਨੂੰ

ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਅਤੇ ਇਹਨਾਂ ਦੇ ਕਾਰਜ ਦੀ ਸ਼ਲਾਘਾ ਕੀਤੀ। ਚੋਣਾਂ ਦਰਮਿਆਨ ਮੀਡੀਆ ਦੇ ਪ੍ਰਚਾਰ ਮਾਧਿਅਮ ਜਿਵੇਂ ਕਿ ਅਖਬਾਰ, ਟੀਵੀ ਚੈਨਲ ਅਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਜਾ ਰਹੇ ਚੋਣ ਪ੍ਰਚਾਰ 'ਤੇ ਨਿਗਰਾਨੀ ਰੱਖਣ ਲਈ ਜਿਲਾ ਮੌਨਿਟਰਿੰਗ ਅਤੇ

ਸਰਟੀਫਿਕੇਸ਼ਨ ਕਮੇਟੀ ਬਣਾਈ ਗਈ ਸੀ। ਸਿਹਤ ਵਿਭਾਗ ਦੇ ਮੀਡੀਆ ਵਿੰਗ ਵਿੱਚ ਕੰਮ ਕਰਨ ਵਾਲੇ ਬਲਾਕ ਮਾਸ ਮੀਡੀਆ ਅਫਸਰਾਂ ਦੀ ਡਿਊਟੀ ਇਸ ਕਮੇਟੀ ਵਿੱਚ ਲਗਾਈ ਗਈ ਸੀ।

ਡਿਊਟੀ ਨਿਭਾਉਣ ਵਾਲਿਆਂ ਵਿੱਚ ਸੀਐਚਸੀ ਸ਼ਾਹਕੋਟ ਦੇ ਬਲਾਕ ਮਾਸ ਮੀਡੀਆ ਅਫਸਰ ਚੰਦਨ ਮਿਸ਼ਰਾ, ਪੀਐਚਸੀ ਮਹਿਤਪੁਰ ਦੇ ਸੰਦੀਪ ਵਾਲੀਆ, ਸੀਐਚਸੀ ਕਾਲਾ ਬੱਕਰਾ ਦੇ ਨਿਤੀਰਾਜ ਬੀ. ਸਿੰਘ, ਜ਼ਿਲ੍ਹਾ ਮਾਸ ਮੀਡੀਆ ਵਿੰਗ ਤੋਂ ਮਾਨਵ ਸ਼ਰਮਾ, ਪੀਐਚਸੀ ਜਮਸ਼ੇਰ ਦੀ ਜਗਦੀਪ ਕੌਰ, ਸੀਐਚਸੀ ਆਦਮਪੁਰ ਦੇ ਅਸੀਮ ਸ਼ਰਮਾ, ਪੀਐਚਸੀ ਬਿਲਗਾ ਦੇ ਕੇਤਨ ਪ੍ਰਕਾਸ਼ ਸ਼ਾਮਲ ਹਨ।

Post a Comment

0 Comments