ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਸਕੂਲ ਨੂੰ ਕਿਤਾਬਾਂ ਭੇਂਟ

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਵਲੋਂ ਸਥਾਨਕ ਡੀ,ਏ, ਵੀ ਪਬਲਿਕ ਸਕੂਲ ਨੂੰ ਅਬੈਕਸ ਸਿਖਿਆ ਦਾ ਸਮਾਨ ਅਤੇ ਹੋਰ ਸਿਖਿਆ ਸਾਮਗਰੀ ਭੇਂਟ ਕੀਤੀ ਗਈ। ਸਕੂਲ ਪ੍ਰਿੰਸੀਪਲ ਰਾਜਨ ਖੁਰਾਨਾ ਨੇ ਐਸੋਸੀਏਸ਼ਨ ਦੀ ਇਸ ਪਹਿਲ ਦੀ ਬਹੁਤ ਪ੍ਰਸੰਸਾ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਅਬੈਕਸ ਸਿਖਿਆ ਪ੍ਰਣਾਲੀ ਇੱਕ ਆਧੁਨਿਕ ਸਿਖਿਆ ਪ੍ਰਣਾਲੀ ਹੈ ਜਿਸ ਨਾਲ ਬੱਚਿਆਂ ਨੂੰ ਗਣਿਤ ਦੀਆਂ ਗਿਣਤੀਆਂ ਮਿਣਤੀਆਂ ਕੰਪਿਊਟਰ ਤੋਂ ਵੀ ਤੇਜ਼ ਕਰਨੀਆਂ ਸਿਖਾਈਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਡੀ,ਏ, ਵੀ ਪਬਲਿਕ ਸਕੂਲ ਇਲਾਕੇ ਦੀ ਪਹਿਲੀ ਸੰਸਥਾ ਹੈ,ਜਿਥੇ ਇਹ ਸਿਖਿਆ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ।ਇਹ ਸਿਖਿਆ ਪ੍ਰਾਇਮਰੀ ਵਿੰਗ ਦੀ ਕੋਆਰਡੀਨੇਟਰ ਮੈਡਮ ਦਿਲਪ੍ਰੀਤ ਖੁਰਾਨਾ ਦੀ ਦੇਖ-ਰੇਖ ਵਿਚ ਮੈਡਮ ਨਿਸ਼ਾ ਵਲੋਂ ਦਿੱਤੀ ਜਾਂਦੀ ਹੈ। ਪ੍ਰਿੰਸੀਪਲ ਖੁਰਾਨਾ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਕੂਲ ਦੇ ਕੰਪਲੈਕਸ ਵਿੱਚ ਚੱਕਰ ਲਵਾ ਕੇ, ਸਕੂਲ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ।ਪਿੰਸੀਪਲ ਖੁਰਾਨਾ, ਪ੍ਰਧਾਨ ਕੇਵਲ ਗਰਗ ਤੋਂ ਇਲਾਵਾ ਐਸੋਸ਼ੀਏਸ਼ਨ ਦੇ ਮੈਂਬਰ ਪ੍ਰਿੰਸੀਪਲ ਅਮਰੀਕ ਸਿੰਘ ਭੱਠਲ,ਮਾਸਟਰ ਸੱਤ ਨਾਲ ਗਰਗ ਅਤੇ ਜਗਦੀਸ਼ ਸ਼ਰਮਾ ਹਾਜ਼ਰ ਸਨ

Post a Comment

0 Comments