ਮਾਤਾ ਗੁਜਰੀ ਭਲਾਈ ਕੇਂਦਰ ਵਲੋਂ ਆਪਣੇ ਕਰਮਚਾਰੀਆਂ ਅਤੇ ਸਮਾਜ ਸੇਵੀਆਂ ਨੂੰ ਕੀਤਾ ਗਿਆ ਸਨਮਾਨਿਤ

 


 ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਸਮੇਂ ਸਮੇਂ ਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਵਾਲੇ ਕਰਮਚਾਰੀਆਂ ਜਾਂ ਸਮਾਜ ਸੇਵੀਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕਰਦੀ ਰਹਿੰਦੀ ਹੈ। ਇਸੇ ਤਹਿਤ ਸਰਕਾਰੀ ਹਸਪਤਾਲ ਵਿੱਚ ਡਿਊਟੀ ਕਰ ਰਹੇ ਮੈਡੀਕਲ ਅਫ਼ਸਰ ਡਾਕਟਰ ਗੁਰਚੇਤਨ ਪ੍ਰਕਾਸ਼ ਜੀ, ਨਰਸ ਡਾਕਟਰ ਬਲਵਿੰਦਰ ਕੌਰ ਜੀ,ਓ ਟੀ ਅਸਿਸਟੈਂਟ ਸਤਪਾਲ ਜੀ, ਅਤੇ ਵਿਸ਼ੇਸ਼ ਤੌਰ ਤੇ ਟਰੀਟਮੈਂਟ ਓਰਗੇਨਾਇਜਰ ਡਾਕਟਰ ਗੁਰਸੇਵਕ ਸਿੰਘ ਜੀ ਨੂੰ ਪਿਛਲੇ ਦਿਨੀਂ ਹਸਪਤਾਲ ਵਿੱਚ ਸਨਮਾਨਿਤ ਕੀਤਾ ਗਿਆ।ਇਹ ਸਾਰੇ ਸੰਸਥਾ ਦੇ ਮੈਂਬਰ ਵੀ ਹਨ। ਸ੍ਰ ਗੁਰਸੇਵਕ ਸਿੰਘ ਜੀ ਲੋੜਵੰਦ ਮਰੀਜ਼ਾਂ ਦੇ ਇਲਾਜ਼ ਸਮੇਤ ਹੋਰ ਸੇਵਾਵਾਂ ਮੌਕੇ ਵੀ ਸੰਸਥਾ ਨੂੰ ਬਹੁਤ ਸਹਿਯੋਗ ਦਿੰਦੇ ਹਨ । ਵਾਹਿਗੁਰੂ ਜੀ ਉਹਨਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖ਼ਸ਼ੇ।

Post a Comment

0 Comments