ਬਜ਼ੁਰਗਾਂ ਤੇ ਬੱਚਿਆਂ ਨੂੰ ਲੂ ਤੋਂ ਬਚਾਅ ਕੇ ਰੱਖੋ : ਮੱਤੀ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) 
ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਬੁਢਲਾਡਾ  ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ   ਦੇ ਹੁਕਮਾਂ ਅਨੁਸਾਰ, ਮਾਣਯੋਗ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ. ਦੀ ਅਗਵਾਈ ਵਿੱਚ ਐਸ.ਡੀ.ਐਚ.ਬੁਢਲਾਡਾ ਵਿਖੇ ਲੂ ਤੋਂ ਬਚਾਅ ਬਾਰੇ ਜਾਗਰੂਕ    ਕੀਤਾ। ਹਰਬੰਸ ਮੱਤੀ ਬੀ.ਈ.ਈ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਰਮੀ ਦਾ ਕਹਿਰ ਦਿਨੋਂ – ਦਿਨ ਵੱਧ ਰਿਹਾ ਹੈ ਅਤੇ ਵੱਧ ਰਹੇ ਤਾਪਮਾਨ ’ਚ ਬੱਚਿਆਂ ਤੇ ਬਜ਼ੁਰਗਾਂ ਨੂੰ ਲੂ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਜਿੱਥੇ ਸੂਰਜ ਦੀ ਤਪਸ਼ ਧਰਤੀ ਤੇ ਹਵਾ ਨੂੰ ਪ੍ਰਭਾਵਿਤ ਕਰਦੀ ਹੈ, ਉਥੇ ਕਾਰਖਾਨਿਆ ਅਤੇ ਵਾਹਨਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਵੀ ਇਸ ਸਭ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੱਸਿਆ ਕਿ ਮਨੁੱਖ ਲਗਾਤਾਰ ਆਪਣੇ ਲਾਭ ਲਈ ਦਰੱਖਤਾਂ ਨੂੰ ਕੱਟੀ ਜਾ ਰਹੇ ਹਨ, ਜਿਸ ਕਾਰਨ ਵੀ ਇਹੋ ਜਿਹੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗਰਮੀ ਦੇ ਕਹਿਰ ਤੋਂ ਬੱਚਣ ਲਈ ਸਾਨੂੰ ਪਾਣੀ, ਲੱਸੀ, ਨਿੰਬੂ ਪਾਣੀ ਆਦਿ ਦੀ ਵਰਤੋਂ ਵਧਾ ਦੇਣੀ ਚਾਹੀਦੀ ਹੈ ਅਤੇ ਦੁਪਿਹਰ ਵੇਲੇ ਘਰੋਂ ਬਾਹਰ ਨਿਕਲਣ ਲਈ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਲੱਛਣਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਅੱਖਾਂ ਅੱਗੇ ਹਨੇਰਾ ਆਉਣਾ, ਪੱਠਿਆ ’ਚ ਤੇਜ਼ ਦਰਦ, ਬੇਚੈਨੀ ਤੇ ਘਬਰਾਹਟ, ਸਾਹ ਫੁੱਲਣਾ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਮਾਸਪੇਸ਼ੀਆਂ ’ਚ ਜਕੜਨ, ਕਮਜੋਰੀ ਮਹਿਸੂਸ ਹੋਣਾ, ਆਦਿ ਇਸ ਦੇ ਮੁੱਖ ਲੱਛਣ ਹਨ। ਉਨ੍ਹਾਂ ਲੋਕਾ  ਨੂੰ ਸਲਾਹ ਦਿੱਤੀ ਉਹ ਅਜਿਹੇ ਕਿਸੇ ਲੱਛਣ ਦੇ ਦਿਖਾਈ ਦੇਣ ਤੇ ਸਰਕਾਰੀ ਹਸਪਤਾਲ ਜਾ ਕੇ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਇਸ ਮੌਕੇ ਸ਼੍ਰੀ ਪ੍ਰਿੰਸਪਾਲ ਫਾਰਮੇਸੀ ਅਫਸਰ ,ਬਲਕਾਰ ਸਿੰਘ ਕਲਰਕ,ਅਮਨਦੀਪ ਸਿੰਘ ਸੂਚਨਾ ਸਹਾਇਕ ਹਾਜਰ ਸਨ।

Post a Comment

0 Comments