ਮਾਂ ਅਤੇ ਬੱਚੇ ਦੀ ਤੰਦਰੁਸਤੀ ਲਈ ਸਮੇਂ ਸਿਰ ਮਾਹਿਰ ਡਾਕਟਰ ਦੁਆਰਾ ਜਾਂਚ ਜਰੂਰੀ :ਡਾ. ਸ਼ਾਲਿਕਾ ਐਮ. ਓ।

ਐਸ.ਡੀ.ਐਚ.ਬੁਢਲਾਡਾ ਵਿਖੇ ਗਰਭਵਤੀ ਔਰਤਾਂ ਦਾ ਅਲਟਰਾਸਾਊਂਡ ਮੁਫਤ ਕਰਵਾਇਆ ਜਾਂਦਾ ਹੈ : ਹਰਬੰਸ ਮੱਤੀ ਬੀ.ਈ.ਈ.


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ, ਮਾਣਯੋਗ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਣਜੀਤ ਰਾਏ ਸਿਵਲ ਸਰਜਨ ਮਾਨਸਾ ਅਤੇ ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ. ਦੀ ਅਗਵਾਈ ਵਿੱਚ ਐਸ.ਡੀ.ਐਚ.ਬੁਢਲਾਡਾ ਵਿਖੇ ਲੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ। ਡਾ. ਸ਼ਾਲਿਕਾ ਐਮ. ਓ ਅਤੇ ਹਰਬੰਸ ਮੱਤੀ ਬੀ.ਈ.ਈ. ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਗਰਭਵਤੀ ਔਰਤ ਦੀ ਜਾਂਚ ਮਾਹਿਰ ਡਾਕਟਰ ਦੁਆਰਾ ਕਰਵਾਈ ਜਾਵੇ, ਲੋੜੀਂਦੇ ਸਾਰੇ ਟੈਸਟ ਕਰਵਾਏ ਜਾਣ, ਆਇਰਨ ਫੌਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਜ਼ਰੂਰ ਖਵਾਈਆਂ ਜਾਣ। ਹਾਈ ਰਿਸਕ ਕੇਸਾਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਫੋਲੋ ਅਪ ਕਰਦੇ ਰਹਿਣਾ ਹੈ।ਹਰ ਗਰਭਵਤੀ ਔਰਤ ਦਾ ਜਣੇਪਾ ਸੰਸਥਾਗਤ/ ਹਸਪਤਾਲ ਵਿਚ ਹੋਣਾ ਲਾਜ਼ਮੀ ਹੈ ਤਾ ਜੋ ਤੰਦਰੁਸਤ ਮਾਂ ਤੋਂ ਤੰਦਰੁਸਤ ਬੱਚਾ ਜਨਮ ਲੈ ਸਕੇ ਅਤੇ ਕਿਸ ਪਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸਮੇਂ ਸਿਰ ਬੱਚਿਆਂ ਦਾ ਟੀਕਾਕਰਨ ਕਰਵਾਇਆ ਜਾਵੇ ਤਾ ਜੋ ਉਨਾਂ ਦਾ ਮਾਰੂ ਰੋਗਾਂ ਤੋ ਬਚਾਅ ਹੋ ਸਕੇ।

 ਇਸ ਮੌਕੇ ਹਰਬੰਸ ਮੱਤੀ ਬੀ.ਈ.ਈ ਨੇ ਕਿਹਾ ਕਿ ਗਰਭਵਤੀ ਔਰਤਾਂ ਦਾ ਅਲਟਰਾਸਾਊਂਡ ਮੁਫਤ ਕਰਵਾਇਆ ਜਾਂਦਾ ਹੈ। ਜਿਹੜਾ ਕਿ ਓ. ਪੀ. ਡੀ ਸਮੇਂ ਦੌਰਾਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਡਾਕਟਰ ਦੁਆਰਾ ਲਿਖਣ ਤੇ ਹੀ ਹੋਵੇਗਾ। ਇਸ ਲਈ ਗਰਭਵਤੀ ਔਰਤ ਕੋਲ ਏ. ਐਨ. ਐਮ ਦੁਆਰਾ ਬਣਾਇਆ ਟੀਕਾਕਰਨ ਕਾਰਡ ਹੋਣਾ ਜਰੂਰੀ ਹੈ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਵਿਚ ਜੇ . ਐੱਸ. ਐੱਸ. ਕੇ ਸਕੀਮ ਤਹਿਤ ਨਾਰਮਲ ਡਿਲਿਵਰੀ ਵਾਲੇ ਨੂੰ ਤਿੰਨ ਦਿਨ ਅਤੇ ਆਪਰੇਸ਼ਨ ਨਾਲ ਹੋਣ ਵਾਲੀ ਡਿਲਿਵਰੀ ਵਾਲੇ ਨੂੰ ਸੱਤ ਦਿਨਾਂ ਤੱਕ ਮੁਫ਼ਤ ਜਣੇਪਾ ਸਹੂਲਤ, ਰਹਿਣਾ ਖਾਣਾ, ਦਵਾਈਆਂ ਆਦਿ ਬਿਲਕੁਲ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਜਣੇਪੇ ਤੋਂ ਬਾਅਦ ਪੈਡੂ ਖੇਤਰ ਨਾਲ ਸੰਬੰਧਿਤ ਐਸ. ਸੀ/ ਬੀ. ਪੀ. ਐਲ ਔਰਤ ਦੇ ਖਾਤੇ ਵਿਚ 700 ਰੁਪਏ ਅਤੇ ਸ਼ਹਿਰੀ ਖੇਤਰ ਵਿਚ ਰਹਿਣ ਵਾਲੀ ਔਰਤ ਦੇ ਖਾਤੇ ਵਿਚ 600 ਰੁਪਏ ਦੀ ਮਾਲੀ ਸਹਾਇਤਾ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਸਰਕਾਰ ਦੁਆਰਾ 108 ਐਬੂਲੈਸ ਸਹੂਲਤ ਵੀ ਮੁਹੱਈਆਂ ਕਰਵਾਈ ਗਈ ਹੈ। ਇਸ ਲਈ ਵੱਧ ਤੋਂ ਵੱਧ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੈਣ ਲਈ ਲੋਕ ਜਾਗਰੂਕ ਕੀਤਾ ਹੋਣ । ਇਸ ਮੌਕੇ ਪਰਮਜੀਤ ਕੌਰ ਐਲ. ਐਚ. ਵੀ ਏ. ਐਨ. ਐਨਜ ਅਤੇ ਆਸ਼ਾ ਹਾਜ਼ਰ ਸਨ।

Post a Comment

0 Comments