ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਭੰਡਾਰਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ


 

ਹਰਪ੍ਰੀਤ ਬੇਗਮਪੁਰੀ, ਗੁਰਮਿੰਦਰ ਗੋਲਡੀ
 ਹੁਸ਼ਿਆਰਪੁਰ  7 ਮਈ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਭੰਡਾਰਾ ਸ਼ਰਧਾ ਭਾਵਨਾ ਨਾਲ ਪਿੰਡ ਨਿਆਜੀਆ ਨੇੜੇ ਭੀਖੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਭੰਡਾਰਾ ਸਵ: ਭਗਤ ਗਰੀਬ ਦਾਸ ਜੀ ਤੇ ਭਗਤ ਚਮਨ ਲਾਲ ਜੀ ਕਰਵਾਉਂਦੇ ਹਨ ਤੇ ਅੱਗੇ ਉਨ੍ਹਾਂ ਨੇ ਦੱਸਿਆ ਸਭ ਤੋਂ ਪਹਿਲਾਂ ਬਾਬਾ ਜੀ ਦੇ ਮੰਦਿਰ ਪੂਜਾ ਵਿਧੀ ਅਨੁਸਾਰ ਕੀਤੀ ਗਈ ਬਾਬਾ ਜੀ ਦਾ ਝੰਡਾ  ਚੜਾਇਆ ਗਿਆ ਉਸ ਤੋਂ ਬਾਅਦ ਖੁੱਲ੍ਹੇ ਪੰਡਾਲ ਵਿੱਚ ਧਾਰਿਮਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸੂਫ਼ੀ ਗਾਇਕ ਸੋਨੂੰ ਸੈਣੀ ਭਜਨ ਮੰਡਲੀ ਨੇ ਬਾਬਾ ਜੀ ਦੀਆਂ ਭੇਟਾਂ ਗਾ ਕੇ ਸੰਗਤਾਂ ਦਾ ਮੰਨ ਮੋਹ ਲਿਆ ਬਾਬਾ ਜੀ ਦਾ ਭਵਨ ਦੇਖਣ ਯੋਗ ਸੀ ਹਰ ਤਰ੍ਹਾਂ ਦਾ ਵਧੀਆ ਰੇਂਜ ਮੈਟ ਕੀਤਾ ਗਿਆ ਸੀ ਇਸ ਤੋਂ ਇਲਾਵਾ  ਸ਼੍ਰੀ 1008 ਮਹੰਤ ਰਜਿੰਦਰ ਗਿਰੀ ਜੀ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਦੁਆਰਾ ਬਾਬਾ ਜੀ ਦੇ ਜੀਵਨ ਬਾਰੇ ਦੱਸਿਆ ਇਹ ਸਾਰਾ ਪ੍ਰੋਗਰਾਮ ਸਮੂਹ ਜੱਸਲ ਪ੍ਰੀਵਾਰ ਵੱਲੋਂ ਕਰਵਾਇਆ ਗਿਆ ਸੰਗਤਾਂ ਲਈ ਕਈ ਤਰ੍ਹਾਂ ਦੇ ਲੰਗਰ ਲਗਾਏ ਗਏਤੇ ਭੰਡਾਰਾ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ  ਦਾ ਧੰਨਵਾਦ ਕੀਤਾ ਗਿਆ

Post a Comment

0 Comments