ਗੁਰਦੁਆਰਾ ਸਿੰਘ ਸਭਾ ਬਰਨਾਲਾ ਦੀ ਪ੍ਰਧਾਨਗੀ ਦਾ ਰੇੜਕਾ


ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸ ਤੇਜਾ ਸਿੰਘ ਜਾਗਲ ਨੂੰ ਦੋਬਾਰਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ,ਕੁਝ ਦਿਨ ਪਹਿਲਾਂ ਹੀ ਹਰਦੇਵ ਸਿੰਘ ਬਾਜਵਾ ਪ੍ਰਧਾਨ ਥਾਪੇ ਗਏ ਸਨ 

 ਬਰਨਾਲਾ,12 ,ਮਈ (ਕਰਨਪ੍ਰੀਤ ਧੰਦਰਾਲ )-ਗੁਰਦੁਆਰਾ ਸਿੰਘ ਸਭਾ ਬਰਨਾਲਾ ਦੀ ਪ੍ਰਧਾਨਗੀ ਦਾ ਰੇੜਕਾ ਇਕ ਵਾਰ ਫੇਰ ਸੁਰਖੀਆਂ ਵਿਚ ਚਰਚਿਤ ਹੈ ਜਦੋਂ ਗੁਰਦਵਾਰਾ ਦੇ ਕੁਝ ਮੈਂਬਰਾਂ ਵਲੋਂ ਪਹਿਲਾਂ ਰਹੇ ਪ੍ਰਧਾਨ ਦੇ ਅਸਤੀਫਾ ਦੇਣ ਉਪਰੰਤ ਨਵਾਂ 

 ਮੋੜ ਲਿਆਉਂਦੀਆਂ ਸਰਬਸੰਮਤੀ ਨਾਲ ਸ ਤੇਜਾ ਸਿੰਘ ਜਾਗਲ ਨੂੰ ਦੋਬਾਰਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ,ਕੁਝ ਦਿਨ ਪਹਿਲਾਂ ਹੀ ਹਰਦੇਵ ਸਿੰਘ ਬਾਜਵਾ ਪ੍ਰਧਾਨ ਥਾਪੇ ਗਏ ਸਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਰਨਾਲਾ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿਚ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸ ਤੇਜਾ ਸਿੰਘ ਜਾਗਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਅਤੇ ਸੁਖਦੇਵ ਸਿੰਘ ਨੂੰ ਮੈਂਬਰ ਲਿਆ ਗਿਆ।ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸ: ਜਾਗਲ ਨੇ ਕਿਹਾ ਕਿ ਪਿਛਲੇ ਦਿਨੀਂ ਕੁਝ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਸੀ। ਪਰ ਅੱਜ ਮੈਂਬਰਾਂ ਵਲੋਂ ਉਨ੍ਹਾਂ ਨੂੰ ਮੁੜ ਸੇਵਾ ਦਾ ਮੌਕਾ ਦਿੰਦਿਆਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਇਕ ਦੋ ਮੈਂਬਰਾਂ ਵਲੋਂ ਬਦਨਾਮ ਕਰਨ ਦੀ ਵੀ ਸਾਜਿਸ਼ ਕੀਤੀ ਸੀ। ਇਸ ਵਿਚ ਗੁਰਦੁਆਰਾ ਸਾਹਿਬ ਦੇ ਫੰਡ ਦੀ ਦੁਰਵਰਤੋਂ ਕਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ, ਜਿਸ ਦੀ ਪੜਤਾਲ ਕਰਕੇ ਸਭ ਦੇ ਸਾਹਮਣੇ ਲਿਆਂਦਾ ਜਾਵੇਗਾ।ਇਸ ਮੌਕੇ ਸੁਖਦੇਵ ਸਿੰਘ ਬਾਜਵਾ, ਮੁਖਤਿਆਰ ਸਿੰਘ ਸੰਧੂ, ਰਣਜੀਤ ਸਿੰਘ ਕਾਲਾ, ਅਮਰਜੀਤ ਸਿੰਘ ਧਾਮੀ, ਸੁਖਜੀਤ ਸਿੰਘ ਸੰਧੂ, ਬਲਦੇਵ ਸਿੰਘ ਭੱਠਲ , ਜਗਰਾਜ ਸਿੰਘ ਬਾਜਵਾ, ਜਗਦੇਵ ਸਿੰਘ ਭੱਠਲ ਆਦਿ ਹਾਜ਼ਰ ਸਨ।        ਓਧਰ ਤਾਜ਼ਾ  ਬਣੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਦੇ ਫੰਡਾਂ ਚ ਲੱਖਾਂ ਰੁਪਏ ਦੀਆਂ ਹੇਰਾਫੇਰੀਂ ਸਾਹਮਣੇ ਆਉਣ ਤੇ ਕੁਝ ਮੇਮ੍ਬਰਾਂ ਵਲੋਂ ਦਰਸਾਇਆ ਜਾ ਰਿਹਾ ਹੈ ਕਿ ਤੇਜਾ ਸਿੰਘ ਹੀ ਪ੍ਰਧਾਨ ਹੋਣਗੇ ਜਦੋਂ ਕਿ ਖੁਦ ਪ੍ਰਧਾਨ ਵਲੋਂ ਪਹਿਲਾਂ ਗੁਰਦਵਾਰਾ ਸਾਹਿਬ ਦੀ ਕੁਝ ਰਕਮ ਵਾਪਿਸ ਕੀਤੀ ਸੀ ਤੇ ਅਸਤੀਫਾ ਦਿੱਤਾ ਸੀ !

Post a Comment

0 Comments