ਹੁਸ਼ਿਆਰਪੁਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮਹੀਨਾਵਾਰ ਮੀਟਿੰਗ ਲਾਚੋਵਾਲ ਗੁਰੂ ਨਾਨਕ ਟਾਇਲ ਸਟੋਰ ਤੇ ਹੋਈ

 


ਹਰਪ੍ਰੀਤ ਬੇਗਮਪੁਰੀ  

 ਹੁਸ਼ਿਆਰਪੁਰ/ 13 ਮਈ 2022 /ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮਹੀਨਾਵਾਰ ਮੀਟਿੰਗ  ਲਾਚੋਵਾਲ ਗੁਰੂ ਨਾਨਕ ਟਾਇਲ ਸਟੋਰ ਤੇ ਹੋਈ, ਜਿਸ ਵਿੱਚ ਕਿਸਾਨੀ ਮਸਲਿਆਂ ਤੇ ਬਰੀਕੀ ਨਾਲ ਵਿਚਾਰ ਕੀਤੀ ਗਈ।ਮੀਡੀਆ ਨਾਲ ਗੱਲਬਾਤ ਦੌਰਾਨ ਗੁਰਦੀਪ ਸਿੰਘ ਖੁਣਖੁਣ‌ ਓਂਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਹਰਪ੍ਰੀਤ ਸਿੰਘ ਲਾਲੀ  ਨੇ ਕਿਹਾ ਕੀ ਸਰਕਾਰ ਮੱਕੀ ਦੀ ਫਸਲ ਤੇ ਐਮ ਐਸ ਪੀ ਲਾਗੂ ਕਰੇ, ਫ਼ਸਲੀ ਚੱਕਰ ਨਾਲ ਪਾਣੀ ਦੀ ਬੱਚਤ ਹੋਵੇਗੀ। ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜਾਵਾਂ, ਕਿਸਾਨਾਂ ਤੇ ਝੂਠੇ ਪਰਚੇ ਰੱਦ ਕਰਨ ਦੀ  ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ, ਦੇਸ਼ ਦਾ ਅੰਨ ਭੰਡਾਰ ਭਰਦੇ ਹਨ। ਕਿਸਾਨਾਂ ਦੀ ਆਰਥਿਕ ਹਾਲਤ ਲਗਾਤਾਰ ਨਿਘਰਦੀ ਜਾ ਰਹੀ ਹੈ। ਪੰਜਾਬ ਦੀ ਸਰਕਾਰ ਵੀ ਆਪਣੇ ਆਪ ਨੂੰ ਕਿਸਾਨ ਪੱਖੀ ਦੱਸਦੀ ਹੈ ਇਸ ਲਈ ਸਰਕਾਰ ਕਿਸਾਨੀ ਮਸਲਿਆਂ ਤੇ ਗੰਭੀਰ ਹੋਵੇ।  ਮੀਟਿੰਗ ਵਿੱਚ  ਖਿਉਵਾਲ ਲਾਗੇ ਸੀਮੈਟ ਦੇ ਭਰੇ ਟਰੱਕ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ ਟਰੱਕਾਂ ਨੂੰ  ਮੁੱਖ ਸੜਕ ਤੋਂ ਹਟਾ ਕੇ ਪਾਰਕਾਂ ਵਿੱਚ ਖੜ੍ਹਾਏ ਜਾਣ।  ਇਸ ਮੌਕੇ ਅਕਬਰ ਸਿੰਘ ਰਾਮ ਸਿੰਘ ਧੁੱਗਾ ਕਿਰਪਾਲ ਸਿੰਘ ਮਹਿੰਦਰ ਸਿੰਘ ਲਾਚੋਵਾਲ ਮਨਜੀਤ ਸਿੰਘ ਨੰਬਰਦਾਰ ਬਾਬਾ ਬੂਆ ਸਿੰਘ ਕੁਲਦੀਪ ਸਿੰਘ ਸਤਵੰਤ ਸਿੰਘ ਜੱਸੀ ਪਥਿਆਲ ਗੋਪੀ ਲਾਚੋਵਾਲੀਆ ਜਗਦੀਪ ਸਿੰਘ ਬਲਦੇਵ ਸਿੰਘ ਬਲਵੀਰ ਸਿੰਘ ਮਹਿੰਦਰ ਸਿੰਘ ਨਿਰਮਲ ਸਿੰਘ ਨੂਰਪੁਰ ਹਰਿਭਜਨ ਸਿੰਘ ਬਾਬਾ ਯੁਵਰਾਜ ਸਿੰਘ ਗੁਰਸਿਮਰਤ ਸਿੰਘ ਕਰਨੈਲ ਸਿੰਘ ਬਲਵੀਰ ਸਿੰਘ ਗੁਰਬਚਨ ਸਿੰਘ ਸੱਗੀ ਜਗਤ ਸਿੰਘ ਲੰਬੜਦਾਰ ਆਦਿ ਹਾਜਰ ਸਨ

Post a Comment

0 Comments