^ਬਲੈਕਮੇਲ ਕਰਕੇ ਦਬਾਅ ਪਾ ਕੇ ਪੈਸੇ ਬਟੋੋਰਨ ਵਾਲੇ ਗਿਰੋੋਹ ਦਾ ਪਰਦਾਫਾਸ਼

^4 ਮੁਲਜਿਮਾਂ ਨੂੰ ਕਾਬੂ ਕਰਕੇ 14,500/^ਰੁਪਏ ਦੀ ਨਗਦੀ ਅਤੇ ਮੋੋਬਾਇਲ ਫੋੋਨ ਕੀਤਾ ਬਰਾਮਦ


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ  07 ਮਈ /ਸ੍ਰੀ ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਇੱਕ ਗਿਰੋੋਹ ਨੂੰ ਕਾਬੂ ਕੀਤਾ ਗਿਆ ਹੈ ਜੋੋ ਗਲਤ ਦੂਸ਼ਣ ਲਗਾ ਕੇ ਬਲੈਕਮੇਲ ਕਰਕੇ ਦਬਾਅ ਪਾ ਕੇ ਭੋੋਲੇ ਭਾਲੇ ਲੋੋਕਾਂ ਪਾਸੋੋਂ ਪੈਸੇ ਬਟੋੋਰਦਾ ਸੀ। ਥਾਣਾ ਸਿਟੀ^2 ਮਾਨਸਾ ਵਿਖੇ ਮੁਕੱਦਮਾ ਦਰਜ਼ ਕਰਕੇ ਪੁਲਿਸ ਪਾਰਟੀ ਵੱਲੋੋਂ ਇਸ ਗਿਰੋੋਹ ਦੇ 4 ਮੁਲਜਿਮਾਂ ਮਨਪ੍ਰੀਤ ਕੌੌਰ ਉਰਫ ਮੁਸਕਾਨ ਪਤਨੀ ਅਮਨਦੀਪ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ, ਵੀਰਪਾਲ ਕੌੌਰ ਉਰਫ ਗਗਨ ਪਤਨੀ ਰਮਨਦੀਪ ਸਿੰਘ ਵਾਸੀ ਭਾਈਰੂਪਾ ਹਾਲ ਮਾਨਸਾ ਖੁਰਦ, ਕਮਲਜੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਬੱਛੋਆਣਾ ਹਾਲ ਮਾਨਸਾ ਖੁਰਦ, ਅਮਨਦੀਪ ਪੁੱਤਰ ਮਹਿੰਦਰ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ ਨੂੰ ਮੌੌਕਾ ਪਰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋਂ 14,500/^ਰੁਪਏ ਦੀ ਨਗਦੀ ਅਤੇ 1 ਮੋੋਬਾਇਲ ਫੋੋਨ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮੁਦੱਈ ਲੀਲੂ ਖਾਂ ਪੁੱਤਰ ਸੇ਼ਰ ਖਾਂ ਵਾਸੀ ਜੋੋਗਾ ਨੇ ਥਾਣਾ ਸਿਟੀ^2 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 29^04^2022 ਨੂੰ ਮੁਲਜਿਮਾਂ ਨੇ ਬਣਾਈ ਸਕੀਮ ਮੁਤਾਬਿਕ ਉਸਨੂੰ ਆਪਣੇ ਘਰ ਬੁਲਾ ਲਿਆ ਅਤੇ ਉਸਨੂੰ ਬਦਨਾਮੀ ਦਾ ਡਰ ਦਿਖਾ ਕੇ ਬਲੈਕਮੇਲ ਕਰਕੇ ਦਬਾਅ ਪਾ ਕੇ ਉਸ ਨਾਲ 5 ਲੱਖ ਰੁਪਏ ਦਾ ਸੌਦਾ ਕਰਕੇ 50 ਹਜਾਰ ਰੁਪਏ ਨਗਦ ਲੈ ਲਏ ਅਤੇ ਬਾਕੀ ਰਹਿੰਦੇ ਪੈਸੇ ਵੀ ਜਲਦੀ ਦੇਣ ਲਈ ਮੁਦੱਈ ਤੇ ਦਬਾਅ ਪਾ ਰਹੇ ਹਨ। ਮੁਦੱਈ ਦੇ ਬਿਆਨ ਪਰ 7 ਮੁਲਜਿਮਾਂ ਮਨਪ੍ਰੀਤ ਕੌੌਰ ਉਰਫ ਮੁਸਕਾਨ ਪਤਨੀ ਅਮਨਦੀਪ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ, ਵੀਰਪਾਲ ਕੌੌਰ ਉਰਫ ਗਗਨ ਪਤਨੀ ਰਮਨਦੀਪ ਸਿੰਘ ਵਾਸੀ ਭਾਈਰੂਪਾ ਹਾਲ ਮਾਨਸਾ ਖੁਰਦ, ਸੁਨੀਤਾ ਪਤਨੀ ਬੁਲਵਿੰਦਰ ਸਿੰਘ ਉਰਫ ਗੁਰੂ ਵਾਸੀ ਕੋੋਟ ਦਾ ਟਿੱਬਾ ਮਾਨਸਾ, ਰਾਜ ਕੌੌਰ ਵਾਸੀ ਮਾਨਸਾ, ਕਮਲਜੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਬੱਛੋਆਣਾ ਹਾਲ ਮਾਨਸਾ ਖੁਰਦ, ਅਮਨਦੀਪ ਪੁੱਤਰ ਮਹਿੰਦਰ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ ਅਤੇ ਕਾਲੀ ਪੁੱਤਰ ਦਰਸ਼ਨ ਸਿੰਘ ਵਾਸੀ ਕੋੋਟ ਦਾ ਟਿੱਬਾ ਮਾਨਸਾ ਵਿਰੁੱਧ ਮੁਕੱਦਮਾ ਨੰਬਰ 96 ਮਿਤੀ 05^05^2022 ਅ/ਧ 384,120^ਬੀ,149 ਹਿੰ:ਦੰ: ਥਾਣਾ ਸਿਟੀ^2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। 

ਐਸ,ਆਈ, ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ^2 ਮਾਨਸਾ ਅਤੇ ਸ:ਥ: ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੋਏ ਮੌੌਕਾ ਪਰ ਰੇਡ ਕਰਕੇ 4 ਮੁਲਜਿਮਾਂ ਮਨਪ੍ਰੀਤ ਕੌੌਰ, ਵੀਰਪਾਲ ਕੌੌਰ, ਕਮਲਜੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ 14,500/^ਰੁੁਪਏ ਨਗਦੀ ਅਤੇ 1 ਮੋਬਾਇਲ ਫੋੋਨ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਬਾਕੀ ਰਹਿੰਦੇ ਮੁਲਜਿਮਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਐਸ,ਐਸ,ਪੀ, ਮਾਨਸਾ ਵੱਲੋੋਂ ਦੱਸਿਆ ਗਿਆ ਕਿ ਬਾਕੀ ਰਹਿੰਦੇ ਮੁਲਜਿਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਇਸ ਗਿਰੋੋਹ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਵੱਲੋੋਂ ਪਹਿਲਾਂ ਹੋੋਰ ਕਿੰਨੇ ਵਿਆਕਤੀਆਂ ਨੂੰ ਬਲੈਕਮੇਲ ਕਰਕੇ ਠੱਗੀਆਂ ਮਾਰੀਆ ਗਈਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

Post a Comment

0 Comments