ਸਰਬੱਤ ਦਾ ਭਲਾ ਟਰੱਸਟ ਵਲੋਂ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਅੰਦਰ ਖੋਲ੍ਹਿਆ ਗਿਆ ਲੈਬ ਕੁਲੈਕਸ਼ਨ ਸੈਂਟਰ,ਉਦਘਾਟਨ ਸ਼ਨੀਵਾਰ

 


ਫਿਰੋਜ਼ਪੁਰ,12 ਮਈ(ਹਰਜਿੰਦਰ ਸਿੰਘ ਕਤਨਾ)-ਪ੍ਰਸਿਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਤਹਿਤ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋਕਾਂ ਨੂੰ ਬੇਹਤਰ ਸੇਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਖਾਲਸਾ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਕੈਂਟ ਵਿੱਚ ਪਹਿਲਾਂ ਹੀ ਇੱਕ ਲੈਬੋਰਟਰੀ ਚਲਾਈ ਜਾ ਰਹੀ ਹੈ।ਇਸ  ਸੇਵਾ ਵਿੱਚ ਹੋਰ ਵਾਧਾ ਕਰਦੇ ਹੋਏ ਹੁਣ ਸੰਸਥਾ ਵਲੋਂ ਫਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ਵਿੱਚ ਇੱਕ ਮੈਡੀਕਲ ਸੈਪਲ ਕੁਲੈਕਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਇਸ ਸੈਂਟਰ ਦਾ ਉਦਘਾਟਨ ਸੰਸਥਾ ਦੇ ਹੈਲਥ ਸੇਵਾਵਾਂ ਦੇ ਡਾਇਰੈਕਟਰ ਡਾ ਦਲਜੀਤ ਸਿੰਘ ਗਿੱਲ ਸ਼ਨੀਵਾਰ ਨੂੰ ਸਵੇਰੇ 10 ਵਜੇ ਕਰਨਗੇ।ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ੍ਰੀਮਤੀ ਅਮਰਜੀਤ ਕੌਰ ਛਾਬੜਾ ,ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਅਤੇ ਫਿਰੋਜ਼ਪੁਰ ਇਨਚਾਰਜ ਸ੍ਰੀ  ਬਲਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਸਵੇਰੇ 8 ਵਜੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋਣਗੇ ਅਤੇ ਇਸ ਉਪਰੰਤ ਵਾਹਿਗੁਰੂ ਜੀ ਦੀ ਓਟ ਨਾਲ ਇਸ ਸੈਂਟਰ ਦਾ ਉਦਘਾਟਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਮੌਕੇ ਸੰਸਥਾ ਵਲੋਂ ਲੋੜਵੰਦ,ਅੰਗਹੀਣ ਅਤੇ ਵਿਧਵਾਵਾਂ ਨੂੰ ਮਹੀਨਾਵਾਰ ਸਹਾਇਤਾ ਰਾਸ਼ੀ ਦੇ ਚੈੱਕ ਵੀ ਤਕਸੀਮ ਕੀਤੇ ਜਾਣਗੇ।ਉਹਨਾਂ ਕਿਹਾ ਕਿਹਾ ਕਿ ਇਹ ਫਿਰੋਜ਼ਪੁਰ ਸ਼ਹਿਰ ਵਾਸੀਆਂ ਲਈ ਵੱਡੀ ਸਹੂਲਤ ਹੋਵੇਗੀ ਜਿਥੇ ਲੋਕ ਮਹਿੰਗੇ ਰੇਟਾਂ ਤੋਂ ਛੁਟਕਾਰਾ ਪਾ ਕੇ ਆਪਣੀਆਂ ਸਰੀਰਕ ਬਿਮਾਰੀਆਂ ਦੀ ਜਾਂਚ  ਸਬੰਧੀ ਟੈਸਟ ਬਹੁਤ ਘੱਟ ਰੇਟਾਂ ਤੇ ਕਰਵਾ ਸਕਣਗੇ । ਇਸ ਮੌਕੇ ਤੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਸੰਜੀਵ ਬਜਾਜ,ਨਰਿੰਦਰ ਬੇਰੀ,ਬਲਵਿੰਦਰ ਪਾਲ ਸ਼ਰਮਾ,ਲਖਵਿੰਦਰ ਸਿੰਘ ਕਰਮੂਵਾਲਾ,ਜਸਪ੍ਰੀਤ ਕੌਰ ਯੂ ਐਸ ਏ ,ਸੁਖਜੀਤ ਹਰਾਜ,ਤਲਵਿੰਦਰ ਕੌਰ,ਬ੍ਰਿਜ ਭੂਸ਼ਨ ,ਕੰਵਲਜੀਤ ਸਿੰਘ, ਰਣਧੀਰ ਸ਼ਰਮਾ,ਦਵਿੰਦਰ ਸਿੰਘ  ਛਾਬੜਾ ਪ੍ਰਧਾਨ ਮੱਖੂ, ਵਿਜੇ ਕੁਮਾਰ ਬਹਿਲ ਮੱਲਾਂ ਵਾਲਾ, ਰਣਜੀਤ ਸਿੰਘ ਰਾਏ ਜ਼ੀਰਾ,

ਜਸਬੀਰ ਸਿੰਘ ਸ਼ਰਮਾ ਮਮਦੋਟ,ਜਗਦੀਸ਼ ਥਿੰਦ ਗੁਰੂਹਰਸਹਾਏ, ਸੁਖਦੇਵ ਸਿੰਘ ਮੁੱਦਕੀ ਅਤੇ ਹੋਰ ਮੈਂਬਰ ਵੀ ਮੋਜੂਦ ਸਨ।

Post a Comment

0 Comments