ਹੁਣ ਬਰਨਾਲਾ ਦੀ ਨਵੇਂ ਐੱਸ.ਡੀ.ਐੱਮ ਮੈਡਮ ਸਵਾਤੀ ਟਿਵਾਣਾ ਹੋਣਗੇ


ਬਰਨਾਲਾ, 4 ਮਈ /ਕਰਨਪ੍ਰੀਤ ਧੰਦਰਾਲ
- ਬਰਨਾਲਾ ਜਿਲੇ ਦੇ ਪਹਿਲਾਂ ਐਸ .ਡੀ.ਐਮ  ਰਹੇ ਵਰਜੀਤ ਸਿੰਘ ਵਾਲੀਆ ਦੀ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵਲੋਂ ਬਦਲੀ ਕਰ ਦਿੱਤੀ ਗਈ ਸੀ ਜਿਹੜੇ  ਏ.ਡੀ.ਸੀ ਸੰਗਰੂਰ  ਜੁਆਇਨ ਕਰ ਚੁੱਕੇ ਹਨ ਪਰੰਤੂ ਬਰਨਾਲਾ ਜਿਲਾ ਵਿੱਚ ਐਸ.ਡੀ.ਐਮ ਦੀ ਪੋਸਟ ਖਾਲੀ ਹੋਣ  ਨਾਲ ਜਿਲੇ ਦੇ ਲੋਕਾਂ ਦਾ ਕੰਮ ਪ੍ਰਭਾਵਿਤ ਹੁੰਦਾ ਸੀ ਪਰੰਤੂ ਹੁਣ ਤਾਜ਼ਾ ਨਿਯੁਕਤੀ ਤਹਿਤ ਸਾਲ 2016 ਬੈਚ ਦੇ ਪੀ.ਸੀ.ਐਸ ਅਧਿਕਾਰੀ ਸਵਾਤੀ ਟਿਵਾਣਾ ਨੂੰ ਬਰਨਾਲਾ ਦਾ ਐਸ.ਡੀ.ਐਮ ਲਗਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਆਈ.ਏ.ਐਸ ਅਤੇ ਪੀ.ਸੀ.ਐਸ ਅਧਿਕਾਰੀਆਂ ਦੀ ਸੂਚੀ ਦੇ ਵਿੱਚ ਉਨ੍ਹਾਂ ਦਾ ਨਾਮ ਦਰਜ ਹੈ। ਇਸ ਤੋਂ ਪਹਿਲਾਂ ਸਵਾਤੀ ਟਿਵਾਣਾ ਬਤੌਰ ਐਸ.ਡੀ.ਐਮ ਡੇਰਾਬਸੀ ਵਿਖੇ ਤੈਨਾਤ ਸਨ। ਇਸ ਤੋਂ ਇਲਾਵਾ ਉਹ ਪੰਜਾਬ ਦੀਆਂ ਕਈ ਜ਼ਿੰਮੇਵਾਰ ਅਹੁਦਿਆਂ ਉੱਤੇ  ਰਹਿ ਚੁੱਕੇ ਹਨ। ਸਵਾਤੀ ਟਿਵਾਣਾ ਐੱਸ.ਡੀ.ਐੱਮ ਮੈਡਮ ਇਸ ਤੋਂ ਪਹਿਲਾਂ ਨਗਰ ਨਿਗਮ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਵੀ ਰਹੇ ਹਨ  ਅਤੇ ਇਸ ਦੇ ਨਾਲ ਹੀ ਉਹ ਐਸ.ਡੀ.ਐਮ ਖਰੜ ਵੀ ਰਹਿ ਚੁੱਕੇ ਹਨ।ਜ਼ਿਕਰਯੋਗ ਹੈ ਕਿ ਸਰਕਾਰੀ ਸੂਤਰਾਂ ਦੇ ਅਨੁਸਾਰ ਅਗਲੇ ਇਕ ਦੋ ਦਿਨਾਂ ਵਿਚ ਮੈਡਮ ਸਵਾਤੀ ਟਿਵਾਣਾ ਬਤੌਰ ਐੱਸ.ਡੀ.ਐੱਮ ਬਰਨਾਲਾ ਵਿਖੇ ਆਪਣਾ ਚਾਰਜ ਸੰਭਾਲ ਲੈਣਗੇ। ਉਹ ਇੱਕ ਚੰਗੇ ਸ਼ਾਸਕ ਅਤੇ ਈਮਾਨਦਾਰ ਅਧਿਕਾਰੀ ਦੇ ਤੌਰ ਤੇ ਜਾਣੇ ਜਾਂਦੇ ਹਨ।


Post a Comment

0 Comments