ਈ. ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜੋਨ ਪੱਧਰੀ ਮੀਟਿੰਗ ਵਿੱਚ ਅਹਿਮ ਐਲਾਨ


ਸਰਕਾਰ ਪੈਨਸ਼ਨ ਸਬੰਧੀ ਵਿਧਾਨ ਸਭਾ 'ਚ ਕਰੇ ਐਲਾਨ

 ਪੰਜਾਬ ਇੰਡੀਆ ਨਿਊਜ਼ ਬਿਊਰੋ

ਚੰਡੀਗੜ੍ਹ, 4 ਮਈ: ਅੱਜ ਈ. ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੁਰਾਣੀ  ਪੈਨਸ਼ਨ ਦੀ ਬਹਾਲੀ ਲਈ  ਜੋਨ ਪੱਧਰੀ ਮੀਟਿੰਗਾਂ ਦੀ ਸ਼ੁਰੂਆਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੀਤੀ ਗਈ। ਅੱਜ  ਸੂਬਾ ਸਰਪ੍ਰਸਤ ਰਣਜੀਤ  ਸਿੰਘ  ਬਾਠ ਅਤੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਪਹਿਲੀ ਜੋਨ ਪੱਧਰੀ ਮੀਟਿੰਗ ਹੋਈ।


ਇਸ ਮੀਟਿੰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਜਿਲ੍ਹਿਆਂ ਦੇ ਆਗੂਆਂ ਨੇ ਭਾਗ ਲਿਆ। ਸੂਬਾ ਸਕੱਤਰ ਜਨਰਲ ਬੂਟਾ ਸਿੰਘ  ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਿਨ ਕਰਦਿਆਂ ਆਗੂਆਂ ਨੇ ਕਿਹਾ  ਕਿ ਚੋਣਾਂ ਤੋਂ ਪਹਿਲ਼ਾਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਇਸ ਲਈ ਸਰਕਾਰ ਨੂੰ ਇਸੇ ਵਿਧਾਨ ਸਭਾ ਸੈਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਪੁਰਾਣੀ ਪੈਨਸ਼ਨ ਦੇ ਨਾਲ ਨਾਲ ਵਿਭਾਗੀ ਮੰਗਾਂ ਜਿਵੇਂ ਮਾਸਟਰ ਕਾਡਰ ਪ੍ਰਮੋਸ਼ਨ, ਸੈਂਟਰ ਹੈਡ ਟੀਚਰ,ਹੈਡ ਟੀਚਰ ਅਤੇ ਬੀ.ਪੀ.ਈ ਓਜ਼ ਦੀ ਪਰਮੋਸ਼ਨ ਬਿਨਾਂ ਦੇਰੀ ਤੋਂ ਕੀਤੀ ਜਾਵੇ। ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਬੰਦ ਕੀਤੇ ਭੱਤੇ ਮੁੜ ਬਹਾਲ ਕੀਤੇ ਜਾਣ, 04-09-14  ਸਕੀਮ ਤੇ ਲਾਈ ਰੋਕ ਹਟਾਈ ਜਾਵੇ, ਸੀਨੀਅਰ ਜੂਨੀਅਰ ਪੇ ਅਨਾਮਲੀ ਦੂਰ ਕੀਤੀ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਮਰਜ ਹੋਏ ਅਧਿਆਪਕਾਂ ਦੇ ਬਕਾਏ ਜਾਰੀ ਕੀਤੇ ਜਾਣ, ਸਕੂਲਾਂ ਵਿੱਚ ਕਿਤਾਬਾਂ ਤੁਰੰਤ ਭੇਜੀਆਂ ਜਾਣ, ਕੱਚੇ ਅਧਿਆਪਕ ਪੱਕੇ ਕੀਤੇ ਜਾਣ, ਬੇਲੋੜੀਆਂ ਡਾਕਾਂ ਅਤੇ ਆਨਲਾਈਨ ਕੰਮਾਂ ਤੇ ਰੋਕ ਲਾਈ ਜਾਵੇ। ਅਧਿਆਪਕਾਂ ਨੂੰ ਸਿਲੇਬਸ ਅਨੁਸਾਰ ਪੜ੍ਹਾਉਣ ਦਿੱਤਾ ਜਾਵੇ ਤੇ ਬੇਲੋੜੇ ਪ੍ਰੋਜੈਕਟ ਬੰਦ ਕੀਤੇ ਜਾਣ। ਜੰਥੇਬੰਦੀ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਪੰਜਵੀ ਕਲਾਸ ਦੀ ਰਜਿਸਟ੍ਰੇਸ਼ਨ ਦੇ ਨਾਂ ਤੇ ਕੱਢੇ ਜਾ ਰਹੇ ਨੋਟਿਸ ਤੁਰੰਤ ਰੱਦ ਕੀਤੇ ਜਾਣ ਨਹੀਂ ਜੰਥੇਬੰਦੀ ਬੋਰਡ ਦੇ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਤੇ ਉਂਕਾਰ ਸਿੰਘ ਗੁਰਦਾਸਪੁਰ ਨੂੰ ਜੰਥੇਬੰਦੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਗਿਆ। ਇਸ ਮੌਕੇ ਤੇ ਹਰਿੰਦਰ ਸਿੰਘ ਪੱਲ੍ਹਾ ਨੂੰ ਸ੍ਰੀ ਅੰਮ੍ਰਿਤਸਰ ਸਾਹਬ ਦਾ ਜਿਲ੍ਹਾ ਪ੍ਰਧਾਨ, ਚਰਨਜੀਤ ਸਿੰਘ ਵਿਛੋਆ ਨੂੰ ਸੂਬਾ ਕਮੇਟੀ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸਤਨਾਮ ਸਿੰਘ ਜਿਲ੍ਹਾ ਗੁਰਦਾਸਪੁਰ, ਬਲਜਿੰਦਰ ਸਿੰਘ ਬੱਲ ਗੁਰਦਾਸਪੁਰ, ਗੁਰਮੇਜ ਸਿੰਘ ਜਿਲ੍ਹਾ ਪ੍ਰਧਾਨ ਕਪੂਰਥਲਾ ,ਗੁਰਪ੍ਰੀਤ ਸਿੰਘ ਜਲਾਲ ਉਸਮਾਂ, ਸੂਰਜ ਪ੍ਰਕਾਸ਼,  ਪ੍ਰਭਜੀਤ  ਸਿੰਘ ਤਰਨਤਾਰਨ, ਰਾਜਦੀਪ ਸਿੰਘ, ਜਤਿੰਦਰ ਸਿੰਘ, ਸਰਵਣ ਸਿੰਘ ਆਦਿ ਹਾਜਰ ਸਨ।

Post a Comment

0 Comments