ਦੀ ਮਾਨਸਾ ਰਿਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਮਾਨਸਾ

 ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ 05 ਮਈ ਦੀ ਪੈਨਸ਼ਨਰਜ ਐਸੋਸੀਏਸ਼ਨ ਮਾਨਸਾ ਦੀ ਮਹੀਨਾਵਾਰ ਇਕੱਤਰਤਾ ਸ. ਲੱਖਾ ਸਿੰਘ ਸਹਾਰਨਾ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿੱਚ ਸਮੂਹ ਪੈਨਸ਼ਨਰਾਂ ਵੱਲੋਂ ਭਰਵੀਂ ਹਾਜਰੀ ਦਿੱਤੀ ਗਈ। ਪੈਨਸ਼ਨਰ ਭਵਨ ਵਿੱਚ ਹਾਲ ਨੂੰ ਵੱਧ ਸਮਰੱਥਾ ਵਾਲਾ ਬਣਾਉਣ ਲਈ ਜੋ ਕਾਰਜ ਸ਼ੁਰੂ ਕੀਤਾ ਗਿਆ ਸੀ ਉਸ ਦੇ ਮੁਕੰਮਲ ਹੋਣ ਤੇ ਸ. ਪਿਰਥੀ ਸਿੰਘ ਮਾਨ ਜਨਰਲ ਸਕੱਤਰ ਵੱਲੋਂ ਸਾਰੇ ਖਰਚਿਆਂ ਦੇ ਵੇਰਵੇ ਪੜ੍ਹ ਕੇ ਸੁਣਾਏ ਗਏ। ਵੱਖ-ਵੱਖ ਪੈਨਸ਼ਨਰਾਂ ਵੱਲੋਂ ਸੰਸਥਾ ਨੂੰ ਇਸ ਕੰਮ ਲਈ ਦਾਨ ਕੀਤੀ ਰਕਮ ਦੇ ਵੇਰਵੇ ਵੀ ਸਾਂਝੇ ਕੀਤੇ ਗਏ ਅਤੇ ਦਾਨੀ ਸਾਥੀਆਂ ਦਾ ਧੰਨਵਾਦ ਕੀਤਾ।

ਵੱਖ-ਵੱਖ ਬੁਲਾਰਿਆਂ ਵੱਲੋਂ ਨਵੀਂ ਬਣੀ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਪੈਨਸ਼ਨਰਾਂ ਦਾ ਧਿਆਨ ਰੱਖਦਿਆਂ ਬਜਟ ਸੈਸ਼ਨ ਵਿੱਚ ਪੈਨਸ਼ਨਰਾਂ ਨੂੰ ਵਡੇਰੀ ਉਮਰੇ ਸੜਕਾਂ ਤੇ ਉਤਰਨ ਲਈ ਮਜਬੂਰ ਨਾ ਹੋਣਾ ਪਵੇ। ਇਸ ਸਬੰਧੀ ਸਰਵ ਸ੍ਰੀ ਦਰਸ਼ਨ ਸਿੰਘ ਢਿੱਲੋਂ, ਜਸਵੀਰ ਢੰਡ, ਬਲਵੀਰ ਸਿੰਘ ਮੱਤੀ, ਬਿੱਕਰ ਸਿੰਘ ਮਘਾਣੀਆ, ਚਰਨਜੀਤ ਸਿੰਘ ਪ੍ਰਧਾਨ ਭੀਖੀ, ਸਮਾਜ ਸੇਵੀ ਸੰਜੀਵ ਕੁਮਾਰ ਪਿੰਕਾ, ਸ਼ਮਿੰਦਰ ਸਿੰਘ ਸਿੱਧੂ, ਸੱਤਪਾਲ ਭੈਣੀ, ਪਰਮਜੀਤ ਕੌਰ, ਰਮੇਸ਼ ਚੰਦਰਨ, ਮੇਜਰ ਸਿੰਘ ਦਰੀਆਪੁਰ, ਗੁਰਚਰਨ ਸਿੰਘ ਅਤੇ ਅਜਾਇਬ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਤੇ ਪ੍ਰਧਾਨ ਲੱਖਾ ਸਿੰਘ ਸਹਾਰਨਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਸਭ ਨੂੰ ਜੀ ਆਇਆਂ ਕਿਹਾ। ਸਟੇਜ ਸਕੱਤਰ ਦੀ ਭੂਮਿਕਾ ਸੁਖਚਰਨ ਸੈਦੇਵਾਲੀਏ ਨੇ ਨਿਭਾਈ।

Post a Comment

0 Comments