ਥੈਲਾਸੀਮਿਆ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ‘ਚ ਮੁਫ਼ਤ ਮਿਲਦੀ ਹੈ ਸਹੂਲਤਾਂ


ਸ਼ਾਹਕੋਟ 10 ਮਈ (ਲਖਵੀਰ ਵਾਲੀਆ)
:- ਬਲਾਕ ਮਾਸ ਮੀਡੀਆ ਅਫਸਰ ਚੰਦਨ ਮਿਸ਼ਰਾ ਨੇ ਦੱਸਿਆ ਕਿ ਥੈਲਾਸੀਮੀਆ ਦੇ ਲਈ ਜਾਂਚ ਸਾਰੇ ਜਿਲ੍ਹਾ ਹਸਪਤਾਲਾਂ ਵਿੱਚ ਕੀਤੀ ਜਾਂਦੀ ਹੈ। ਥੈਲਾਸੀਮੀਆ ਨਾਲ ਪੀੜਤ ਮਰੀਜ਼ਾਂ ਦੇ ਲਈ ਟੈਸਟਿੰਗ ਅਤੇ ਕਾਉਂਸਲਿੰਗ ਦੇ ਨਾਲ-ਨਾਲ ਬਲੱਡ ਕਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਤੋਂ ਇਲਾਵਾ ਇਲਾਵਾ ICCHH (ਇੰਟੀਗ੍ਰੇਟਡ ਕੇਅਰ ਫਾਰ ਹਿਮੋਗਲੋਬੀਨੋਪੈਥੀ ਐਂਡ ਹੀਮੋਫੀਲੀਆ) ਤਹਿਤ ਵਿੱਚ ਮੁਫਤ ਦਵਾਈਆਂ ਵੀ ਦਿੱਤੀਆ ਜਾਂਦੀਆ ਹਨ। ਹਰੇਕ ਥੈਲਾਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਲੋਂ ਮੁਫਤ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਆਰ.ਬੀ.ਐਸ.ਕੇ. ਅਧੀਨ ਆਂਗਨਵਾੜੀ ਕੇਂਦਰਾਂ, ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 0 ਤੋਂ 18 ਸਾਲ ਤੱਕ ਦੇ ਬੱਚਿਆਂ ਵਿੱਚ ਅਨੀਮੀਆ ਜਾਂਚ ਲਈ ਟੈਸਟ ‘ਤੇ ਇਲਾਜ ਮੁਫਤ ਕੀਤੇ ਜਾਂਦੇ ਹਨ। ਸੀਐਚਸਈ ਵਿਖੇ ਪ੍ਰਧਾਨਮੰਤਰੀ ਮਾਤ੍ਰਿਤਵ ਸੁਰੱਖਿਆ ਅਭਿਆਨ ਤਹਿਤ ਲਗਾਏ ਗਏ ਚੈਕਅਪ ਕੈਂਪ ਵਿੱਚ ਵੀ ਗਰਭਵਤੀਆਂ ਨੂੰ ਇਸ ਬੀਮਾਰੀ ਦੇ ਬਾਰੇ ਵਿੱਚ ਜਾਗਰੂਕ ਕੀਤਾ ਗਿਆ।

Post a Comment

0 Comments