ਆਤਮਾ ਸਟਾਫ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਕਿਸਾਨੀ ਹਿੱਤ ਹੋ ਰਹੇ ਹਨ ਪ੍ਰਭਾਵਿਤ- ਸਾਂਗਰਾ, ਬਾਊਪੁਰ

 


 ਕਪੂਰਥਲਾ 10 ਮਈ (ਪ੍ਰਨੀਤ ਕੌਰ) ਕੇਂਦਰ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ 60 :40 ਅਨੁਪਾਤ ਅਧੀਨ ਚਲਾਈ ਜਾ ਰਹੀ ਆਤਮਾ ਸਕੀਮ ਦੇ ਕਰਮਚਾਰੀ ਪਿਛਲੇ ਢਾਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਕਲਮ ਛੋੜ ਹੜਤਾਲ ਤੇ ਚਲੇ ਗਏ ਹਨ । ਜਿਸ ਕਰਕੇ ਕਿਸਾਨੀ ਹਿੱਤ ਪ੍ਰਭਾਵਿਤ ਹੋ ਰਹੇ ਹਨ ਕਿਉਂ ਕਿ ਇਹ ਬੜਾ ਨਾਜ਼ੁਕ ਸਮਾਂ ਹੈ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਗਰੂਕ ਕਰਨ ਦਾ ਅਤੇ ਮਿੱਟੀ ਦੇ ਸੈਂਪਲ ਭਰਨ ਦਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਾਂਗਰਾ ਅਤੇ ਪਰਮਜੀਤ ਬਾਊਪੁਰ ਨੇ  ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ।

ਕੁਲਦੀਪ ਸਿੰਘ  ਨੇ ਦੱਸਿਆ ਕਿ ਆਤਮਾ ਸਕੀਮ ਵਿਚ ਪਿਛਲੇ 11 ਸਾਲ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਹਨ। ਜਿੰਨ੍ਹਾਂ ਦੀ ਭਰਤੀ ਇਸ਼ਤਿਹਾਰ ਰਾਹੀਂ ਇੰਟਰਵਿਊ ਅਤੇ ਮੈਰਿਟ ਰਾਹੀਂ ਹੋਈ ਹੈ ਅਤੇ ਆਤਮਾ ਸਟਾਫ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਪੱਕੇ ਹੋਣ ਵਾਸਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ।ਪਰ ਪਿਛਲੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਇਨ੍ਹਾਂ  ਨਾਲ ਸ਼ੋਸ਼ਣ ਕੀਤਾ ਹੈ । ਆਤਮਾ ਵਿਚ ਕੰਮ ਕਰਦੇ ਹੋਏ ਸਾਰੇ ਮੁਲਾਜ਼ਮ ਖੇਤੀਬਾੜੀ ਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ  ਸੀਨੀਅਰ ਸੈਕੰਡਰੀ ਯੋਗਤਾ ਰੱਖਦੇ ਹਨ ।ਮੌਜੂਦਾ ਸਰਕਾਰ ਨੇ ਇਹਨਾਂ ਨੂੰ  ਪੱਕਿਆਂ ਤਾਂ ਬੜੀ ਦੂਰ ਦੀ ਗੱਲ ਹੈ ਪਰ ਪਿਛਲੇ ਢਾਈ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਿਸ ਕਰਕੇ ਰੋਜ਼ਾਨਾ ਦੇ ਖਰਚੇ ਪ੍ਰਭਾਵਿਤ ਹੋ ਰਹੇ ਹਨ ,ਜਦੋਂ ਅਸੀਂ ਜੰਤਰ ਦਾ ਬੀਜ ਲੈਣ ਵਾਸਤੇ ਜਾਂ ਹੋਰ ਕੰਮਾਂ ਵਾਸਤੇ ਇਨ੍ਹਾਂ ਨੂੰ ਫੋਨ ਕਰਦੇ ਹਾਂ ਤਾਂ ਇਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਕਲਮਛੋਡ਼ ਹਡ਼ਤਾਲ ਤੇ ਹਾਂ ।ਖੇਤੀਬਾੜੀ ਵਿਭਾਗ ਵਿੱਚ ਵੀ ਸਟਾਫ਼ ਪੂਰਾ ਨਾ ਹੋਣ ਕਰ ਕੇ ਸਾਨੂੰ ਵਾਰ ਵਾਰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ । ਪਰਮਜੀਤ ਸਿੰਘ ਬਾਊਪੁਰ ਅਤੇ ਕੁਲਦੀਪ ਸਿੰਘ ਸਾਂਗਰਾ ਨੇ ਡਾਇਰੈਕਟਰ ਐਗਰੀਕਲਚਰ ਪੰਜਾਬ ਕਮ ਨੋਡਲ ਅਫ਼ਸਰ ਆਤਮਾ ਡਾ ਗੁਰਵਿੰਦਰ ਸਿੰਘ ਖ਼ਾਲਸਾ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਫਾਇਨਾਂਸ ਵਿਭਾਗ ਨਾਲ ਤਾਲਮੇਲ ਕਰਨ ਅਤੇ ਆਤਮਾ ਸਟਾਫ ਨੂੰ ਤਨਖਾਹਾਂ ਦਿੱਤੀਆਂ ਜਾਣ ।ਉਨ੍ਹਾਂ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਮੁੱਖ ਮਿਸ਼ਨ ਨੂੰ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਤੋਂ ਵੱਧ ਰਕਬਾ ਲਿਆਉਣਾ ਹੈ ਪਰ ਸਟਾਫ ਤੋਂ ਬਗ਼ੈਰ ਇਹ ਚੀਜ਼ ਸੰਭਵ ਨਹੀਂ ਲੱਗਦੀ ।ਇਸ ਮੌਕੇ ਉਨ੍ਹਾਂ ਨੇ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਸੁਲਤਾਨਪੁਰ ਲੋਧੀ ਅਤੇ ਸਮੂਹ ਆਤਮਾ ਸਟਾਫ ਨੂੰ ਭਰੋਸਾ ਦਿੱਤਾ ਕਿ ਉਹ ਹਰ ਵਕਤ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਯਾਦਵਿੰਦਰ ਸਿੰਘ, ਬਲਰਾਜ ਸਿੰਘ  ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ,ਰਮਿੰਦਰ ਬੇਦੀ ਲੇਖਾਕਾਰ ,ਜਗਦੀਸ਼ ਸਿੰਘ, ਜਗਜੀਤ ਸਿੰਘ, ਪਵਨਦੀਪ ਸਿੰਘ, ਪ੍ਰਭਦੀਪ   ਸਿੰਘ ,ਮਨਜਿੰਦਰ ਸਿੰਘ, ਹਰਜੋਧ ਸਿੰਘ, ਪਰਦੀਪ ਕੌਰ,ਬਲਵਿੰਦਰ ਸਿੰਘ, ਹਰਜੀਤ ਸਿੰਘ, ਉਂਕਾਰ ਬੰਗੜ ਸਹਾਇਕ ਤਕਨਾਲੋਜੀ ਮੈਨੇਜਰ ਆਤਮਾ  ਅਤੇ ਬਲਵਿੰਦਰ ਸਿੰਘ ਦੇਵਗਨ  ਹਾਜ਼ਰ ਸਨ ।

Post a Comment

0 Comments