ਨਸ਼ੇੜੀਆਂ ਨੂੰ ਸਰਿੰਜਾਂ ਤੇ ਹੋਰ ਸਾਮਾਨ ਵੇਚਣ ਦੇ ਦੋਸ਼ ਵਿੱਚ ਬਰਨਾਲੇ ਦੇ ਮੈਡੀਕਲ ਸਟੋਰ ਵਾਲੇ ਨੂੰ ਪੁਲਿਸ ਨੇ ਕੀਤਾ ਨਾਮਜ਼ਦ

ਮਾਵਾੰ ਦੇ ਪੁੱਤਾਂ ਨੂੰ ਨਸ਼ੇੜੀ ਬਣਾਉਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ-ਡੀ.ਐਸ ਪੀ ਰਾਜੇਸ਼ ਸਨੇਹੀ 


ਬਰਨਾਲਾ 12 ,ਮਈ (ਕਰਨਪ੍ਰੀਤ ਧੰਦਰਾਲ ) ਨਸ਼ੇੜੀਆਂ ਨੂੰ ਬਿਨਾ ਕਿਸੇ ਡਾਕਟਰੀ ਪਰਚੀ ਤੋਂ ਸਰਿੰਜਾਂ ਤੇ ਹੋਰ  ਸਾਮਾਨ ਵੇਚਣ ਦੇ ਦੋਸ਼ ਵਿੱਚ ਬਰਨਾਲੇ ਦੇ ਇਕ ਮੈਡੀਕਲ ਸਟੋਰ ਵਾਲੇ ਨੂੰ ਪੁਲਿਸ ਨੇ ਪਰਚੇ ਵਿਚ ਨਾਮਜ਼ਦ ਕੀਤਾ ਹੈ !  ਜਿਕਰਯੋਗ ਹੈ ਕਿ  ਬਰਨਾਲੇ ਦੇ ਬੱਸ ਸਟੈਂਡ ਕੋਲ ਮੈਡੀਕਲ ਸਟੋਰ ਤੇ ਨਸ਼ਾ ਬਿਕਦਾ ਦੀਆਂ ਗੱਲਾਂ ਲੰਬੇ ਸਮੇਂ ਤੋਂ ਚਰਚਾ ਵਿਚ ਸਨ ! ਇਸ ਘਟਨਾ ਤੋਂ ਬਾਅਦ ਬਰਨਾਲੇ ਦੇ ਮੈਡੀਕਲ ਦੁਕਾਨ ਦੇ ਮਾਲਕਾਂ ਵਿੱਚ ਮੱਛੀ ਹਫੜਾ ਦਫੜੀ ਨੇ ਨਸ਼ੇ ਵੇਚਣ ਵਾਲਿਆਂ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ੧ ਦੁਕਾਨਦਾਰਾਂ ਵਿੱਚ  ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮਿਲਣ ਵਾਸਤੇ ਸਿਵਲ ਹਸਪਤਾਲ ਵਿਚ ਇਕੱਤਰਤਾ ਕੀਤੀ ਹੈ। ਭਰੋਸੇਯੋਗ ਸੂਤਰਾਂ ਤਹਿਤ ਚੀਮਾ ਪਿੰਡ  ਦੇ ਰਹਿਣ ਵਾਲੇ ਨਵਨੀਤ  ਸਿੰਘ ਦੀ ਲਾਸ਼ ਡਰੇਨ ਵਿੱਚੋਂ ਮਿਲੀ ਸੀ। ਉਸ ਦੇ ਕਤਲ ਦੇ ਦੋਸ਼ ਵਿਚ ਉਸ ਦੇ ਸਾਥੀ ਪਰਮਿੰਦਰ ਸਿੰਘ ਨੂੰ ਪੁਲਸ ਨੇ  ਦਬੋਚਿਆ ਸੀ। ਪਰਮਿੰਦਰ ਸਿੰਘ ਨੇ ਪੁਲਸ ਦੀ ਪੁੱਛਗਿੱਛ ਵਿੱਚ ਮੰਨਿਆ ਕਿ ਉਹ ਅਤੇ ਮਰਨ ਵਾਲਾ ਦੋਨੋਂ ਰਲ ਕੇ ਨਸ਼ਾ ਕਰਦੇ ਸਨ। ਜਿਨ੍ਹਾਂ ਸੇਸੀ ਬਸਤੀ ਦੀਆਂ ਔਰਤਾਂ ਤੋਂ ਉਨ੍ਹਾਂ ਨੇ ਨਸ਼ਾ ਲਿਆ ਸੀ ਉਹ ਨਸ਼ਾ ਵੇਚਣ ਵਾਲੀਆਂ ਔਰਤਾਂ ਪਹਿਲਾਂ ਪੁਲਸ ਨੇ ਪਰਮਿੰਦਰ ਸਿੰਘ ਦੀ ਨਿਸ਼ਾਨਦੇਹੀ ਤੇ ਫੜ ਲਈਆਂ ਹਨ। ਅਤੇ ਬੱਸ ਸਟੈਂਡ ਕੋਲ  ਹੁਣ ਬੱਸ ਸਟੈਂਡ ਕੋਲ ਦਵਾਈਆਂ ਦੀ ਦੁਕਾਨ ਕਰਨ ਵਾਲੇ ਇਕ ਮੈਡੀਕਲ ਸਟੋਰ ਵਾਲੇ ਨੂੰ ਪੁਲਸ ਨੇ ਦਬੋਚਿਆ ਹੈ। ਪਰਮਿੰਦਰ ਸਿੰਘ ਨੇ ਪੁਲਸ ਦੀ ਪੁੱਛਗਿੱਛ ਵਿਚ ਦੱਸਿਆ ਕਿ  ਇਸ ਮੈਡੀਕਲ ਸਟੋਰ ਦੇ ਮਾਲਕ ਤੋਂ ਉਨ੍ਹਾਂ ਨੇ ਸਰਿੰਜ ਖ਼ਰੀਦੀ ਸੀ। ਜਿਸ ਵਿੱਚ ਭਰ ਕੇ ਉਨ੍ਹਾਂ ਨੇ ਨਸ਼ਾ ਕੀਤਾ ਸੀ ਡੀਐੱਸਪੀ ਰਾਜੇਸ਼ ਸਨੇਹੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਕੜੀ ਨਾਲ  ਕੜੀ ਜੋੜ ਕੇ ਕੰਮ ਕਰ ਰਹੀ ਹੈ। ਜਲਦੀ ਹੀ ਹੋਰ ਦੋਸ਼ੀਆਂ ਨੂੰ ਵੀ ਫੜ ਲਿਆ ਜਾਵੇਗਾ। ਮਾਵਾੰ ਦੇ ਪੁੱਤਾਂ ਨੂੰ ਨਸ਼ੇੜੀ ਬਣਾਉਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ

Post a Comment

0 Comments