9 ਮਈ ਨੂੰ ਜ਼ਿਲੇ ਦੇ ਤਿੰਨੇ ਹਲਕਿਆਂ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ।


ਮਾਨਸਾ 5 ਮਈ ਗੁਰਜੰਟ ਸਿੰੰਘ ਬਾਜੇ ਵਾਲੀਆਂ
/ 16 ਕਿਸਾਨ ਜਥੇਬੰਦੀਆਂਅਧਾਰਿਤ ਬਣੇ ਸੰਯੁਕਤ ਮੋਰਚੇ ਦੇ ਆਗੂਆਂ ਦੀ ਮੀਟਿੰਗ  ਗੁਰਦੁਆਰਾ ਸਾਹਿਬ ਭਾਈ ਬਹਿਲੋਂ ਫਫੜੇ ਭਾਈਕੇ ਵਿਖੇ ਕੁਲਦੀਪ ਸਿੰਘ ਚੱਕ ਭਾਈਕੇ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਮੋਦੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਅਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਲਾਗੂ ਕਰਵਾਉਣ ਤੇ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਡਕੌਂਦਾ ਦੇ ਤਾਰਾ ਚੰਦ ਬਰੇਟਾ ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਕ੍ਰਿਸ਼ਨ ਚੌਹਾਨ, ਬੀ ਕੇ ਯੂ ਕਾਦੀਆਂ ਦੇ ਜਰਨੈਲ ਸਿੰਘ ਸਤੀਕੇ , ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ , ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਦੇ ਧੰਨਾ ਮੱਲ ਗੋਇਲ ਆਦਿ ਆਗੂਆਂ ਨੇ ਕਿਹਾ ਕਿ ਬੇਸ਼ੱਕ ਮਾਨ ਸਰਕਾਰ ਬਣਿਆਂ ਨੂੰ ਥੋੜਾ ਸਮਾਂ ਹੋਇਆ ਹੈ ਪ੍ਰੰਤੂ ਸਰਕਾਰ ਹਰੇਕ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਅਣਕਿਆਸੀ ਜ਼ਿਆਦਾ ਗਰਮੀ ਦੇ ਕਾਰਨ ਘਟੇ ਕਣਕ ਦੇ ਝਾੜ ਦਾ ਘੱਟੋ ਘੱਟ ਦਸ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਕੁਦਰਤੀ ਅੱਗ ਨਾਲ ਸੜੀਆਂ ਕਣਕਾਂ ਦੀ ਭਰਪਾਈ ਲਈ ਚਾਲੀ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਆਗੂਆਂ ਨੇ ਫ਼ਸਲੀ ਵਿਭਿੰਨਤਾ ਲਈ ਬਿਜਲੀ ਅਤੇ ਨਹਿਰੀ ਪਾਣੀ ਦੀ ਪੂਰਤੀ ਦੀ  ਮੰਗ ਕਰਦਿਆਂ ਕਿਹਾ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਨਰਮੇ ਸਮੇਤ ਹੋਰ ਫ਼ਸਲਾਂ ਦੀ ਬਿਜਾਈ ਲੇਟ ਹੋ ਰਹੀ ਹੈ ਕਿਸਾਨ ਆਗੂ ਦੇਵੀ ਰਾਮ ਰੰਘੜਿਆਲ , ਜਸਵੀਰ ਕੌਰ ਨੱਤ,ਰਾਮਫਲ ਚੱਕ ਅਲੀਸ਼ੇਰ , ਰੂਪ ਢਿੱਲੋਂ, ਮੇਜਰ ਦੁਲੋਵਾਲ , ਤੇ ਮਲਕੀਤ ਕਾਦੀਆਂ ਨੇ ਜ਼ਮੀਨ ਦੇ ਹੇਠਲੇ ਪਾਣੀ ਦੀ ਘਟ ਰਹੀ ਮਾਤਰਾ ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਤੇ ਬੀ ਬੀ ਐਮ ਬੀ ਵਿੱਚ ਪੰਜਾਬ ਨੂੰ ਨੁਮਾਇੰਦਗੀ ਨਾ ਦੇਣਾ ਧੋਖਾ ਕਰਾਰ ਦਿੱਤਾ ਮੀਟਿੰਗ ਵਿੱਚ ਕਿਸਾਨ ਮੋਰਚੇ ਦੇ ਸ਼ਹੀਦਾਂ ਲਈ ਯਾਦਗਾਰਾਂ ਬਣਾਉਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਤਰੁੰਤ ਮੁਆਵਜ਼ੇ ਦੀ ਮੰਗ ਕੀਤੀ ਇੱਕ ਵਿਸ਼ੇਸ਼ ਮਤੇ ਰਾਹੀਂ ਨਰਮਾ ਚੁਗਾਈ ਦੇ ਮਜ਼ਦੂਰਾਂ ਲਈ ਮੁਆਵਜ਼ਾ ਤਰੁੰਤ ਜਾਰੀ ਕਰਵਾਉਣ ਦੀ ਮੰਗ ਰੱਖੀ ਅੰਤ ਵਿੱਚ ਮੋਰਚੇ ਦੇ ਸੱਦੇ ਤੇ 9 ਮਈ ਨੂੰ ਸੰਯੁਕਤ ਮੋਰਚੇ ਵੱਲੋਂ ਜ਼ਿਲ੍ਹੇ ਦੇ ਤਿੰਨੇ ਹਲਕਾ ਵਿਧਾਇਕਾਂ ਨੂੰ ਰੋਸ ਮਾਰਚ ਕਰਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ਼ ਗਿਆ । ਬਟਾਲਾ ਨੇੜੇ ਸਕੂਲੀ ਬੱਚਿਆਂ ਦੀ ਬੱਸ ਦੇ ਹੋਏ  ਹਾਦਸੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀ ਹੋਏ ਬੱਚਿਆਂ ਦੇ ਜਲਦ ਤੰਦਰੁਸਤੀ ਦੀ ਕਾਮਨਾ ਕੀਤੀ । ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ ਬੁਰਜ਼ ਹਮੀਰਾ, ਹਰਮੀਤ ਬੋੜਾਵਾਲ, ਮਹਿੰਦਰ ਸਿੰਘ ਮਾਨਸਾ, ਅਮਨ ਸਿੰਗਲਾ , ਨਾਜ਼ਰ ਸਿੰਘ ਆਦਿ ਆਗੂਆਂ ਨੇ ਸੰਬੋਧਨ 

Post a Comment

0 Comments