‘ਮਾਂ ਦੀ ਮਮਤਾ ਅਤੇ ਮਾਰਗਦਰਸ਼ਕ’ ਵਿਸ਼ੇ *ਤੇ ਕਵਿਤਾ ਮੁਕਾਬਲੇ ਕਰਵਾਏ ਗਏ।


ਬੁਢਲਾਡਾ, (ਦਵਿੰਦਰ ਸਿੰਘ ਕੋਹਲੀ)^ਸਥਾਨਕ ਗੁਰੂ ਨਾਨਕ ਕਾਲਜ ਵਿਖੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਮਾਂ ਦਿਵਸ ਨੂੰ ਸਮਰਪਿਤ ‘ਮਾਂ ਦੀ ਮਮਤਾ ਅਤੇ ਮਾਰਗਦਰਸ਼ਕ’ ਵਿਸ਼ੇ *ਤੇ ਕਵਿਤਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕੰਪਿਊਟਰ ਵਿਭਾਗ ਦੇ ਕਰੀਬ 70 ਵਿਿਦਆਰਥੀਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਆਪਣੀਆਂ ਮਨੋਭਾਵਨਾਂ ਨੂੰ ਪ੍ਰਗਟ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਵਿਭਾਗ ਦੇ ਮੁਖੀ ਡਾH ਰੇਖਾ ਕਾਲੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪਿਆਰ ਦੀ ਗੱਲ ਕਰੀਏ ਤਾਂ ਜ਼ਿੰਦਗੀ ਵਿੱਚ ਸਭ ਤੋਂ ਵੱਧ ਪਿਆਰ ਸਾਨੂੰ ਮਾਂ ਤੋਂ ਮਿਲਦਾ ਹੈ। ਮਾਂ ਵੀ ਸਾਡੀ ਭਲਾਈ ਲਈ ਆਪਣੀ ਜਾਨ ਦਾਅ *ਤੇ ਲਗਾ ਦਿੰਦੀ ਹੈ। ਇਸ ਦੁਨੀਆਂ ਵਿੱਚ ਸਾਨੂੰ ਮਾਂ ਤੋਂ ਵੱਧ ਪਿਆਰ ਕੋਈ ਨਹੀਂ ਕਰ ਸਕਦਾ। ਮਾਂ ਦਾ ਪਿਆਰ ਨਿਰਸਵਾਰਥ ਹੁੰਦਾ ਹੈ। ਇਸ ਮੌਕੇ ਪ੍ਰੋH ਸ਼ਬੀਨਾ ਗਰਗ ਨੇ ਕਿਹਾ ਕਿ ਰੱਬ ਹਰ ਥਾਂ ਮੌਜੂਦ ਨਹੀਂ ਹੋ ਸਕਦਾ ਇਸ ਲਈ ਉਸ ਨੇ ਮਾਂ ਨੂੰ ਬਣਾਇਆ ਹੈ। ਮਾਂ ਹਰ ਬੱਚੇ ਲਈ ਪਹਿਲੀ ਅਧਿਆਪਕ ਹੁੰਦੀ ਹੈ ਅਤੇ ਉਹ ਸੱਚੇ ਪਿਆਰ ਅਤੇ ਦੇਖਭਾਲ ਦੀ ਪ੍ਰਤੀਕ ਹੁੰਦੀ ਹੈ। ਮਾਂ ਪ੍ਰਮਾਤਮਾ ਦੀ ਸੁੰਦਰ ਰਚਨਾ ਹੈ ਅਤੇ ਇਸ ਧਰਤੀ *ਤੇ ਮਾਂ ਦਾ ਕੋਈ ਬਦਲ ਨਹੀਂ ਹੈ। ਵਿਭਾਗ ਦੇ ਪੋ੍ਰH ਗੁਰਿੰਦਰ ਕੌਰ ਨੇ ਕਿਹਾ ਕਿ ਮਾਂ ਸ਼ਕਤੀ, ਤਾਕਤ ਦਿੰਦੀ ਹੈ ਅਤੇ ਬੱਚਿਆਂ ਨੂੰ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕਰਦੀ ਹੈ। ਇਹ ਸਿਰਫ ਮਾਂ ਹੀ ਹੈ, ਜੋ ਤੁਹਾਨੂੰ ਦੁਨੀਆ ਵਿੱਚ ਸਭ ਤੋਂ ਵੱਧ ਪਿਆਰ ਅਤੇ ਦੇਖਭਾਲ ਕਰਦੀ ਹੈ। ਇਹ ਉਹ ਹੈ ਜੋ ਤੁਹਾਨੂੰ ਬਿਨਾਂ ਸ਼ਰਤ ਪਿਆਰ ਕਰਦੀ ਹੈ ਬਦਲੇ ਵਿੱਚ ਕਿਸੇ ਵੀ ਚੀਜ਼ ਦੀ ਉਮੀਦ ਕੀਤੇ ਬਿਨਾਂ ਮਾਂ ਇੱਕ ਦਾਤਾ ਦੇ ਰੂਪ ਵਿੱਚ ਖੜਦੀ ਹੈ। ਉਸਦੀ ਸ਼ਰਧਾ ਬੱਚਿਆਂ ਪ੍ਰਤੀ ਬੇਮਿਸਾਲ ਹੈ ਕਿਉਂਕਿ ਮਾਂ ਦੇਵੀ ਹੈ। ਮੁਕਾਬਲੇ ਦੇ ਅੰਤ ਵਿੱਚ ਰਣਜੋਤ ਨੇ ਪਹਿਲਾ, ਖੁਸ਼ਪ੍ਰੀਤ ਨੇ ਦੂਜਾ ਅਤੇ ਗੁਰਪਿਆਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿਚ ਸਮੂਹ ਕੰਪਿਊਟਰ ਸਾਇੰਸ ਵਿਭਾਗ ਦੇ ਸਟਾਫ ਮੈਂਬਰ ਹਾਜ਼ਿਰ ਸਨ।

Post a Comment

0 Comments