ਉਸਾਰੀ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਾਗੂ ਕਰਕੇ ਸਹੂਲਤਾਂ ਦੇਵੇ ਪੰਜਾਬ ਸਰਕਾਰ - ਚੌਹਾਨ


ਬੈਠਣ ਲਈ ਜਗ੍ਹਾ ' ਲੇਬਰ ਸੈਂਡ ਅਤੇ ਪਾਣੀ ਦੇ ਪ੍ਰਬੰਧ ਲਈ ਡੀ ਸੀ ਨੂੰ ਸੌਂਪਿਆ ਮੰਗ ਪੱਤਰ

ਮਾਨਸਾ 5 ਮਈ ਗੁਰਜੰਟ ਸਿੰਘ ਬਾਜੇਵਾਲੀਆ/  ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਏਟਕ ਮਾਨਸਾ ) ਵੱਲੋਂ ਸੁਖਦੇਵ ਮਾਨਸਾ , ਬਲਵੰਤ ਭੈਣੀਬਾਘਾ ਦੀ ਅਗਵਾਈ ਹੇਠ ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਬੈਠਣ ਲਈ ਜਗ੍ਹਾ, ਲੇਬਰ ਸੈਂਡ ਅਤੇ ਪਾਣੀ ਸਮੇਤ ਮੰਗਾਂ ਨੂੰ ਲਾਗੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਸਮੇਂ ਵਫਦ ਦੀ ਅਗਵਾਈ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸਾਰੀ ਮਜ਼ਦੂਰਾਂ ਦੇ ਹੱਕ ਵਿੱਚ 1996 ਵਿੱਚ ਬਣੇ ਕਾਨੂੰਨ ਤਹਿਤ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਮਿਲਣ ਵਾਲੀਆਂ ਸਹੂਲਤਾਂ ਤੋਂ ਉਸਾਰੀ ਕਾਮੇ ਪੂਰੀ ਤਰ੍ਹਾਂ ਵਾਂਝੇ ਹਨ ਕਿਉਂਕਿ ਮਾਨਸਾ , ਬੁਢਲਾਡਾ , ਸਰਦੂਲਗੜ੍ਹ, ਭੀਖੀ, ਬਰੇਟਾ, ਬੋਹਾ , ਝੁਨੀਰ ਅਤੇ ਜੋਗਾ ਵਿਖੇ ਸੈਂਕੜੇ ਉਸਾਰੀ ਮਜ਼ਦੂਰ ਰੁਜ਼ਗਾਰ ਲਈ ਇਕੱਠੇ ਹੁੰਦੇ ਹਨ ਅਤੇ ਸਹੂਲਤਾਂ ਨਾ ਮਿਲਣ ਕਾਰਨ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਜਦੋਂ ਕਿ ਕੇਵਲ ਭੀਖੀ ਕਸਬੇ ਨੂੰ ਛੱਡ ਕੇ ਕਿਤੇ ਵੀ ਪੱਕੀ ਜਗਾ ਦਾ ਪ੍ਰਬੰਧ ਨਹੀਂ ਹੈ ਸਾਥੀ ਚੌਹਾਨ ਨੇ ਕਿਹਾ ਕਿ ਨਗਰ ਕੌਂਸਲ ਮਾਨਸਾ ਵੱਲੋਂ ਉਸਾਰੀ ਮਜ਼ਦੂਰਾਂ ਦੇ ਹੱਕ ਵਿੱਚ 2015 ਨੂੰ ਮਤਾ ਨੰਬਰ 61 ਤਹਿਤ ਪੱਕੀ ਜਗਾ ਦੀ ਨਿਸ਼ਾਨਦੇਹੀ ਲਈ ਕਮੇਟੀ ਬਣਾਈ ਗਈ ਸੀ ਜਿਸ ਨੂੰ ਅਜੇ ਤਕ ਮੁਕੰਮਲ ਰੂਪ ਵਿੱਚ ਪਾਸ ਨਹੀਂ ਕੀਤਾ ਗਿਆ ਮਜਬੂਰੀ ਵੱਸ ਸੈਂਕੜੇ ਉਸਾਰੀ ਕਾਮੇ ਰੇਲਵੇ ਫਾਟਕ ਦੇ ਕੋਲ ਰੁਜ਼ਗਾਰ ਲਈ ਇਕੱਠੇ ਹੁੰਦੇ ਹਨ ਜਿਨ੍ਹਾਂ ਨੂੰ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਤੰਗ ਕੀਤਾ ਜਾਂਦਾ ਹੈ ਇਸ ਸਮੇਂ ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਫੌਰੀ ਤੌਰ ਅਮਲ ਵਿੱਚ ਲਿਆ ਕੇ ਲਾਗੂ ਕੀਤਾ ਜਾਵੇ । ਵਫਦ ਦੌਰਾਨ ਬੀਰੂ ਸਿੰਘ ਨੰਗਲ ,ਕਾਕਾ ਸਿੰਘ , ਨੌਜਵਾਨ ਆਗੂ ਹਰਪ੍ਰੀਤ ਸਿੰਘ ਮਾਨਸਾ , ਲੋਕ ਪ੍ਰੀਤ ਸੋਨੂੰ ਅਤੇ ਅਜਾਇਬ ਸਿੰਘ ਆਦਿ ਆਗੂ ਸ਼ਾਮਲ ਸਨ ।

Post a Comment

0 Comments