ਸ਼੍ਰੋਮਣੀ ਭਗਤ ਧੰਨਾ ਜੀ ਦੇ ਅਵਤਾਰ ਦਿਹਾੜੇ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

 ਮਨੁੱਖ ਨੂੰ ਮਨੁੱਖਤਾ ਦਾ ਗਿਆਨ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ ਗੁਰਬਾਣੀ- ਬਾਬਾ ਰਾਜਵਰਿੰਦਰ ਸਿੰਘ ਟਿੱਬਾ


ਗੁਰਬਾਜ ਸਿੰਘ ਬੈਨੀਪਾਲ

ਅਮਰਗੜ੍ਹ 8 ਮਈ ਅੱਜ ਪਿੰਡ ਢਢੋਗਲ ਵਿਖੇ ਸ਼੍ਰਮੋਣੀ ਭਗਤ ਧੰਨਾ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਤੋਂ ਉਪਰੰਤ ਸੰਤ ਬਾਬਾ ਰਾਜਵਰਿੰਦਰ ਸਿੰਘ  (ਪੜਪੋਤਰੇ ਸੰਤ ਬਾਬਾ ਸਾਧੂ ਰਾਮ ਜੀ ਟਿੱਬੇ ਵਾਲੇ) ਟਿੱਬੇ ਵਾਲਿਆਂ ਨੇ ਰੱਖੇ ਧਾਰਮਿਕ ਸਮਾਗਮ ਦੌਰਾਨ ਕੀਰਤਨ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਇਲਾਹੀ ਬਾਣੀ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ,ਜਿਸ ਕਰਕੇ ਸਮੁੱਚੀ ਲੋਕਾਈ ਆਪਣਾ ਸਤਿਕਾਰ ਅਰਪਿਤ ਕਰਦੀ ਹੈ, ਉਨ੍ਹਾਂ ਕਿਹਾ ਕਿ ਨਿਤਨੇਮ, ਸਿਮਰਨ ਨਾਲ ਜਿੱਥੇ ਮਨੁੱਖੀ ਜਿੰਦਗੀ ਵਿੱਚ ਸਹਿਜ ਇਕਾਗਰਤਾ, ਸੰਤੋਖ ਤੇ ਆਤਮ- ਵਿਸ਼ਵਾਸ ਪੈਦਾ ਹੁੰਦਾ ਹੈ, ਉਥੇ ਹੀ ਗੂਰੂ ਘਰ ਦੀ ਸੇਵਾ ਨਾਲ ਮਨੁੱਖੀ ਜੀਵਨ ਵਿਚ ਨਿਮਰਤਾ, ਸ਼ਹਿਨਸ਼ੀਲਤਾ, ਹਮਦਰਦੀ ਅਤੇ ਸਾਦਗੀ ਪ੍ਰਗਟ ਹੁੰਦੀ ਹੈ,ਜੋ ਮਨੁਖੀ ਸਭਿਅਤਾ ਦੀ ਬੁਨਿਆਦ ਹੈ। ਗੁਰਬਾਣੀ ਕੋਈ ਮੰਤਰ ਨਹੀਂ, ਬਲਕਿ ਇਹ ਜੀਵ ਨੂੰ ਜੀਵਨ-ਜਾਚ ਸਿਖਾਉਂਦੀ ਹੈ, ਸਾਨੂੰ ਗੁਰਬਾਣੀ ਪੜਨੀ,ਸੁਨਣੀ ਚਾਹੀਦੀ ਹੈ ਅਤੇ ਉਸਨੂੰ ਵਿਚਾਰ ਕੇ ਆਪਣੇ ਜੀਵਨ ਤੇ ਲਾਗੂ ਕਰਨਾ ਚਾਹੀਦਾ ਹੈ।ਇਸ ਮੌਕੇਂ ਬਾਬਾ ਜਗਜੀਤ ਸਿੰਘ ਢਢੋਗਲ, ਬਾਬਾ ਭੋਲਾ ਸਿੰਘ, ਸਰਪੰਚ ਅਮਰਜੀਤ ਕੌਰ ਦੇ ਸਪੁੱਤਰ ਮਨਪ੍ਰੀਤ ਸਿੰਘ ਮਨੀ, ਖਜਾਨਚੀ ਰਵਿੰਦਰ ਕਾਲਾ ਭੱਟੀ, ਬਲਜਿੰਦਰ ਸਿੰਘ,ਰਾਜ ਸਿੰਘ ਨੰਬਰਦਾਰ, ਪ੍ਰਧਾਨ ਤਰਨਜੀਤ ਸਿੰਘ ਪੰਚ, ਗੁਰਦੇਵ ਸਿੰਘ, ਜਰਨੈਲ ਸਿੰਘ ਲਾਲੀ, ਗੁਰਤੇਜ ਸਿੰਘ, ਬਾਬਾ ਪੂਰਨ ਸਿੰਘ, ਸਤਵੰਤ ਸਿੰਘ,ਕਾਲਾ ਸਿੰਘ, ਕਰਨੈਲ ਸਿੰਘ,ਪੰਚ ਮਹਿੰਦਰ ਸਿੰਘ, ਮਨਪ੍ਰੀਤ ਬੰਟੀ, ਭਰਪੂਰ ਸਿੰਘ ਪੱਟੀ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਪ੍ਰਧਾਨ ਕਰਮਜੀਤ ਸਿੰਘ, ਰਾਜੂ ਬਾਬਾ, ਸਤਨਾਮ ਸਿੰਘ ਅਤੇ ਗੁਰਜੰਟ ਸਿੰਘ ਢਢੋਗਲ ਤੋਂ ਇਲਾਵਾ ਹੋਰ ਵੀ ਸੰਗਤਾਂ ਮੌਜੂਦ ਸਨ।

Post a Comment

0 Comments