ਫਰੀਡਮ ਫਾਈਟਰ ਜਥੇਬੰਦੀ ਜਿਲ੍ਹਾ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ।


ਮਾਨਸਾ 10 ਮਈ ਗੁਰਜੰਟ ਸਿੰਘ ਬਾਜੇਵਾਲੀਆ
/ਅੱਜ ਬਚਤ ਭਵਨ ਮਾਨਸਾ ਵਿਖੇ ਫਰੀਡਮ ਫਾਈਟਰ ਜਥੇਬੰਦੀ ਦੀ ਮੀਟਿੰਗ ਹੋਈ। ਜਿਸ ਵਿੱਚ ਜਿਲ੍ਹਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੇ ਮੀਟਿੰਗ ਦੀ ਅਗਵਾਈ ਕੀਤੀ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੋਂ ਬੇਨਤੀ ਕੀਤੀ ਕਿ ਫਰੀਡਮ ਫਾਈਟਰ ਵਾਰਸਾਂ ਨੂੰ ਬਿਜਲੀ ਰਿਆਇਤ ਦੀ 1 ਕਿਲੋਵਾਟ ਦੀ ਸ਼ਰਤ ਹਟਾ ਕੇ ਬਿਨਾ ਲੋਡ ਸਨਮਾਨ ਦੇ ਤੌਰ ਤੇ ਮਹੀਨਾਵਾਰ 300 ਯੂਨਿਟ ਦੀ ਰਿਆਇਤ ਦਿੱਤੀ ਜਾਵੇ। ਇਸ ਮੌਕੇ ਕਈ ਅਹਿਮ ਮੁੱਦਿਆ ਤੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਜਿਲ੍ਹਾ ਸਕੱਤਰ ਪਿਆਰਾ ਸਿੰਘ ਜੋਗਾ, ਬਲਾਕ ਪ੍ਰਧਾਨ ਰਘਵੀਰ ਸਿੰਘ ਜਟਾਣਾ, ਹਰਲਖਵਿੰਦਰ ਸਿੰਘ, ਖਜਾਨਚੀ ਜਸਵੀਰ ਸਿੰਘ, ਸਹਾਇਕ ਖਜਾਨਚੀ ਹਰਬੰਸ ਸਿੰਘ ਨਿਧੜਕ, ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਇਸ ਮੌਕੇ ਪ੍ਰੈਸ ਸਕੱਤਰ ਕਮਲਪ੍ਰੀਤ ਸਿੰਘ ਰੂਬੀ ਅਤੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਸੇਠੀ ਆਦਿ ਜਥੇਬੰਦੀ ਹਾਜ਼ਰ ਸੀ।

Post a Comment

0 Comments