ਖੇਤੀਬਾੜੀ ਪ੍ਰਸਾਰ ਸੇਵਾਵਾਂ ਵਾਸਤੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਰਦਾਰ ਕਾਹਨ ਸਿੰਘ ਪੰਨੂੰ ਸਾਬਕਾ ਖੇਤੀ ਸਕੱਤਰ ਵੱਲੋਂ ਯਾਦਵਿੰਦਰ ਸਿੰਘ ਦਾ ਸਨਮਾਨ


 ਸੁਲਤਾਨਪੁਰ ਲੋਧੀ 8 ਮਈ (ਪ੍ਰਨੀਤ ਕੌਰ , ਵਾਤਾਵਰਣ,ਮਿੱਟੀ ਅਤੇ  ਪਾਣੀ ਦੀ ਸੰਭਾਲ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਜੀ ਦੀ ਪ੍ਰੇਰਨਾ ਸਦਕਾ ਯੰਗ ਇਨੋਵੇਟਿਵ ਫਾਰਮਰ ਵਟਸਐਪ ਸਮੂਹ ਦੀ  8ਵੀਂ ਵਰ੍ਹੇਗੰਢ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਗਈ । ਇਸ ਸਮਾਰੋਹ ਵਿਚ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਕਾਰ ਸੇਵਾ ਖਡੂਰ ਸਾਹਿਬ ਤੋਂ ਬਾਬਾ ਗੁਰਪ੍ਰੀਤ ਸਿੰਘ ਜੀ ਅਤੇ ਸਰਦਾਰ ਕਾਹਨ ਸਿੰਘ ਪੰਨੂੰ ਸਾਬਕਾ ਖੇਤੀ ਸਕੱਤਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ  ਉਨ੍ਹਾਂ ਨੇ ਯਾਦਵਿੰਦਰ ਸਿੰਘ ਬਲਾਕ ਤਕਨਾਲੋਜੀ ਮੈਨੇਜਰ ਸੁਲਤਾਨਪੁਰ ਲੋਧੀ ਨੂੰ ਖੇਤੀਬਾੜੀ ਵਿੱਚ ਪ੍ਰਸਾਰ ਸੇਵਾਵਾਂ ਬਦਲੇ ਸਨਮਾਨਿਤ  ਕੀਤਾ ।ਸਰਦਾਰ ਕਾਹਨ ਸਿੰਘ ਪੰਨੂੰ ਸਾਬਕਾ ਖੇਤਰੀ ਸਕੱਤਰ ਪੰਜਾਬ ਸਰਕਾਰ ਨੇ ਕਿਹਾ ਕਿ ਯਾਦਵਿੰਦਰ ਸਿੰਘ ਵੱਲੋਂ ਚਾਹੇ ਹੀ ਝੋਨੇ ਦੀ ਸਿੱਧੀ ਬਿਜਾਈ ਹੋਵੇ ਜਾਂ ਹੈਪੀ ਸੀਡਰ ਤਕਨੀਕ ਨੂੰ ਪ੍ਰਫੁੱਲਤ ਕਰਨ ਦੀ ਗੱਲ ਹੋਵੇ ਉਹ ਹਮੇਸ਼ਾਂ ਮੋਹਰੀ ਬਣ ਕੇ ਕਿਸਾਨਾਂ ਵਿਚ ਵਿਚਰਦਾ ਹੈ । ਕਰੋਨਾ ਕਾਲ ਦੇ ਸਮੇਂ ਵਿੱਚ ਵੀ ਉਸ ਨੇ ਅਗਾਂਹ ਵਧ ਚੜ੍ਹ ਕੇ ਸੋਸ਼ਲ ਮੀਡੀਏ ਦੀ ਵਰਤੋਂ ਕਰਦੇ ਹੋਏ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ ।ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸਾਨ ਹਿਤੈਸ਼ੀ ਬਣ ਕੇ ਹਮੇਸ਼ਾ ਹੀ ਚੰਗੀਆਂ ਤਕਨੀਕਾਂ ,ਫ਼ਸਲਾਂ ਦੀਆਂ ਨਵੀਂਆਂ ਕਿਸਮਾਂ ਅਤੇ ਕਿਸਾਨਾਂ ਨੂੰ ਕਣਕ ਝੋਨੇ ਦੀ ਫਸਲੀ ਚੱਕਰ ਵਿੱਚੋਂ ਕੱਢਣ ਲਈ  ਜਾਗਰੂਕ ਕਰਨਾ ਚਾਹੀਦਾ ਹੈ ।ਇਸ ਮੌਕੇ ਤੇ ਯਾਦਵਿੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸੰਤ ਬਲਬੀਰ ਸਿੰਘ ਜੀ ਸੀਚੇਵਾਲ ,ਬਾਬਾ ਗੁਰਪ੍ਰੀਤ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਅਤੇ ਸਾਬਕਾ ਖੇਤੀ ਸਕੱਤਰ ਸਰਦਾਰ ਕਾਹਨ ਸਿੰਘ ਪੰਨੂ  ਜੀ ਦਾ ਵਿਸ਼ੇਸ਼ ਧੰਨਵਾਦ ਕਿਹਾ ਕਿ ਉਹ ਆਪਣੇ ਰੋਲ ਮਾਡਲ ਸਰਦਾਰ ਕਾਹਨ ਸਿੰਘ ਪੰਨੂ ਜੀ ਦੀ ਬਹੁਤ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਪਿੱਠ ਥਾਪੜੀ ਹੈ ।ਉਨ੍ਹਾਂ ਨੇ  ਡਾਇਰੈਕਟਰ ਐਗਰੀਕਲਚਰ ਪੰਜਾਬ ਡਾ ਗੁਰਵਿੰਦਰ ਸਿੰਘ ਖ਼ਾਲਸਾ ਜੀ ਦਾ ਬਹੁਤ ਧੰਨਵਾਦ ਕੀਤਾ ਜੋ ਸਮੇਂ ਸਮੇਂ ਤੇ ਯੋਗ ਅਗਵਾਈ ਕਰਦੇ ਹਨ ਅਤੇ ਸੇਧ ਦਿੰਦੇ ਹਨ । ਯਾਦਵਿੰਦਰ ਸਿੰਘ ਨੇ ਸਮੂਹ ਮੈਂਬਰ ਯੰਗ ਇਨੋਵੇਟਿਵ ਫਾਰਮਰ ਗਰੁੱਪ ਅਤੇ ਡਾ ਅਮਰੀਕ ਸਿੰਘ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਸਿੱਧੀ ਬਿਜਾਈ ਨੂੰ ਹੋਰ ਜ਼ਿਆਦਾ ਪ੍ਰਫੁੱਲਤ ਕਰਨ ਲਈ ਹੋਰ ਜ਼ਿਆਦਾ ਮਿਹਨਤ ਕਰਨਗੇ ।ਸਿੱਧੀ ਬਿਜਾਈ ਕਰਕੇ ਵਾਤਾਵਰਨ ਮਿੱਟੀ ਅਤੇ ਪਾਣੀ ਨੂੰ ਬਚਾਉਣਾ ਹੈ ।ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ  ਮਿੱਟੀ ਦੀ ਸਿਹਤ ਬਣਾਉਣ ਵਾਸਤੇ ਸਾਨੂੰ ਫਸਲਾਂ ਦੀ ਰਹਿੰਦ ਖੂੰਹਦ ਜਿਵੇਂ ਕਿ ਪਰਾਲੀ ਨਾੜ ਅਤੇ ਮੱਕੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਦਬਾਉਣਾ ਚਾਹੀਦਾ ਹੈ ਅਤੇ ਇਸ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਅੱਗ ਲਗਾਉਣ ਦੇ ਨਾਲ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ ਅਤੇ ਉਸ ਦੀ ਉਪਜਾਊ ਸ਼ਕਤੀ ਘਟਦੀ ਹੈ ।ਉਨ੍ਹਾਂ ਦੱਸਿਆ ਕਿ ਪਾਣੀ ਨੂੰ ਬਚਾਉਣ ਲਈ ਸਾਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਸਾਡੇ ਕੋਲ ਧਰਤੀ ਹੇਠਾਂ ਸਿਰਫ 15 ਸਾਲਾਂ ਦਾ ਹੀ ਪਾਣੀ ਬਚਿਆ ਹੈ ।ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਰੀਚਾਰਜ ਸਿਸਟਮ ਲਗਾਉਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਬਾਰਸ਼ਾਂ ਦੌਰਾਨ ਜੋ ਸਰਕਾਰੀ ਅਦਾਰੇ ਅਠੱਤੀ ਬਿਲਡਿੰਗਾਂ ਹਨ ਉਨ੍ਹਾਂ ਦਾ ਸਾਫ ਪਾਣੀ ਧਰਤੀ ਹੇਠਾਂ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਉੱਚਾ ਆ ਸਕੇ ।

Post a Comment

0 Comments