ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਹੱਕ ਕੇਜਰੀਵਾਲ ਕੋਲ ਗਹਿਣੇ ਰੱਖਣਾ ਆਦਿ ਦੇ ਖਿਲਾਫ ਡੀ ਸੀ ਬਰਨਾਲਾ ਰਾਹੀਂ ਗਵਰਨਰ ਪੰਜਾਬ ਨੂੰ ਮੰਗ ਪੱਤਰ ਸੌਪਿਆ ਗਿਆ

ਪੰਜਾਬ ਦੇ ਲੋਕਾਂ ਵਲੋਂ *ਆਪ *ਨੂੰ ਇੱਕ ਮੌਕਾ ਦੇਣਾ ਕਿੰਨਾ ਮੰਦਭਾਗਾ ਸਾਬਿਤ ਹੋ ਰਿਹਾ


ਬਰਨਾਲਾ,9,ਮਈ /ਕਰਨਪ੍ਰੀਤ ਧੰਦਰਾਲ
- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ 50  ਦਿਨ ਦੀਆਂ ਲੋਕ ਵਿਰੋਧੀ ਕਾਰਗੁਜਾਰੀਆਂ ਪੰਜਾਬ ਦੇ ਹਰੇਕ ਸ਼ਹਿਰ ਪਿੰਡ ਤੱਕ ਪਹੁੰਚ ਚੁੱਕੀਆਂ ਹਨ ਕਿ ਪੰਜਾਬ ਦੇ ਲੋਕਾਂ ਵਲੋਂ *ਆਪ *ਨੂੰ ਇੱਕ ਮੌਕਾ ਦੇਣਾ ਕਿੰਨਾ ਮੰਦਭਾਗਾ ਸਾਬਿਤ ਹੋ ਰਿਹਾ ਹੈ ਰਾਜ ਸਭਾ ਮੇਮ੍ਬਰਾਂ ਦੀ ਤਾਇਨਾਤੀ , ਭਾਖੜਾ ਡੈਮ ਤੋਂ ਪੰਜਾਬ ਡਾ ਹੱਕ ਖਤਮ ਕਰਨ ,ਦਿੱਲੀ ਦੇ ਹਾਕਮ ਪੰਜਾਬ ਦੇ ਪਾਣੀਆਂ ਤੇ ਅੱਖ ਰੱਖੀ ਬੈਠੇ ਹਨ ,ਪੰਜਾਬ ਦੀ ਬਹਾਦੁਰ ਪੁਲਿਸ  ਤੇ ਦਿੱਲੀ ਦੀ ਪੁਲਿਸ ਵਲੋਂ ਪਰਚਾ ਦਰਜ ਕਰਨਾ ਸਮੇਤ ਸੈਂਕੜੇ ਉਦਹਾਰਣਾਂ ਹਨ  ਪੰਜਾਬ ਦੇ ਪੜ੍ਹੇ ਲਿਖੇ ਅਧਿਆਪਕਾਂ ਤੇ ਡਾਂਗਾਂ ਵਰਾਈਆਂ ਜਾ ਰਹੀਆਂ ਹਨ  ਪਰੰਤੂ ਪੰਜਾਬ ਡਾ ਮੁੱਖਮੰਤਰੀ ਤੇ ਸਾਰੀ ਕੈਬਨਿਟ ਗੂੰਗੀ ਬੋਲੀ ਹੋਈ ਤਮਾਸ਼ਾ ਦੇਖ ਰਹੀ ਹੈ ! ! ਇਹਨਾਂ ਸ਼ਬਦਾਂ ਡਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਕੰਤਾ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੰਧਨ ਕਰਦਿਆਂ ਕੀਤਾ !  ਜਿਲ੍ਹਾ ਬਰਨਾਲਾ ਦੀ ਸੀਨੀਅਰ ਲੀਡਰਸ਼ਿੱਪ ਅਤੇ ਪਾਰਟੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਨਕਾਮੀਆਂ ਜਿਵੇਂ ਬਿਜਲੀ ਦੀ ਸਮੱਸਿਆ, ਕਿਸਾਨਾਂ ਲਈ 500 ਰੁਪਏ ਪਰ ਕੁਵਿੰਟਲ ਕਣਕ ਤੇ ਮੁਆਵਜ਼ਾ, ਪੰਜਾਬ ਵਿੱਚ ਅਮਨ ਕਾਨੂੰਨ ਬਹਾਲ ਕਰਨ, ਦਿੱਲੀ ਸਰਕਾਰ ਨਾਲ ਕੀਤਾ ਲਿਖਤੀ ਸਮਝੌਤਾ ਰੱਦ ਕਾਰਨ ਜਿਸ ਦੇ ਰਾਹੀਂ ਪੰਜਾਬ ਦੇ ਹੱਕ ਕੇਜਰੀਵਾਲ ਕੋਲ ਗਹਿਣੇ ਰੱਖਣਾ ਆਦਿ ਦੇ ਖਿਲਾਫ ਡੀ ਸੀ ਬਰਨਾਲਾ ਰਾਹੀਂ ਗਵਰਨਰ ਪੰਜਾਬ ਨੂੰ ਮੰਗ ਪੱਤਰ ਸੌਪਿਆ ਗਿਆ!  ਇਸ ਮੌਕੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ,ਜਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ,ਦਵਿੰਦਰ ਸਿੰਘ ਬੀਹਲਾ ,ਹਲਕਾ ਇੰਚਾਰਜ ਭਦੌੜ ਸਤਨਾਮ ਸਿੰਘ ਰਾਹੀਂ,ਅਜੀਤ ਸਿੰਘ ਕੁਤਬ , ਐਮ ਸੀ ਯਾਦਵਿੰਦਰ ਸਿੰਘ ,ਬੀ ਸੀ ਵਿੰਗ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਗਖੀ,ਬੇਅੰਤ ਸਿੰਘ ਬਾਠ,ਰਣਧੀਰ ਸਿੰਘ ਧੀਰਾ ,ਟਿੰਕੂ ਭੱਠਲ ,ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਆਗੂ ਵਰਕਰ ਹਾਜਿਰ ਸਨ !

Post a Comment

0 Comments