ਸਤਿ ਨਿਮਰਤਾ ਤੇ ਤਿਆਗ ਦੇ ਪੁੰਜ ਸਨ ਬ੍ਰਹਮ ਗਿਆਨੀ ਸੰਤ ਬਾਬਾ ਹਰੀ ਦਾਸ ਜੀ।

 


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਬ੍ਰਹਮ‌ ਗਿਆਨੀ ਸੰਤ ਬਾਬਾ ਹਰੀ ਦਾਸ ਜੀ ਦਾ ਜਨਮ‌ ਉਨ੍ਹਾਂ ਦੇ ਦੱਸਣ ਅਨੁਸਾਰ 'ਚਾਰ ਚੱਕ ਗਰਮੁਲਾ' ਵਿਖੇ ਸੰਨ 1916 ਈ. ਨੂੰ ਹੋਇਆ।ਇਸ ਉਪਰੰਤ ਪਿੰਡ ਖਰਕ ਵਿਖੇ ਆ ਗਏ, ਇੱਥੇ ਬਾਬਾ ਈਸ਼ਰ ਦਾਸ ਜੀ ਦੀ ਸ਼ਰਨ ਵਿੱਚ ਰਹਿ ਕੇ ਸੰਤ ਬਾਬਾ ਈਸ਼ਰ ਦਾਸ ਜੀ ਦੇ ਸ਼ਿਸ਼ ਬਣ ਗਏ।ਇਸ ਉਪਰੰਤ ਸੰਤ ਬਾਬਾ ਹਰੀ ਦਾਸ ਜੀ ਨੰਗਲ ਜ਼ਿਲ੍ਹਾ ਹੁਸ਼ਿਆਰਪੁਰ ਆ ਬਿਰਾਜੇ। ਦੇਸ਼ ਬਟਵਾਰੇ ਦੇ ਸਮੇਂ ਸੰਨ 1947 ਈ. ਨੂੰ ਇੱਥੇ ਵਾਪਸ ਆਪਣੇ ਗੁਰੂ ਸੰਤ ਬਾਬਾ ਈਸ਼ਰ ਦਾਸ ਨੂੰ ਲਿਆਉਣ ਵਾਸਤੇ ਵਾਪਸ ਖਰਕ ਪਹੁੰਚ ਗਏ, ਪਰ ਉਥੇ ਸੰਤ ਬਾਬਾ ਈਸ਼ਰ ਦਾਸ ਜੀ ਨਾਲ ਮੇਲ ਨਾ ਹੋਇਆ। ਉਪਰੰਤ ਮਾਝੇ ਮਾਲਵੇ ਦੀ ਧਰਤੀ ਤੋਂ ਗੁਜਰਦੇ ਹੋਏ ਜਦ ਕੁਰੂਕਸ਼ੇਤਰ ਪਹੁੰਚੇ, ਇੱਥੇ ਦਮੇ ਦੀ ਬਿਮਾਰੀ ਲੱਗ ਗਈ, ਇੱਥੇ ਸੰਤ ਬਾਬਾ ਹਰੀ ਦਾਸ ਜੀ ਰਿਸ਼ੀਕੇਸ਼ (ਹਰਿਦੁਆਰ) ਚਲੇ ਗਏ,ਸੰਨ 1965 ਈ. ਨੂੰ ਪਿੰਡ ਮਲਿਕਪੁਰ ਬੇਹ ਆ ਗਏ, ਥੋੜਾ ਸਮਾਂ ਰਹਿ ਕੇ ਇਥੋਂ ਚਲੇ ਗਏ, ਉਪਰੰਤ ਪਿੰਡ ਲਹਿਲੂ ਵਾਲਾ ਅਤੇ ਪਿੰਡ ਹੋਡਲਾ ਜ਼ਿਲ੍ਹਾ ਬਠਿੰਡਾ ਮਾਨਸਾ ਵਿਖੇ ਰਹੇ।ਸੰਨ 1972 ਈ. ਨੂੰ ਮੁੜ ਮਲਿਕਪੁਰ ਬੇਹ ਆ ਗਏ, ਨੰਗਲ ਅਤੇ ਅਸੰਧ ਤੋਂ ਸੰਤ ਬਾਬਾ ਹਰੀ ਦਾਸ ਜੀ ਦੇ ਦਰਸ਼ਨ ਕਰਨ ਲਈ ਲੋਕ ਆਉਂਦੇ ਰਹੇ, ਇੱਥੇ 17 ਸਾਲ ਇਸ ਪਵਿੱਤਰ ਧਰਤੀ ਤੇ ਬੱਬਰ ਜੀ ਦੀ ਬਿਮਾਰੀ ਦੀ ਹਾਲਤ ਵਿਚ ਵੀ 'ਬੋਲਹੁ ਜਸੁ ਜਿਹਬਾ ਦਿਨੁ ਰਾਤਿਐ ਸੁਖਮਨੀ‌ ਸਾਹਿਬ ਅੰਕ ੨੮੬(286) ਦੇ ਆਧਾਰ ਤੇ ਪਰਮੇਸ਼ਰ ਨਾਲ ਜੁੜੇ ਰਹੇ।ਅੰਤ 10 ਜਨਵਰੀ 1988 ਈ. ਨੂੰ 12 ਵੱਜ ਕੇ 40 ਮਿੰਟਾਂ ਤੇ ਬਾਬਾ ਜੀ ਵਾਹਿਗੁਰੂ ਵਿੱਚ ਲੀਨ ਹੋ ਗਏ, ਭਾਵ ਸਰੀਰਕ ਵਿਛੋੜਾ ਦੇ ਗਏ। ਸੰਤ ਬਾਬਾ ਹਰੀ ਦਾਸ ਜੀ ਨੇ 71 ਸਾਲ ਸਰੀਰਕ ਤੌਰ ਤੇ ਸੰਸਾਰ ਦੀ ਯਾਤਰਾ ਕੀਤੀ।

Post a Comment

0 Comments