ਥੈਲੇਸੀਮੀਆਂ ਕਾਰਨ ਸਰੀਰਕ ਵਾਧੇ ਅਤੇ ਵਿਕਾਸ ’ਚ ਹੁੰਦੀ ਹੈ ਦੇਰੀ: ਮੱਤ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)  ਲੋਕਾਂ ਨੂੰ ਸਿਹਤਮੰਦ ਜੀਵਨ
ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ, ਬੁਢਲਾਡਾ  ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ   ਦੇ ਹੁਕਮਾਂ ਅਨੁਸਾਰ, ਮਾਣਯੋਗ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ. ਦੀ ਅਗਵਾਈ ਵਿੱਚ  ਸਮੇ-ਸਮੇਂ ਤੇ  ਐਕਸਟੈਸ਼ਨ ਲੈਕਚਰ ਕਰਵਾਏ ਜਾਂਦੇ ਹਨ ਅਤੇ ਲੋੜ ਅਨੁਸਾਰ ਘਰੋ-ਘਰੀ,ਸਕੂਲਾਂ ਅਤੇ ਸੱਥਾਂ ਵਿੱਚ ਨੁੱਕੜ ਮੀਟਿੰਗ ਰਾਹੀ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਦਾ ਹੈ। ਇਸੇ ਲੜੀ ਵਿੱਚ ਹਰਬੰਸ ਮੱਤੀ ਬੀ.ਈ.ਈ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਵੱਲੋ ਐਸ.ਡੀ.ਐਚ.ਬੁਢਲਾਡਾ ਵਿਖੇ ਥੈਲੇਸੀਮੀਆਂ ਬਾਰੇ ਜਾਗਰੂਕ    ਕੀਤਾ। ਹਰਬੰਸ ਮੱਤੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਥੈਲੇਸੀਮੀਆਂ ਇਕ ਜਿਣਸੀ ਰੋਗ ਹੈ। ਇਸ ਬੀਮਾਰੀ ਕਾਰਨ ਖੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨਾਲ ਸਰੀਰਕ ਵਾਧੇ ਅਤੇ ਵਿਕਾਸ ਵਿਚ ਦੇਰੀ ਹੁੰਦੀ ਹੈ। ਪਿਸ਼ਾਬ ਦਾ ਰੰਗ ਗਾੜ੍ਹਾ ਹੁੰਦਾ ਹੈ। ਵਿਅਕਤੀ ਨੂੰ ਸਰੀਰ ਵਿਚ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਚਮੜੀ  ਰੰਗ ਪੀਲਾ ਹੋ ਜਾਂਦਾ ਹੈ। ਥੈਲਸੀਮੀਆਂ ਦੇ ਇਲਾਜ ਵਿਚ ਮਰੀਜ਼ ਨੂੰ ਹਰ 15 ਤੋਂ 20 ਦਿਨਾਂ ਬਾਅਦ ਸਾਰੀ ਉਮਰ ਖੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਦੀ ਜਾਂਚ ਲਈ ਐਚ. ਪੀ. ਐੱਲ਼. ਸੀ. ਮਸ਼ੀਨ ਰਾਹੀਂ ਖੂਨ ਦਾ ਟੈਸਟ ਸੂਬੇ ਦੇ 3 ਸਰਕਾਰੀ ਮੈਡੀਕਲ ਕਾਲਜਾਂ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਨਾਲ ਏਮਜ਼ ਬਠਿੰਡਾ ਅਤੇ ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਰਪੁਰ ਵਿਚ ਕੀਤਾ ਜਾਂਦਾ ਹੈ। ਇਸ ਮੌਕੇ ਉਨਾ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਥੈਲੇਸੀਨੀਆ ਦਾ ਟੈਸਟ ਗਰਭਵਤੀ ਔਰਤਾਂ, ਖਾਸ ਤੌਰ ਤੇ ਪਹਿਲ ਤਿਮਾਹੀ ਵਿਚ ,ਵਿਆਹਯੋਗ ਅਤੇ ਵਿਆਹੇ ਜੋੜੇ ਅਤੇ ਅਨੀਮੀਆ ਦਾ ਇਲਾਜ ਕਰਨ ਦੇ ਬਾਵਜੂਦ ਖੂਨ ਦੀ ਮਾਤਰਾ ਨਾ ਵਧਦੀ ਹੋਵੇ, ਨੂੰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਥੈਲੇਸੀਮੀਆਂ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਲੋਂ ਮੁਫ਼ਤ ਖੂਨ ਮੁਹੱਈਆਂ ਕਰਵਾਇਆ ਜਾਂਦਾ ਹੈ। ਆਂਗਣਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਆ ਪ੍ਰਾਪਤ ਸਕੂਲਾਂ ਵਿਚ ਪੜ੍ਹਦੇ 18 ਸਾਲ ਤਕ ਦੇ ਬੱਚਿਆਂ ਵਿਚ ਅਨੀਮੀਆਂ ਜਾਂਚ ਲਈ ਖੂਨ ਦੇ ਸਲਾਨਾ ਟੈਸਟ ਅਤੇ ਇਲਾਜ ਮੁਫ਼ਤ ਕੀਤੇ ਜਾਂਦਾ ਹੈ।

Post a Comment

0 Comments