ਕੈਲੀਗ੍ਰਾਫ਼ਰ ਕੰਵਰਦੀਪ ਦੀਆਂ ਲਿਖਤਾਂ ਦੀ ਖੂਬ ਹੋਈ ਪ੍ਰਸੰਸਾ


  ਸੁਲਤਾਨਪੁਰ ਲੋਧੀ 11 ਮਈ (ਪ੍ਰਨੀਤ ਕੌਰ ) 

ਸਤਾਈਆਂ ਦੇ ਜੋੜ ਮੇਲੇ ਤੇ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਅੰਤਰਰਾਸ਼ਟਰੀ ਪੱਧਰ ਦੇ ਕੈਲੀਗ੍ਰਾਫ਼ਰ ਕੰਵਰਦੀਪ ਸਿੰਘ ਨੇ ਆਪਣੀਆਂ ਲਿਖਤਾਂ ਦੀ ਵਿਸ਼ਾਲ ਪ੍ਰਦਰਸ਼ਨੀ ਲਗਾਈ। ਇਸ ਪ੍ਰਦਰਸ਼ਨੀ ਨੂੰ ਵੇਖਣ ਅਤੇ ਜਾਂਚਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਅਤੇ ਲੋਕਾਂ ਨੇ ਭਰਵਾਂ ਹੁੰਗਾਰਾ ਭਰਿਆ। ਬੁੱਧੀਜੀਵੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਅੱਖਰਕਾਰ ਕੰਵਰਦੀਪ ਸਿੰਘ ਦੀਆਂ ਲਿਖਤਾਂ ਦੀ ਖੂਬ ਸਰਾਹਨਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਵਲੋਂ ਪ੍ਰਦਰਸ਼ਨੀ ਵਿੱਚ ਪਹੁੰਚ ਕੇ ਕੰਵਰਦੀਪ ਸਿੰਘ  ਦਾ ਵਿਸ਼ੇਸ਼ ਸਨਮਾਨ ਕਰਦਿਆਂ ਅਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਕੰਵਰਦੀਪ ਸਿੰਘ ਅੰਦਰ ਛੁਪੀ ਹੋਈ ਅਨੋਖੀ ਪ੍ਰਤਿਭਾ ਨੇ ਉਨ੍ਹਾਂ ਨੂੰ ਵਿਲੱਖਣ ਸ਼ਖ਼ਸੀਅਤ ਦਾ ਮਾਣ  ਦਿੱਤਾ ਜਿਸ ਨਾਲ ਉਨ੍ਹਾਂ ਦੀਆਂ ਲਿਖਤਾਂ ਲੋਕਾਂ ਦੇ ਮਨਾਂ ਅੰਦਰ ਘਰ ਕਰ ਚੁੱਕੀਆਂ ਹਨ। ਇਸ ਮੌਕੇ ਕੰਵਰਦੀਪ ਸਿੰਘ ਵੱਲੋਂ ਤਿਆਰ ਕੀਤੀ ਸੁੰਦਰ ਗੁਰਬਾਣੀ ਦੀ ਲਿਖਤ ਬਾਬਾ ਹਰਜੀਤ ਸਿੰਘ ਨੂੰ ਭੇਂਟ ਕੀਤੀ ਅਤੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਅਪਿੰਦਰ ਸਿੰਘ ਨੇ ਦੱਸਿਆ ਕਿ ਕੰਵਰਦੀਪ ਸਿੰਘ ਵੱਲੋਂ ਇਨ੍ਹਾਂ ਲਿਖਤਾਂ ਵਾਸਤੇ ਬੜੀ ਮਿਹਨਤ ਕੀਤੀ ਜਾ ਰਹੀ ਹੈ  ਅਤੇ ਅਨੇਕਾਂ ਪ੍ਰਕਾਰ ਦੀ ਸਿਆਹੀ ਵਰਤ ਕੇ ਇਨ੍ਹਾਂ ਲਿਖਤਾਂ ਨੂੰ ਵਿਲੱਖਣ ਰੂਪ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਅਤੇ ਬੱਚਿਆਂ ਅੰਦਰ  ਨਵੀਂ ਚੇਤਨਾ ਪੈਦਾ ਹੁੰਦੀ ਹੈ ਅਤੇ ਉਹ ਵੀ ਕੰਵਰਦੀਪ ਸਿੰਘ ਵਾਂਗ ਆਪਣੀ ਸੁੰਦਰ ਲਿਖਾਈ ਵੱਲ ਉਚੇਚਾ ਧਿਆਨ ਦੇਣ ਵੱਲ ਪ੍ਰੇਰਿਤ  ਹੋ ਰਹੇ ਹਨ। ਇਸ ਮੌਕੇ ਸੁਰਿੰਦਰਜੀਤ ਸਿੰਘ ਪੁਰਾਣਾ ਠੱਟਾ,ਭਾਈ ਸਤਿੰਦਰਪਾਲ ਸਿੰਘ, ਪਰਮਿੰਦਰ ਸਿੰਘ ਟਿੱਬਾ, ਅਪਿੰਦਰ ਸਿੰਘ ਪੁਰਾਣਾ ਠੱਟਾ, ਨਿਰਮਲ ਸਿੰਘ, ਹਰਜੀਤ ਸਿੰਘ ਆਦਿ ਪਤਵੰਤੇ ਸੱਜਣ ਵੀ ਹਾਜ਼ਰ ਸਨ।

Post a Comment

0 Comments