ਦੀਦਾਰ ਸਿੰਘ ਦੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਨੰਬਰਦਾਰ ਯੂਨੀਅਨ ਖਿਲਾਫਨਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ)
ਪੰਜਾਬ ਨੰਬਰਦਾਰ ਰਜਿ: 643 ਦੀ ਮੀਟਿੰਗ ਮਾਨਸਾ ਖੁਰਦ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਸਮੂਹ ਜਿਲ੍ਹੇ ਦੇ ਨੰਬਰਦਾਰਾਂ ਨੇ ਭਾਗ ਲਿਆ, ਜਿਸ ਵਿੱਚ ਨੰਬਰਦਾਰ ਦੀਦਾਰ ਸਿੰਘ ਪਟਵਾਰੀ ਰਿਸ਼ਵਤ ਲੈਂਦੇ ਰੰਗੀ ਹੱਥੀ ਫੜਿਆ ਗਿਆ ਸੀ, ਉਸਦਾ ਨੰਬਰਦਾਰ ਯੂਨੀਅਨ ਵਿਰੋਧ ਕਰਦੀ ਹੈ, ਕਿਉਂਕਿ ਜੋ ਰਿਸ਼ਵਤ ਲੈ ਰਿਹਾ ਹੈ ਉਹ ਨੰਬਰਦਾਰ ਹੀ ਨਹੀਂ ਹੋ ਸਕਦਾ। ਉਸ ਦੇ ਉਪਰ ਬਣਦੀ ਕਾਰਵਾਈ ਕਰਨੀ ਜਰੂਰੀ ਹੈ। ਜੇਕਰ ਉਹ ਨੰਬਰਦਾਰ ਹੈ ਤਾਂ ਉਸ ਨੂੰ ਡਿਸਮਿਸ ਕੀਤਾ ਜਾਵੇ। ਅਜਿਹਾ ਕਰਨ ਤੇ ਸਰਕਾਰ ਦਾ ਅਸੀਂ ਸਰਕਾਰ ਦਾ ਸਹਿਯੋਗ ਦੇਵਾਂਗੇ।

ਦੂਸਰੀ ਗੱਲ ਜੋ ਪਟਵਾਰੀ ਹੜਤਾਲ ਤੇ ਚਲੇ ਗਏ ਹਨ ੳਹਨਾਂ ਨੂੰ ਸਾਡੀ ਬੇਨਤੀ ਹੈ ਕਿ ਨੰਬਰਦਾਰ ਯੂਨੀਅਨ ਪਹਿਲਾਂ ਵੀ ਪਟਵਾਰੀਆਂ ਦਾ ਸਾਥ ਦਿੰਦੀ ਸੀ ਹੁਣ ਵੀ ਦੇ ਰਹੀ ਹੈ ਪਰ ਰਿਸ਼ਵਤ ਦੇ ਬਿਲਕੁਲ ਖਿਲਾਫ ਹੈ। ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਸਮੂਹ ਨੰਬਰਦਾਰਾਂ ਦੀਆਂ ਮੰਗਾਂ ਹੇਠ ਲਿਖੀਆਂ ਹਨ, ਜਿਵੇਂ ਕਿ ਨੰਬਰਦਾਰ ਦੇ ਪੁੱਤਰ ਨੂੰ ਨੰਬਰਦਾਰ ਬਣਾਇਆ ਜਾਵੇ, ਬੱਸ ਕਿਰਾਇਆ ਮੁਆਫ ਕੀਤਾ ਜਾਵੇ, ਮੈਡੀਕਲ ਸਹੂਲਤ ਦਿੱਤੀ ਜਾਵੇ, ਜਿੰਨ੍ਹਾਂ ਤਹਿਸੀਲਾਂ ਵਿੱਚ ਨੰਬਰਦਾਰ ਭਵਨ ਅਜੇ ਨਹੀਂ ਬਣੇ ਉਸ ਜਗ੍ਹਾ ਤੇ ਨੰਬਰਦਾਰ ਭਵਨ ਬਣਾਏ ਜਾਣ। ਅਖੀਰ ਵਿੱਚ ਪ੍ਰਧਾਨ ਨਾਜਰ ਸਿੰਘ ਖਿਆਲਾ ਨੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਤਾਂ ਆਉਂਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਸੰਘਰਸ਼ ਕਰਾਂਗੇ।ਜਿਸ ਵਿੱਚ ਹੇਠ ਲਿਖੇ ਨੰਬਰਦਾਰ ਮੌਜੂਦ ਸਨ ਸਤਿੰਦਰ ਸਿੰਘ, ਜਗਰੂਪ ਸਿੰਘ, ਪ੍ਰੀਤਮ ਸਿੰਘ, ਜੱਗਾ ਸਿੰਘ, ਕਾਕਾ ਸਿੰਘ, ਪਰਮਜੀਤ ਸਿੰੰਘ, ਬਲਵਿੰਦਰ ਸਿੰਘ, ਕਰਮ ਸਿੰਘ, ਨਰੋਤਮ ਸਿੰਘ, ਸੁਖਪਾਲ ਸਿੰਘ, ਹਰਦੀਪ ਸਿੰਘ, ਕਰਨੈਲ ਸਿੰਘ, ਹਰਮੇਲ ਸਿੰਘ, ਗੁਲਜਾਰ ਸਿੰਘ, ਲਖਵਿੰਦਰ ਸਿੰਘ, ਪ੍ਰਸੋਤਮ ਸਿੰਘ, ਰਾਮ ਸਿੰਘ ਹਾਜ਼ਰ ਸਨ।

Post a Comment

0 Comments