ਵਰਤਮਾਨ ਸਮੇਂ ਵਿਚ ਗੁਰਦੁਆਰਿਆਂ 'ਤੇ ਕਾਬਜ਼ ਧਿਰਾਂ ਨੂੰ ਇਸ ਸਾਕੇ ਤੋਂ ਕੁਝ ਸਬਕ ਜ਼ਰੂਰ ਲੈਣਾ ਚਾਹੀਦਾ- ਡਾ.ਅਮਨਦੀਪ ਟੱਲੇਵਾਲੀਆ


ਬਰਨਾਲਾ,9 ,ਮਈ /ਕਰਨਪ੍ਰੀਤ ਧੰਦਰਾਲ -ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ.ਟੀ.ਆਈ. ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮਹਿੰਦਰ ਸਿੰਘ ਰਾਹੀ ਦੀ ਪੁਸਤਕ 'ਸ੍ਰੀ ਗੁਰੂ ਤੇਗ ਬਹਾਦਰ ਜੀ (ਜੀਵਨ ਬਾਣੀ ਅਤੇ ਵਾਰਤਕ ਵਿਚ ਵਿਲੱਖਣਤਾ) ਪੁਸਤਕ ਦਾ ਲੋਕ ਅਰਪਣ ਕੀਤਾ ਗਿਆ | ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਪ੍ਰਸਿੱਧ ਵਿਦਵਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਵਿਚ ਖੋਜੀ ਵਿਦਵਾਨ ਮਹਿੰਦਰ ਸਿੰਘ ਰਾਹੀ ਨੇ ਜਿੱਥੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਗੁਰਬਾਣੀ ਅਤੇ ਗੁਰਮਤਿ ਵੈਰਾਗ ਦੀ ਵਿਲੱਖਣਤਾ ਦਾ ਜ਼ਿਕਰ ਕੀਤਾ ਹੈ ਉੱਥੇ ਗੁਰੂ ਸਾਹਿਬ ਵਲੋਂ ਲਿਖੇ ਹੁਕਮਨਾਮਿਆਂ ਦੇ ਸਹੀ ਉਤਾਰਿਆਂ ਦੀ ਵਿਆਖਿਆ ਵੀ ਕੀਤੀ ਹੈ | ਗੁਰਸੇਵਕ ਸਿੰਘ ਧੌਲਾ ਨੇ ਕਿਹਾ ਕਿ ਲੇਖਕ ਵਲੋਂ ਪੁਸਤਕ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਉਸ ਸਮੇਂ ਦੇ ਹਾਲਾਤ ਵੀ ਦਰਜ ਕੀਤੇ ਗਏ ਹਨ | ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਡਾ: ਗੁਰਤੇਜ ਸਿੰਘ ਠੀਕਰੀਵਾਲਾ ਦੀ ਪੁਸਤਕ ਸਾਕਾ 'ਸ੍ਰੀ ਨਨਕਾਣਾ ਸਾਹਿਬ ਸਮਕਾਲੀ ਅਖ਼ਬਾਰਾਂ ਦੀ ਜ਼ੁਬਾਨੀ' ਉੱਪਰ ਗੋਸ਼ਟੀ ਮੌਕੇ ਵਿਚਾਰ ਪੇਸ਼ ਕਰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਖੋਜ ਰਚਨਾ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਸਮੁੱਚੇ ਵਾਕਿਆਤ ਦਾ ਬਿਉਰਾ ਪੇਸ਼ ਕਰਦੀ ਹੈ ਅਤੇ ਇਸ ਸਾਕੇ ਦੇ ਪੰਥ ਅਤੇ ਰਾਜਨੀਤੀ ਤੇ ਪਏ ਪ੍ਰਭਾਵ, ਜ਼ਿੰਮੇਵਾਰ ਵਿਅਕਤੀਆਂ ਦੀ ਭੂਮਿਕਾ, ਮੁਕੱਦਮੇ ਦੀ ਕਾਰਵਾਈ ਅਤੇ ਅਦਾਲਤੀ ਫ਼ੈਸਲਿਆਂ ਬਾਰੇ ਜਾਣਕਾਰੀ ਵੀ ਮੁਹੱਈਆ ਕਰਵਾਉਂਦੀ ਹੈ | ਪ੍ਰਸਿੱਧ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਸਮਕਾਲੀ ਅਖ਼ਬਾਰਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਇਹ ਪੁਸਤਕ ਸਾਕਾ ਨਨਕਾਣਾ ਸਾਹਿਬ ਦੇ ਸਾਕੇ ਦਾ ਸੰਤੁਲਿਤ ਤੇ ਭਰੋਸੇਯੋਗ ਬਿਰਤਾਂਤ ਹੈ ਤੇ ਕਈ ਅਜਿਹੇ ਪੱਖਾਂ ਨੂੰ ਉਘਾੜਦੀ ਹੈ ਜੋ ਇਸ ਕਾਲ ਦੀਆਂ ਇਤਿਹਾਸਕ ਰਚਨਾਵਾਂ ਵਿਚ ਦਰਜ ਨਹੀਂ ਹਨ | ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ: ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਵਰਤਮਾਨ ਸਮੇਂ ਵਿਚ ਗੁਰਦੁਆਰਿਆਂ 'ਤੇ ਕਾਬਜ਼ ਧਿਰਾਂ ਨੂੰ ਇਸ ਸਾਕੇ ਤੋਂ ਕੁਝ ਸਬਕ ਜ਼ਰੂਰ ਲੈਣਾ ਚਾਹੀਦਾ ਹੈ ਤਾਂ ਕਿ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਅਤੇ ਸੁਚੱਜੇ ਢੰਗ ਨਾਲ ਸੰਗਤੀ ਰੂਪ ਵਿਚ ਕੀਤਾ ਜਾ ਸਕੇ | ਸਭਾ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਗੁਰੂ, ਪਿ੍ੰ: ਕਮਲਜੀਤ ਸਿੰਘ ਟਿੱਬਾ, ਡਾ: ਭੁਪਿੰਦਰ ਸਿੰਘ ਬੇਦੀ, ਡਾ: ਪਰਮਵੀਰ ਸਿੰਘ, ਜਗਜੀਤ ਸਿੰਘ ਠੀਕਰੀਵਾਲ, ਜੁਗਰਾਜ ਧੌਲਾ, ਜਰਨੈਲ ਸਿੰਘ ਅੱਚਰਵਾਲ ਅਤੇ ਡਾ: ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਮਿੱਠੂ ਸਿੰਘ ਕਾਹਨੇਕੇ, ਗੁ: ਬਾਬਾ ਗਾਂਧਾ ਸਿੰਘ ਦੇ ਮੈਨੇਜਰ ਲਖਬੀਰ ਸਿੰਘ, ਕਸ਼ਮੀਰ ਸਿੰਘ, ਸਰਵਣ ਸਿੰਘ ਕਾਲਾਬੂਲਾ, ਡਾ: ਕੁਲਵੰਤ ਸਿੰਘ ਜੋਗਾ, ਡਾ: ਦਰਸ਼ਨ ਸਿੰਘ ਠੀਕਰੀਵਾਲ, ਸੁਖਵਿੰਦਰ ਸਿੰਘ ਗੁਰਮ ਭਾਸ਼ਾ ਅਫ਼ਸਰ ਬਰਨਾਲਾ, ਬਿੰਦਰ ਸਿੰਘ ਖੁੱਡੀ ਕਲਾਂ, ਸੁਦਰਸ਼ਨ ਕੁਮਾਰ ਗੁੱਡੂ, ਚਰਨ ਸਿੰਘ ਭੋਲਾ ਜਾਗਲ, ਗਿ: ਕਰਮ ਸਿੰਘ ਭੰਡਾਰੀ, ਜੁਗਰਾਜ ਚੰਦ ਰਾਏਸਰ, ਤਜਿੰਦਰ ਸਿੰਘ ਭੱਠਲ, ਅਸ਼ੋਕ ਭਾਰਤੀ, ਗੁਰਜੀਤ ਸਿੰਘ ਖੁੱਡੀ, ਕੈਪਟਨ ਦਰਬਾਰਾ ਸਿੰਘ ਪੱਖੋਕੇ, ਗੁਰਬਚਨ ਸਿੰਘ, ਗੁਰਜੰਟ ਸਿੰਘ ਸੋਨਾ, ਬੇਅੰਤ ਸਿੰਘ ਧਾਲੀਵਾਲ, ਜਸਬੀਰ ਸਿੰਘ ਦੀਦਾਰਗੜ੍ਹ, ਇਕਬਾਲ ਸਿੰਘ ਭੋਤਨਾ, ਮਨਜੀਤ ਸਿੰਘ ਠੀਕਰੀਵਾਲ, ਜਗਮੋਹਣ ਸ਼ਾਹ ਰਾਏਸਰ ਆਦਿ ਹਾਜ਼ਰ ਸਨ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਗੁਰਜੰਟ ਸਿੰਘ ਸਿੱਧੂ, ਜਗਤਾਰ ਬੈਂਸ, ਡਾ: ਰਾਮਪਾਲ ਸਿੰਘ, ਰਘਵੀਰ ਸਿੰਘ ਗਿੱਲ ਕੱਟੂ, ਜਗਤਾਰ ਸਿੰਘ ਕੱਟੂ, ਤੇਜਿੰਦਰ ਚੰਡਿਹੋਕ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸਨੇਹ, ਰਾਜਿੰਦਰ ਸ਼ੌਕੀ, ਵੀਰਪਾਲ ਕੌਰ ਕਮਲ, ਰਾਮ ਸਿੰਘ ਹਠੂਰ, ਸੁਰਜੀਤ ਸਿੰਘ ਦਿਹੜ, ਮਨਦੀਪ ਕੁਮਾਰ ਸ਼ਿੰਦਰ ਧੌਲਾ ਗਮਦੂਰ ਸਿੰਘ ਰੰਗੀਲਾ ਡਾ: ਸੁਰਿੰਦਰ ਸਿੰਘ ਭੱਠਲ ਰਾਮ ਸਰੂਪ ਸ਼ਰਮਾ ਆਦਿ ਕਵੀਆਂ ਨੇ ਆਪਣੀਆਂ ਵੰਨਗੀਆਂ ਪੇਸ਼ ਕੀਤੀਆਂ


Post a Comment

0 Comments