ਸੀਬੀ ਨੈੱਟ ਮਸ਼ੀਨ ਰਾਹੀਂ ਟੀਬੀ ਦੇ ਸ਼ੱਕੀ ਮਰੀਜਾਂ ਦੀ ਕੀਤੀ ਜਾਂਚ


ਸ਼ਾਹਕੋਟ 13 ਮਈ (ਲਖਵੀਰ ਵਾਲੀਆ) :- ਸੀਐਚਸੀ ਸ਼ਾਹਕੋਟ ਵਿਖੇ ਟੀਬੀ ਦੇ ਸ਼ੱਕੀ ਮਰੀਜਾਂ ਦੀ ਜਾਂਚ ਸੀਬੀ ਨੈੱਟ ਮਸ਼ੀਨ ਰਾਹੀਂ ਕੀਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਟੀਬੀ ਪ੍ਰਤੀ ਜਾਗਰੂਕਤਾ ਅਤੇ ਜਾਂਚ ਲਈ ਵਿਸ਼ੇਸ਼ ਸੀਬੀ ਨੈੱਟ ਮਸ਼ੀਨ ਨਾਲ ਲੈਸ ਵੈਨ ਸ਼ਾਹਕੋਟ ਅਤੇ ਲੋਹੀਆਂ ਵਿਖੇ ਭੇਜੀ ਗਈ। ਇਸ ਰਾਹੀਂ ਟੀਬੀ ਦੇ ਸ਼ੱਕੀ ਮਰੀਜਾਂ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਸੀਬੀ ਨੈੱਟ ਮਸ਼ੀਨ ਮਾਇਕ੍ਰੋਸਕੋਪ ਰਾਹੀਂ ਜਾਂਚ ਤੋਂ ਕਈ ਗੁਣਾ ਬਿਹਤਰ ਹੈ। ਕਿਉਂਕਿ ਇਸ ਰਾਹੀਂ ਮਰੀਜ਼ ਦਾ ਸ਼ੁਰੂਆਤੀ ਸਟੇਜ ਵਿੱਚ ਹੀ ਪਤਾ ਲਗਾਇਆ ਜਾ ਸਕਦਾ ਹੈ ਅਤੇ ਜਾਂਚ ਤੋਂ ਬਾਅਦ ਮਰੀਜ਼ ਦਾ ਮੁਫ਼ਤ ਇਲਾਜ ਕੀਤਾ ਜਾ ਸਕਦਾ ਹੈ।

Post a Comment

0 Comments