ਪੰਜਾਬ ਐਂਡ ਸਿੰਧ ਬੈਂਕ ਨੇ ਮਨਾਇਆ ਆਪਣਾ 115 ਵਾਂ ਸਥਾਪਨਾ ਦਿਵਸ


ਪੰਜਾਬ ਇੰਡੀਆ ਨਿਊਜ਼
 

ਮਾਨਸਾ, 24 ਜੂਨ ਪੰਜਾਬ ਐਂਡ ਸਿੰਧ ਬੈਂਕ ਨੇ ਆਪਣਾ115 ਵਾਂ ਸਥਾਪਨਾ ਦਿਵਸ ਮਨਾਇਆ  । ਬੈਂਕ ਦੇ  ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ ਮਨਾਏ ਗਏ ਇਸ ਸਥਾਪਨਾ ਦਿਵਸ ਮੌਕੇ  ਬੈਂਕ ਦੀ ਈ- ਲਾਜ਼ਨਜ਼ਦੀਕ ਜੈਨ ਸਕੂਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ  ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸਮਾਰੋਹ ਵਿੱਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ ਰਾਜ ਬਹਾਦਰ ਨੇ  ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ    ਇਸ ਉਪਰੰਤ ਬੈਂਕ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਫਰੀਦਕੋਟ ਦੇ ਬਾਹਰ ਵਾਲੀ ਸੜਕ ਤੇ  115 ਪੌਦੇ ਲਗਾਏ  ਅਤੇ ਜੋ ਪਹਿਲਾਂ ਤੋਂ ਹੀ ਸ਼ਹਿਰ ਵਿਚ ਪੌਦੇ ਲੱਗੇ ਹੋਏ ਹਨਉਨ੍ਹਾਂ ਨੂੰ ਸਹੀ ਤਰੀਕੇ ਨਾਲ ਵੱਡਾ ਕਰਨ ਵਾਸਤੇ 15 ਟ੍ਰੀਗਾਰਡ ਵੰਡੇ  

            ਉਪ ਕੁਲਪਤੀ ਡਾ ਰਾਜ ਬਹਾਦੁਰ ਨੇ ਇਸ ਮੌਕੇ ਕਿਹਾ ਕਿ  ਬੈਂਕ ਨੇ ਦੇਸ਼ ਦੀ ਤਰੱਕੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਪਾ ਰਿਹਾ ਹੈ  ਜਿਸ ਤੋਂ ਸਮਾਜ ਦੇ ਸਾਰੇ ਵਰਗ ਹੀ ਲਾਭ ਉਠਾ ਰਹੇ ਹਨ । ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਇਸ ਮੌਕੇ ਦੱਸਿਆ ਕਿ 115  ਸਾਲ ਪਹਿਲਾਂ ਅਣਵੰਡੇ ਪੰਜਾਬ ਵਿੱਚ ਭਾਈ ਵੀਰ ਸਿੰਘਸੁੰਦਰ ਸਿੰਘ ਮਜੀਠੀਆ ਅਤੇ ਤਰਲੋਚਨ ਸਿੰਘ ਨੇ  ਪੰਜਾਬ ਐਂਡ ਸਿੰਧ ਬੈਂਕ  ਸਥਾਪਤ ਕੀਤਾ   ਅਤੇ ਦੇਸ਼ ਦੀ ਤਰੱਕੀ ਵਿੱਚ ਸਰਕਾਰ ਦੇ ਮੋਢੇ ਨਾਲ ਮੋਢਾ ਜੋਡ਼ ਕੇ ਯੋਗਦਾਨ ਦਿੱਤਾ ।  ਦੇਸ਼ ਦੀ ਵੰਡ ਪਿੱਛੋਂ ਬੈਂਕ ਨੇ ਆਪਣਾ ਹੈੱਡ ਆਫਿਸ  ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਤ ਕੀਤਾ ਅਤੇ ਜਿਨ੍ਹਾਂ ਲੋਕਾਂ ਦੇ ਪੈਸੇ ਉਨ੍ਹਾਂ ਦੇ ਬੈਂਕ ਵਿੱਚ ਜਮ੍ਹਾਂ ਸਨ ਉਨ੍ਹਾਂ ਨੂੰ ਰਿਕਾਰਡ  ਮੁਤਾਬਕ ਪੈਸਿਆਂ ਦੀ ਵੀ ਅਦਾਇਗੀ ਕੀਤੀ  ਉਨ੍ਹਾਂ ਦੱਸਿਆ ਕਿ ਅੱਜ ਬੈਂਕ ਦੀਆਂ ਪੂਰੇ ਭਾਰਤ ਵਿੱਚ  1532  ਬਰਾਂਚਾਂ ਹਨ ਜਿਨ੍ਹਾਂ ਵਿੱਚ  10 ਹਜਾਰ ਤੋਂ ਉੱਪਰ ਕਰਮਚਾਰੀ ਅਤੇ ਅਧਿਕਾਰੀ ਆਪਣੀਆਂ ਸੇਵਾਵਾਂ ਦੇ ਰਹੇ ਹਨ   

 ਇਸ ਮੌਕੇ ਬੈਂਕ ਦੇ ਲੀਡ ਬੈਂਕ ਮੈਨੇਜਰ ਗੁਰਵਿੰਦਰ ਸਿੰਘ ਸਿੱਧੂ ,ਪੀ ਆਰ ਓ ਹਰਪ੍ਰੀਤ ਸਿੰਘ,  ਚੀਫ਼ ਮੈਨੇਜਰ ਨਰਪਤ ਮਾਏਿਲ,  ਵਿਨੋਦ ਕੁਮਾਰ ਖੁਰਾਣਾ ਸੀਨੀਅਰ ਮੈਨੇਜਰ ਅਨੂਪ ਸਿੰਘ ਅਤੇ ਹੋਰ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ ।

Post a Comment

0 Comments